06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ

ਰਾਏਕੋਟ, 5 ਸਤੰਬਰ (ਸੁਸ਼ੀਲ)-ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸਥਾਨਕ ਸ਼ਹਿਰ ਵਿੱਚ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਰਾਧਾ ਕ੍ਰਿਸ਼ਨ ਪ੍ਰਭਾਤ ਫੇਰੀ ਮੰਡਲ ਰਾਏਕੋਟ ਵਲੋਂ ਸ਼ਹਿਰ ਦੀਆਂ ਹੋਰ ਕਈ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਸ਼ਾਨਦਾਰ ਸ਼ੋਭਾ ਯਾਤਰਾ ਸਜਾਈ ਗਈ।

ਅਜੀਤ ਡੈਸਕ 06-09-2026
ਰਾਏਕੋਟ, 5 ਸਤੰਬਰ (ਸੁਸ਼ੀਲ)-ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸਥਾਨਕ ਸ਼ਹਿਰ ਵਿੱਚ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਰਾਧਾ ਕ੍ਰਿਸ਼ਨ ਪ੍ਰਭਾਤ ਫੇਰੀ ਮੰਡਲ ਰਾਏਕੋਟ ਵਲੋਂ ਸ਼ਹਿਰ ਦੀਆਂ ਹੋਰ ਕਈ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਸ਼ਾਨਦਾਰ ਸ਼ੋਭਾ ਯਾਤਰਾ ਸਜਾਈ ਗਈ। ਜਿਸ ਦੀ ਸ਼ੁਰੂਆਤ ਸ੍ਰੀ ਦੁਰਗਾ ਮਾਤਾ ਮੰਦਰ ਨੈਂਬਾਂ ਚੌਂਕ ਤੋਂ ਹੋਈ। ਇਸ ਦੌਰਾਨ ਵੱਡੀ ਗਿਣਤੀ ਮਹਿਲਾ ਸ਼ਰਧਾਲੂਆਂ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਬਾਅਦ ਦੁਪਹਿਰ ਇਹ ਸ਼ੋਭਾ ਯਾਤਰਾ ਮੰਦਰ ਵਿਖੇ ਪੁੱਜ ਕੇ ਸਮਾਪਤ ਹੋਈ। ਇਸ ਉਪਰੰਤ ਦੇਰ ਰਾਤ ਤੱਕ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਰੌਣਕ ਰਹੀ। ਸ਼ਹਿਰ ਦੇ ਪ੍ਰਾਚੀਨ ਮੰਦਰ ਸ਼ਿਵਾਲਾ ਖਾਮ ਵਿਖੇ ਪ੍ਰਧਾਨ ਇੰਦਰਪਾਲ ਗੋਲਡੀ ਦੀ ਦੇਖ ਰੇਖ ਹੇਠ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਮੰਦਰ ਵਿੱਚ ਮੱਥਾ ਟੇਕਿਆ। ਸ਼੍ਰੀ ਸ਼ਿਵ ਮੰਦਰ ਬਗੀਚੀ ਵਿਖੇ ਮੰਦਰ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਖੁਰਮੀ ਦੀ ਦੇਖ ਰੇਖ ਹੇਠ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨਾਲ ਸਬੰਧਤ ਖੂਬਸੂਰਤ ਝਾਕੀਆਂ ਸਜਾਈਆਂ ਗਈਆਂ। ਇਸ ਤੋਂ ਇਲਾਵਾ ਮੁਹੱਲਾ ਕੌੜਿਆਂ ਅਤੇ ਸਦਾਵਰਤੀਆਂ ਸਥਿਤ ਮਹਿਲਾ ਸੰਕੀਰਤਨ ਘਰ ਅਤੇ ਸ੍ਰੀ ਰਾਧੇ ਕੁੰਜ਼ ਬਿਹਾਰੀ ਮੰਦਰ ’ਚ ਵੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਸ਼੍ਰੀ ਦੁਰਗਾ ਸ਼ਕਤੀ ਮੰਦਿਰ, ਮੁਰਲੀ ਮਨੋਹਰ ਮੰਦਿਰ, ਠਾਕੁਰ ਦੁਆਰਾ ਲਾਲ ਜੀ ਦਾਸ, ਬਾਂਕੇ ਬਿਹਾਰੀ ਮੰਦਿਰ, ਸ੍ਰੀ ਦੁਰਗਾ ਮਾਤਾ ਮੰਦਰ ਨੈਂਬਾਂ ਚੌਂਕ, ਪੰਚ ਮੁਖੀ ਹਨੂੰਮਾਨ ਮੰਦਿਰ ਵਿੱਚ ਵੀ ਜਨਮ ਅਸ਼ਟਮੀ ਮੌਕੇ ਸ਼ਰਧਾਲੂਆਂ ਦੀ ਭਾਰੀ ਰੌਣਕ ਰਹੀ। ਯਾਤਰਾ ਵਿੱਚ ਹੀਰਾ ਲਾਲ ਬਾਂਸਲ, ਸਰਪੰਚ ਦਵਿੰਦਰ ਸਿੰਘ ਕਹਿਲ ਰੂਪਾਪੱਤੀ, ਵਿਨੋਦ ਕੁਮਾਰ ਖੁਰਮੀ, ਮੰਗਤ ਰਾਏ ਵਰਮਾਂ, ਨੰਦ ਕਿਸ਼ੋਰ ਸ਼ਰਮਾਂ, ਪੰਕਜ ਜੇਠੀ, ਮਨੋਹਰ ਲਾਲ, ਰਾਜੀ ਵਰਮਾਂ, ਸੁਸ਼ੀਲ ਉੱਪਲ, ਇੰਦਰਪਾਲ ਗੋਲਡੀ, ਰਿਸ਼ੂ ਜੈਨ, ਓਮ ਦੱਤ ਸ਼ਰਮਾਂ, ਨਰੇਸ਼ ਸ਼ਰਮਾ, ਅਨਿਲ ਕੁਮਾਰ ਸੱਚਰ, ਰਾਮ ਲੁਭਾਇਆ ਪਾਸੀ, ਪ੍ਰਵੀਨ ਕੁਮਾਰ ਜੈਨ, ਗੁਲਸ਼ਨ ਜੈਨ, ਕਾਲਾ ਗੁਲਾਟੀ, ਮਨੋਜ ਜੈਨ, ਮਨੋਹਰ ਲਾਲ ਅੱਗਰਵਾਲ, ਸਚਿਨ ਜੈਨ, ਰਵੀ ਵਰਮਾ, ਗਗਨ ਜੈਨ, ਯੋਗੇਸ਼ ਕੁਮਾਰ, ਸੱਤਪਾਲ ਜੈਨ, ਅਸ਼ੋਕ ਕਨੌਜੀਆ, ਸੁਧੀਰ ਸ਼ਰਮਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਰਧਾਲੂ ਸ਼ਾਮਿਲ ਸਨ।
ਪਿਛਲੀ ਖ਼ਬਰ ਅਧਿਆਪਕ ਦਿਵਸ ’ਤੇ ਬਲੌਜ਼ਮ ਕਾਨਵੈਂਟ ਸਕੂਲ ਦੇ ਅਧਿਆਪਕਾਂ ਨੇ ਮਾਣੇ ਖੁਸ਼ੀ ਦੇ ਪਲ ਅਗਲੀ ਖ਼ਬਰ ਬਾਬਾ ਜੀਵਨ ਸਿੰਘ ਜੀ ਦਾ 365ਵਾਂ ਜਨਮ ਦਿਹਾੜਾ ਸ਼੍ਰੋਮਣੀ ਕਮੇਟੀ ਵਲੋਂ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ-ਭਾਈ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।