14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਰੋਕ ਲੱਗੀ ਹੋਣ ਦੇ ਬਾਵਜੂਦ ਪਿੰਡ ਬਾਘੀਆਂ ਖੁਰਦ ਦੀ ਇੱਕ ਖੱਡ ਵਿੱਚ ਰਾਤਾਂ ਨੂੰ ਹੋ ਰਹੀ ਹੈ ਨਾਜਾਇਜ਼ ਮਾਈਨਿੰਗ

ਸਿੱਧਵਾਂ ਬੇਟ, 13 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲੰਘੀ ਰਾਤ ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਵਿੱਚ ਡਰੇਨਜ਼ ਵਿਭਾਗ ਵੱਲੋਂ ਬਰਸਾਤੀ ਤਿੰਨ ਮਹੀਨਿਆਂ ਜੁਲਾਈ, ਅਗਸਤ, ਸਤੰਬਰ ਵਿੱਚ ਕੱਕੇ ਰੇਤੇ ਦੀ ਮਾਈਨਿੰਗ ਕਰਨ ਦੀ ਲਗਾਈ ਗਈ ਰੋਕ ਦੇ ਬਾਵਜੂਦ ਵੀ ਦਰਿਆ ਸਤਲੁਜ ਤੋਂ ਪਾਰ ਜਲੰਧਰ ਵਾਲੇ ਪਾਸੇ ਅਤੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਵਿੱਚ ਪੈਂਦੇ ਪਿੰਡ ਬਾਘੀਆਂ ਖੁਰਦ ਦੀਆਂ ਸਤਲੁਜ ਵਿਚਲੀਆਂ ਨਾਜਾਇਜ਼ ਖੱਡਾਂ ਵਿੱਚ ਰਾਤਾਂ ਨੂੰ ਕੀਤੀ ਜਾ ਰਹੀ ਮਾਈਨਿੰਗ ਸਦਕਾ ਮਾਨ ਸਰਕਾਰ ਨੂੰ ਰਾਤੋ-ਰਾਤ ਹੀ ਲੱਖਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਸ ਖੱਡ ਵਿੱਚ ਜਾਣ ਵਾਸਤੇ ਰੇਤ ਮਾਫੀਏ ਦੇ ਲੋਕਾਂ ਵੱਲੋਂ ਪਿੰਡ ਬਾਘੀਆਂ ਖੁਰਦ ਦੇ ਕੋਲੋਂ ਹੀ ਰਸਤਾ ਬਣਾਇਆ ਹੋਇਆ ਸੀ।

ਅਜੀਤ ਡੈਸਕ 14-09-2026
ਸਿੱਧਵਾਂ ਬੇਟ, 13 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਲੰਘੀ ਰਾਤ ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਵਿੱਚ ਡਰੇਨਜ਼ ਵਿਭਾਗ ਵੱਲੋਂ ਬਰਸਾਤੀ ਤਿੰਨ ਮਹੀਨਿਆਂ ਜੁਲਾਈ, ਅਗਸਤ, ਸਤੰਬਰ ਵਿੱਚ ਕੱਕੇ ਰੇਤੇ ਦੀ ਮਾਈਨਿੰਗ ਕਰਨ ਦੀ ਲਗਾਈ ਗਈ ਰੋਕ ਦੇ ਬਾਵਜੂਦ ਵੀ ਦਰਿਆ ਸਤਲੁਜ ਤੋਂ ਪਾਰ ਜਲੰਧਰ ਵਾਲੇ ਪਾਸੇ ਅਤੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਵਿੱਚ ਪੈਂਦੇ ਪਿੰਡ ਬਾਘੀਆਂ ਖੁਰਦ ਦੀਆਂ ਸਤਲੁਜ ਵਿਚਲੀਆਂ ਨਾਜਾਇਜ਼ ਖੱਡਾਂ ਵਿੱਚ ਰਾਤਾਂ ਨੂੰ ਕੀਤੀ ਜਾ ਰਹੀ ਮਾਈਨਿੰਗ ਸਦਕਾ ਮਾਨ ਸਰਕਾਰ ਨੂੰ ਰਾਤੋ-ਰਾਤ ਹੀ ਲੱਖਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਸ ਖੱਡ ਵਿੱਚ ਜਾਣ ਵਾਸਤੇ ਰੇਤ ਮਾਫੀਏ ਦੇ ਲੋਕਾਂ ਵੱਲੋਂ ਪਿੰਡ ਬਾਘੀਆਂ ਖੁਰਦ ਦੇ ਕੋਲੋਂ ਹੀ ਰਸਤਾ ਬਣਾਇਆ ਹੋਇਆ ਸੀ। ਰਾਤ ਨੂੰ ਹੋਣ ਵਾਲੀ ਨਾਜਾਇਜ਼ ਮਾਈਨਿੰਗ ਦੀ ਗਵਾਹੀ ਟਰੈਕਟਰ-ਟਰਾਲੀਆਂ ਦੀਆਂ ਸੱਜਰੀਆਂ ਪੈੜਾਂ ਭਰ ਰਹੀਆਂ ਸਨ। ਪਰ ਇਸ ਨੂੰ ਲੈ ਕੇ ਮਾਈਨਿੰਗ ਅਤੇ ਪੁਲਿਸ ਪ੍ਰਸ਼ਾਸਨ ਖਾਮੋਸ਼ ਵਿਖਾਈ ਦੇ ਰਿਹਾ ਹੈ। ਇਸ ਮੌਕੇ ਪਿੰਡ ਦੇ ਕਈ ਲੋਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਰੇਤ ਮਾਫੀਏ ਦੇ ਲੋਕਾਂ ਨੂੰ ਤਾਂ ਧਿਰ ਦੇ ਨਾਲ-ਨਾਲ ਸੰਬੰਧਿਤ ਵਿਭਾਗ ਦੀ ਸ਼ਹਿ ਵਿਖਾਈ ਦਿੰਦੀ ਹੈ। ਕਿਉਂਕਿ ਇੰਨ੍ਹਾਂ ਨੂੰ ਕਿਸੇ ਦਾ ਕੋਈ ਡਰ ਹੀ ਨਹੀਂ ਹੈ।ਦੂਜੇ ਪਾਸੇ ਜਲੰਧਰ-ਜਗਰਾਉਂ ਮਾਰਗ ’ਤੇ ਬਣੇ ਦਰਿਆ ਸਤਲੁਜ ਦੇ ਪੁਲ ਤੋਂ ਕੁਝ ਹੀ ਮੀਟਰ ਦੂਰੀ ’ਤੇ ਹੋ ਰਹੀ ਮਾਈਨਿੰਗ ਨੂੰ ਭਾਂਵੇ ਡਰੇਨਜ਼ ਵਿਭਾਗ ਦੇ ਜੇ.ਈ. ਅਸੀਸ ਕੁਮਾਰ ਨੇ ਸਹੀ ਕਰਾਰ ਦਿੰਦੇ ਹੋਏ ਆਖਿਆ ਕਿ ਇਹ ਮਾਈਨਿੰਗ ਸਿਰਫ਼ ਦਰਿਆ ਦੀ ਸਫ਼ਾਈ ਲਈ ਮਿਲੀ ਮਜ਼ਜੂਰੀ ਦੇ ਆਧਾਰ ’ਤੇ ਇਕ ਕੰਪਨੀ ਵੱਲੋਂ ਸਰਤਾਂ ਤਹਿਤ ਕੀਤੀ ਜਾ ਰਹੀ ਹੈ ਅਤੇ ਇੱਥੋਂ ਨਿਕਲਣ ਵਾਲਾ ਰੇਤਾ, ਮਿੱਟੀ ਨੂੰ ਸਿਰਫ ਭਾਰਤ ਮਾਲਾ ਤਹਿਤ ਬਣ ਰਹੇ ਜੰਮੂ-ਕਟੜਾ ਮਾਰਗ ਨੂੰ ਉੱਚਿਆਂ ਕਰਨ ਲਈ ਵਰਤਿਆ ਜਾ ਰਿਹਾ ਹੈ। ਪਰ ਇਸ ਡੀਸਿਲਟਿੰਗ ਵਾਲੀ ਖੱਡ ਵਿੱਚੋਂ ਰੇਤਾ ਭਰ ਕੇ ਲੁਧਿਆਣਾ ਵੱਲ ਨੂੰ ਜਾਣ ਵਾਲੇ ਜ਼ਿਆਦਾਤਰ ਟਿੱਪਰਾਂ ਦੇ ਪਿਛਲੇ ਪਾਸੇ ਨੰਬਰ ਪਲੇਟਾਂ ਹੀਂ ਨਹੀਂ ਲਗਾਈਆਂ ਗਈਆਂ। ਜਦੋਂ ਇਹ ਟਿੱਪਰ ਕਿਸੇ ਨੂੰ ਫੇਟ ਮਾਰ ਕੇ ਅੱਗੇ ਲੰਘ ਜਾਂਦੇ ਹਨ ਤਾਂ ਪਿਛਲ਼ੇ ਪਾਸੇ ਨੰਬਰ ਪਲੇਟਾਂ ਨਾ ਹੋਣ ਕਾਰਣ ਪਤਾ ਹੀ ਨਹੀਂ ਲੱਗਦਾ। ਦੂਜੇ ਪਾਸੇ ਇਸ ਮੌਕੇ ’ਤੇ ਗਸ਼ਤ ਕਰ ਰਹੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਐੱਸ.ਆਈ. ਅਮਰਜੀਤ ਸਿੰਘ ਗਿੱਲ ਨੇ ਬਿਨਾਂ ਨੰਬਰ ਪਲੇਟਾਂ ਲਗਾਈ ਸੜਕਾਂ ’ਤੇ ਘੁੰਮ ਰਹੇ ਟਿੱਪਰਾਂ ਦੇ ਚਲਾਨ ਕੱਟੇ ਜਾਣ ਦੀ ਗੱਲ ਕਰਦੇ ਸਮੇਂ ਇਹ ਵੀ ਆਖਿਆ ਕਿ ਪੁਲਿਸ ਨੂੰ ਜਿੱਥੇ ਵੀ ਡਰੇਨਜ਼ ਵਿਭਾਗ ਵੱਲੋਂ ਨਾਜਾਇਜ਼ ਮਾਈਨਿੰਗ ਹੋਣ ਦੀ ਜਾਣਕਾਰੀ ਮਿਲੇਗੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸਰਕਾਰੀ ਸਕੂਲ ਸਿਹੌੜਾ ਦੀ ਸ਼ਾਨਦਾਰ ਜਿੱਤ ਅਗਲੀ ਖ਼ਬਰ ਬਾਸੀਆਂ ਬੇਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।