09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਦਾਖਾ ਡੀ.ਐੱਸ.ਪੀ ਕਰਨ ਸੰਧੂ ਵਲੋਂ ਨੰਬਰ ਪਲੇਟ ’ਤੇ ਸ਼ਾਇਰੋ-ਸ਼ਾਇਰੀ ਵਾਲੇ ਮੋਟਰਸਾਈਕਲ ਕੀਤੇ ਬੰਦ ਸਕੂਲ ਪ੍ਰਿੰਸੀਪਲ, ਨਾਬਾਲਿਗ ਲੜਕਿਆਂ ਦੇ ਮਾਪੇ ਵੀ ਜ਼ਿੰਮੇਵਾਰੀ ਸਮਝਣ- ਐੱਸ.ਐੱਚ.ਓ ਦਾਖਾ

ਮੁੱਲਾਂਪੁਰ-ਦਾਖਾ, 8 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਸਥਾਨਿਕ ਸ਼ਹਿਰ ਦੀ ਹਰ ਸੜਕ ’ਤੇ ਕੱਚੀ ਉਮਰ ਸਕੂਲੀ ਵਿਦਿਆਰਥੀ (ਲੜਕਿਆਂ) ਵਲੋਂ ਟ੍ਰੈਫ਼ਿਕ ਨਿਯਮਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗਿਆ ਹੋਇਆ, ਇਥੋਂ ਤੱਕ ਕਿ ਮੁੱਖ ਚੌਂਕ ’ਚ ਟ੍ਰੈਫ਼ਿਕ ਪੁਲਿਸ ਨੂੰ ਵੀ ਪਾੜ੍ਹੇ ਟਿੱਚ ਨਹੀਂ ਜਾਣਦੇ। ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਮੋਟਰਸਾਈਕਲਾਂ ਰਾਹੀਂ ਪਟਾਕੇ ਮਾਰਨ, ਨੰਬਰ ਪਲੇਟ ’ਤੇ ਨੰਬਰ ਦੀ ਥਾਂ ‘ਬੜ੍ਹਕ ਜੱਟ ਦੀ’, ‘ਹੁਣ ਨਹੀਂ ਦੱਬਦਾ’ ਵਰਗੀ ਸ਼ਾਇਰੋ-ਸ਼ਾਇਰੀ ਵਾਲੀਆਂ ਨੰਬਰ ਪਲੇਟ (ਫੋਟੋਆਂ) ਜਦ ਡੀ.

ਅਜੀਤ ਡੈਸਕ 09-09-2026
ਮੁੱਲਾਂਪੁਰ-ਦਾਖਾ, 8 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਸਥਾਨਿਕ ਸ਼ਹਿਰ ਦੀ ਹਰ ਸੜਕ ’ਤੇ ਕੱਚੀ ਉਮਰ ਸਕੂਲੀ ਵਿਦਿਆਰਥੀ (ਲੜਕਿਆਂ) ਵਲੋਂ ਟ੍ਰੈਫ਼ਿਕ ਨਿਯਮਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗਿਆ ਹੋਇਆ, ਇਥੋਂ ਤੱਕ ਕਿ ਮੁੱਖ ਚੌਂਕ ’ਚ ਟ੍ਰੈਫ਼ਿਕ ਪੁਲਿਸ ਨੂੰ ਵੀ ਪਾੜ੍ਹੇ ਟਿੱਚ ਨਹੀਂ ਜਾਣਦੇ। ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਮੋਟਰਸਾਈਕਲਾਂ ਰਾਹੀਂ ਪਟਾਕੇ ਮਾਰਨ, ਨੰਬਰ ਪਲੇਟ ’ਤੇ ਨੰਬਰ ਦੀ ਥਾਂ ‘ਬੜ੍ਹਕ ਜੱਟ ਦੀ’, ‘ਹੁਣ ਨਹੀਂ ਦੱਬਦਾ’ ਵਰਗੀ ਸ਼ਾਇਰੋ-ਸ਼ਾਇਰੀ ਵਾਲੀਆਂ ਨੰਬਰ ਪਲੇਟ (ਫੋਟੋਆਂ) ਜਦ ਡੀ.ਐੱਸ.ਪੀ ਕਰਨ ਸਿੰਘ ਸੰਧੂ ਦੇ ਧਿਆਨ ਵਿਚ ਆਈਆਂ ਤਾਂ ਅੱਜ ਡੀ.ਐੱਸ.ਪੀ ਵਲੋਂ ਨੈਸ਼ਨਲ ਹਾਈਵੇ, ਰਾਜ ਮਾਰਗ ’ਤੇ ਨਾਕਾਬੰਦੀ ਕਰਕੇ ਬਿਨਾਂ ਹੈਲਮੇਟ, ਬਿਨਾਂ ਨੰਬਰ ਪਲੇਟ, ਬਿਨਾਂ ਲਾਇਸੰਸ, ਘੱਟ ਉਮਰ, ਪਤਾ ਨਹੀਂ ਕੀ-ਕੀ ਹੋਰ ਊਣਤਾਈਆਂ ਵਾਲੇ ਪਾੜ੍ਹਿਆਂ ਨੂੰ ਰੋਕ ਕੇ ਸਪਸ਼ਟ ਕੀਤਾ ਕਿ ਬੱਚਿਓ ਚਿਤਾਵਨੀ ਜਾਂ ਝਿੜਕ ਅੱਜ ਦੀ ਹੈ, ਭਲਕੇ ਅਜਿਹਾ ਕੋਈ ਸੜਕ ’ਤੇ ਨਜ਼ਰ ਆਇਆ ਤਾਂ ਟ੍ਰੈਫਿਕ ਸਬੰਧੀ ਪਾਲਣਾ ਨਾ ਹੋਣ ’ ਤੇ ਸਖਤ ਧਾਰਾਵਾਂ ਹੇਠ ਮੋਟਰਸਾਈਕਲ ਬੰਦ ਤਾਂ ਹੋਵੇਗਾ ਹੀ, ਚਾਲਕ ਵੀ ਬਖਸ਼ਿਆ ਨਹੀਂ ਜਾਣਾ। ਤਿੱਖੜ ਦੁਪਹਿਰ ਥਾਣਾ ਦਾਖਾ ਐੱਸ.ਐੱਚ.ਓ ਨਿਰਮਲਜੀਤ ਸਿੰਘ, ਟ੍ਰੈਫਿਕ ਪੁਲਿਸ ਇੰਚਾਰਜ ਸਿਕੰਦਰ ਸਿੰਘ, ਹੋਰ ਮੁਲਾਜ਼ਮਾਂ ਨੂੰ ਨਾਲ ਲੈ ਕੇ ਸੜਕਾਂ ’ਤੇ ਰਹੇ ਡੀ.ਐੱਸ.ਪੀ ਕਰਨ ਸਿੰਘ ਸੰਧੂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਜਦ ਹਰ ਸਕੂਲ ਦੀ ਬੱਸ ਵਿਦਿਆਰਥੀ ਦੇ ਪਿੰਡ ਪਹੁੰਚਦੀ ਹੈ ਤਾਂ ਮੋਟਰਸਾਈਕਲਾਂ ਦੀ ਕੀ ਲੋੜ। ਡੀ.ਐੱਸ.ਪੀ ਕਿਹਾ ਕਿ 14-15 ਸਾਲ ਤੱਕ ਬੁਲਟ ਚੁੱਕੀ ਕੋਈ ਪੁਲਿਸ ਦੇ ਹੱਥ ਆ ਗਿਆ ਤਾਂ ਉਸ ਦੇ ਪਰਿਵਾਰ ਵਿਰੁੱਧ ਵੀ ਕਾਰਵਾਈ ਹੋਵੇਗੀ। ਡੀ.ਐੱਸ.ਪੀ ਕਰਨ ਸੰਧੂ ਵਲੋਂ ਸ਼ਹਿਰ ’ਚ ਨਾਮਵਰ ਅੱਧੀ ਦਰਜਨ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵੀ ਅਪੀਲ ਕੀਤੀ ਕਿ ਸਕੂਲ ਪੜ੍ਹਾਈ ਤੋਂ ਪਹਿਲਾਂ ਫੀਸਾਂ ਵਸੂਲਦਾ! ਆਪਣੇ ਵਿਦਿਆਰਥੀਆਂ ਦੀ ਜਾਨ-ਮਾਲ ਦਾ ਵੀ ਖਿਆਲ ਰੱਖਿਆ ਕਰੋ। ਉਨ੍ਹਾਂ ਕਿਹਾ ਕਿ ਇਹ ਵੀ ਵਿਦਿਆਰਥੀ ਅਨੁਸ਼ਾਸਨ ਦਾ ਹੀ ਹਿੱਸਾ ਹੈ। ਜ਼ਿਕਰਯੋਗ ਹੈ ਕਿ ਤਹਿਸੀਲ ਰੋਡ, ਰਾਏਕੋਟ ਰੋਡ ਮੰਡੀ ਮੁੱਲਾਂਪੁਰ, ਨੈਸ਼ਨਲ ਹਾਈਵੇ ਭਨੋਹੜ, ਜੀ.ਟੀ.ਬੀ ਦਾਖਾ ਲਿੰਕ ਸੜਕ ਸਕੂਲੀ ਵਿਦਿਆਰਥੀਆਂ ਵਲੋਂ ਮੋਟਰਸਾਈਕਲਾਂ ਦੀ ਦੌੜ ਨੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹੋਈਆਂ ਹਨ। ਡੀ.ਐੱਸ.ਪੀ ਕਰਨ ਸਿੰਘ ਸੰਧੂ ਵਲੋਂ ਆਪਣੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਥਾਣੇਦਾਰ ਨੂੰ ਵੀ ਹਦਾਇਤ ਕੀਤੀ ਕਿ ਸ਼ਹਿਰ ’ਚ ਤੀਹਰੀ ਸਵਾਰੀ ਵਾਲੇ ਮੋਟਰਸਾਈਕਲ ਪ੍ਰਭਾਵ ਨਾਲ ਬੰਦ ਕਰਕੇ ਮੇਰੇ ਧਿਆਨ ’ਚ ਲਿਆਂਦਾ ਜਾਵੇ।
ਪਿਛਲੀ ਖ਼ਬਰ ਜਗਰਾਉਂ ਦੇ ਪਿੰਡ ਰੂਮੀ ਦੀ ਪੰਚਾਇਤ ਅਤੇ ਨਗਰ ਵਾਸੀਆਂ ਦਾ ਅਨੋਖਾ ਫੁਰਮਾਨ ਅਗਲੀ ਖ਼ਬਰ ਬੇਟ ਇਲਾਕੇ ਦਿਨ-ਦਿਹਾੜੇ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੇ ਮੁੜ ਜ਼ੋਰ ਫੜ੍ਹਿਆ ਕੱਧ ਟੱਪ ਕੇ ਘਰ ਅੰਦਰ ਦਾਖ਼ਲ ਹੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।