08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਮਾਲ ’ਚ ਲਾਵਾਰਸ ਕੁੱਤਿਆਂ ਦੀ ਦਹਿਸ਼ਤ, ਪ੍ਰਸ਼ਾਸਨ ਬੇਖ਼ਬਰ

ਮੁੱਲਾਂਪੁਰ-ਦਾਖਾ, 7 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਵੀ ਲਾਵਾਰਸ ਕੁੱਤਿਆਂ ਦਾ ਕਹਿਰ ਜਾਰੀ ਹੈ, ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ’ਤੇ ਐੱਸ. ਸੀ.

ਅਜੀਤ ਡੈਸਕ 08-09-2026
ਮੁੱਲਾਂਪੁਰ-ਦਾਖਾ, 7 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਵੀ ਲਾਵਾਰਸ ਕੁੱਤਿਆਂ ਦਾ ਕਹਿਰ ਜਾਰੀ ਹੈ, ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ’ਤੇ ਐੱਸ. ਸੀ.-ਬੀ. ਸੀ. ਭਲਾਈ ਮੰਚ ਪਮਾਲ ਪ੍ਰਧਾਨ ਜਤਿੰਦਰ ਸਿੰਘ ਵਲੋਂ ਹੱਡਾ ਰੋੜੀ ਪਮਾਲ ’ਚ ਖੂੰਖਾਰ ਕੁੱਤਿਆਂ ਦੀ ਦਹਿਸ਼ਤ ਨੂੰ ਅਦਾਲਤੀ ਹਦਾਇਤਾਂ ਬਨਾਮ ਪ੍ਰਸ਼ਾਸਨਿਕ ਅਣਗਹਿਲੀ ਦੱਸਦਿਆਂ ਕਿਹਾ ਕਿ ਲਾਵਾਰਸ ਕੁੱਤਿਆਂ ਦੇ ਝੁੰਡ ਵਲੋਂ ਲਾਗਲੇ ਪਿੰਡ ਹਸਨਪੁਰ-ਮੋਹੀ ਵਿਚ ਬੱਚਿਆਂ ਨੂੰ ਨੋਚ-ਨੋਚ ਕੇ ਮਾਰ ਦੇਣ ਵਾਲੀਆਂ ਘਟਨਾਵਾਂ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਸਖਤ ਸਟੈਂਡ ਨਹੀਂ ਲਿਆ। ਗ੍ਰਾਮ ਪੰਚਾਇਤਾਂ, ਪਸ਼ੂ ਪਾਲਣ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ’ਤੇ ਬੋਲਦਿਆਂ ਜਤਿੰਦਰ ਸਿੰਘ ਪਮਾਲ ਨੇ ਕਿਹਾ ਕਿ ਲਾਵਾਰਸ ਕੁੱਤਿਆਂ ਨੂੰ ਅਬਾਦੀ ਤੋਂ ਦੂਰ ਸ਼ੈਲਟਰ ਵਿਚ ਕਿਉਂ ਨਹੀਂ ਰੱਖਿਆ ਜਾਂਦਾ ਜਾਂ ਇਨ੍ਹਾਂ ਜਾਨਵਰਾਂ ’ਤੇ ਐਂਟੀ ਰੈਬੀਜ਼ ਟੀਕਾਕਰਨ ਕਿਉਂ ਨਹੀਂ ਲੱਗ ਰਿਹਾ। ਪਸ਼ੂ ਪ੍ਰੇਮੀਆਂ ਦੀ ਜਾਨਵਰਾਂ ਪ੍ਰਤੀ ਹਮਦਰਦੀ ਨਾਲ ਸਹਿਮਤੀ ਪ੍ਰਗਟਾਉਂਦਿਆਂ ਜਤਿੰਦਰ ਸਿੰਘ ਪਮਾਲ ਨੇ ਕਿਹਾ ਕਿ ਜਾਨਵਰਾਂ ਪ੍ਰਤੀ ਹਮਦਰਦੀ ਹੋਵੇ, ਪਰ ਇਹ ਇਨਸਾਨੀ ਜਾਨਾਂ ਦੀ ਕੀਮਤ ’ਤੇ ਨਹੀਂ ਹੋ ਸਕਦੀ, ਆਮ ਲੋਕਾਂ ਦਾ ਜੀਵਨ ਸੁਰੱਖਿਅਤ ਕਰਨਾ ਸਰਕਾਰ ਅਤੇ ਪ੍ਰਸ਼ਾਸਨ ਦਾ ਫਰਜ਼ ਹੈ। ਜਤਿੰਦਰ ਸਿੰਘ ਪਮਾਲ ਨੇ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਹਸਨਪੁਰ, ਮੋਹੀ ਲਾਵਾਰਸ ਕੁੱਤਿਆਂ ਦੇ ਹਮਲੇ ਤੋਂ ਪੀੜਤ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਮਿਲਿਆ, ਦੱਸਿਆ ਜਾਵੇ। ਲਾਵਾਰਸ ਕੁੱਤਿਆਂ ਦੀ ਨਸਬੰਦੀ ਮੁਹਿੰਮ ਵੀ ਤੇਜ਼ੀ ਨਾਲ ਸ਼ੁਰੂ ਹੋਵੇ।
ਪਿਛਲੀ ਖ਼ਬਰ ਜੇਲ੍ਹ ਭਰੋ ਅੰਦੋਲਨ ਲਈ ਹਲਵਾਰਾ ਤੋਂ ਕਿਸਾਨਾਂ ਦਾ ਜਥਾ ਫਰੀਦਕੋਟ ਰਵਾਨਾ ਅਗਲੀ ਖ਼ਬਰ ਪ੍ਰਧਾਨ ਗਿੱਲ ਵਲੋਂ ਭਾਕਿਯੂ ਏਕਤਾ ਡਕੌਂਦਾ (ਧਨੇਰ) ਦੀ ਮੋਹੀ ਇਕਾਈ ਦਾ ਵਿਸਥਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।