05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪਿੰਡ ਪੂੜੈਣ ਵਿਖੇ ਡੇਰਾ ਭਾਈ ਮੱਸਾ ਜੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਚੇਅਰਮੈਨ ਹਰਬੀਰ ਇਆਲੀ, ਦੇਤਵਾਲ, ਚੇਅਰਮੈਨ ਵਿਜੇ ਵੈਕਟਰ, ਪ੍ਰਧਾਨ ਸਵੱਦੀ, ਸਰਪੰਚ ਪੁੜੈਣ ਨੇ ਭਰੀ ਹਾਜ਼ਰੀ

ਹੰਬੜਾਂ, 4 ਸਤੰਬਰ (ਮੇਜਰ ਹੰਬੜਾਂ)-ਪਿੰਡ ਪੁੜੈਣ ਵਿਖੇ ਹਨੂੰਮਾਨ ਮੰਦਰ ਡੇਰਾ ਭਾਈ ਮੱਸਾ ਜੀ ਵਿਖੇ ਮੁੱਖ ਸੇਵਾਦਾਰ ਸੁਆਮੀ ਅਮਰੇਸ਼ਵਰਾ ਦਾਸ ਜੀ ਦੀ ਅਗਵਾਈ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾਪੂਰਵਕ ਮਨਾਇਆ ਗਿਆ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੀਨੀਅਰ ਆਗੂ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ, ਭਾਜਪਾ ਆਗੂ ਮੇਜਰ ਸਿੰਘ ਦੇਤਵਾਲ, ਭਾਜਪਾ ਆਗੂ ਸੰਜੀਵ ਢੰਡ, ਮਾਰਕੀਟ ਕਮੇਟੀ ਮੁੱਲਾਂਪੁਰ ਦੇ ਚੇਅਰਮੈਨ ਵਿਜੇ ਵੈਕਟਰ, ਪ੍ਰਧਾਨ ਅਮਨਦੀਪ ਸਿੰਘ ਸਵੱਦੀ, ਸਰਪੰਚ ਜਗਦੀਪ ਸਿੰਘ ਸੋਨੂੰ ਪੁੜੈਣ ਨੇ ਪੁੱਜ ਕੇ ਧਰਮਿਕ ਸਮਾਗਮ ਵਿਚ ਹਾਜ਼ਰੀ ਭਰੀ।

ਅਜੀਤ ਡੈਸਕ 05-09-2026
ਹੰਬੜਾਂ, 4 ਸਤੰਬਰ (ਮੇਜਰ ਹੰਬੜਾਂ)-ਪਿੰਡ ਪੁੜੈਣ ਵਿਖੇ ਹਨੂੰਮਾਨ ਮੰਦਰ ਡੇਰਾ ਭਾਈ ਮੱਸਾ ਜੀ ਵਿਖੇ ਮੁੱਖ ਸੇਵਾਦਾਰ ਸੁਆਮੀ ਅਮਰੇਸ਼ਵਰਾ ਦਾਸ ਜੀ ਦੀ ਅਗਵਾਈ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾਪੂਰਵਕ ਮਨਾਇਆ ਗਿਆ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੀਨੀਅਰ ਆਗੂ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ, ਭਾਜਪਾ ਆਗੂ ਮੇਜਰ ਸਿੰਘ ਦੇਤਵਾਲ, ਭਾਜਪਾ ਆਗੂ ਸੰਜੀਵ ਢੰਡ, ਮਾਰਕੀਟ ਕਮੇਟੀ ਮੁੱਲਾਂਪੁਰ ਦੇ ਚੇਅਰਮੈਨ ਵਿਜੇ ਵੈਕਟਰ, ਪ੍ਰਧਾਨ ਅਮਨਦੀਪ ਸਿੰਘ ਸਵੱਦੀ, ਸਰਪੰਚ ਜਗਦੀਪ ਸਿੰਘ ਸੋਨੂੰ ਪੁੜੈਣ ਨੇ ਪੁੱਜ ਕੇ ਧਰਮਿਕ ਸਮਾਗਮ ਵਿਚ ਹਾਜ਼ਰੀ ਭਰੀ। ਸਮਾਗਮ ਵਿਚ ਸੁਆਮੀ ਅਮਰੇਸ਼ਵਰ ਦਾਸ ਵਲੋਂ ਸਰਬੱਤ ਦੇ ਭਲੇ ਲਈ ਹਵਨ ਯੱਗ, ਸੁੰਦਰ ਕੁੰਡ ਦਾ ਪਾਠ, ਭਜ਼ਨ ਕਥਾ ਕੀਰਤਨ ਕੀਤਾ ਗਿਆ ਤੇ ਸ੍ਰੀ ਕ੍ਰਿਸ਼ਨ ਜਨਮ ਅਸਟਮੀ ਦੀ ਸਾਰਿਆਂ ਨੂੰ ਵਧਾਈ ਦਿੱਤੀ।ਇਸ ਮੌਕੇ ‘ਵਾਰਿਸ ਪੰਜਾਬ ਦੇ’ ਹਲਕਾ ਦਾਖਾ ਦੇ ਸੀਨੀਅਰ ਆਗੂ ਹਰਬੀਰ ਸਿੰਘ ਇਯਾਲੀ ਨੇ ਕਿਹਾ ਕਿ ਸਾਨੂੰ ਅਜਿਹੇ ਸਮਾਗਮਾਂ ਸਮੇਂ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਰੱਖਦਿਆਂ ਹਾਜ਼ਰੀ ਭਰਨੀ ਚਾਹੀਦੀ ਹੈ ਤੇ ਉਨ੍ਹਾਂ ਹਾਜਰੀਨ ਤੇ ਪਿੰਡ ਵਾਸੀਆਂ ਨੂੰ ਸ਼੍ਰੀ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਇਸ ਸਮੇਂ ਡਾ. ਬੱਸੀ ਨਰਸਿੰਗ ਹੋਮ ਵੱਲੋਂ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ। ਜਿਸ ’ਚ 35 ਯੂਨਿਟ ਖ਼ੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਦੁਸਿਹਰਾ ਕਮੇਟੀ ਮੁਲਾਂਪੁਰ ਦੇ ਪ੍ਰਧਾਨ ਜੈ ਕ੍ਰਿਸ਼ਨ ਭੂਸ਼ਣ, ਮਿੰਟੂ ਜਿੰਦਲ, ਹੇਮਰਾਜ ਸਿੰਗਲਾ, ਸੁਖਦੇਵ ਸਿੰਘ ਬੋਪਾਰਾਏ, ਅਨਿਲ ਗਰਗ, ਹਰਪਾਲ ਸਿੰਘ ਪਾਲਾ, ਕ੍ਰਿਸ਼ਨ ਕੁਮਾਰ ਬੰਦੀ, ਗੁਰਮੀਤ ਸਿੰਘ ਨੀਲੂ ਪੂੜੈਣ, ਰਾਕੇਸ ਕਾਲਾ, ਵਿੱਕੀ ਚੋਧਰੀ, ਸ਼ੁਸ਼ੀਲ ਕੁਮਾਰ ਚੋਧਰੀ, ਚਮਕੌਰ ਸਿੰਘ, ਸਲਿੰਦਰ ਸਿੰਘ ਪੂੜੈਣ, ਸੁਖਵਿੰਦਰ ਸਿੰਘ ਸਿਕੰਦਰ ਪੁੜੈਣ, ਪੰਚ ਸੁਖਵਿੰਦਰ ਸਿੰਘ ਬੋਪਾਰਾਏ, ਬੂਟਾ ਸਿੰਘ ਪੁੜੈਣ, ਮੀਕਾ ਪੁੜੈਣ, ਡਾ. ਅਮਰੀਕ ਸਿੰਘ ਬੋਪਾਰਾਏ, ਸੂਰਤ ਸਿੰਘ, ਸੁਖਦੇਵ ਸਿੰਘ ਕੈਂਥ, ਮਨੀ ਭੂੰਦੜੀ, ਸੁਖਵਿੰਦਰ ਸਿੰਘ ਭੁੱਲਰ, ਅਵਤਾਰ ਸਿੰਘ ਖੰਜਰਵਾਲ ਸਮੇਤ ਪਿੰਡ ਪੁੜੈਣ ਦੀ ਸਮੂਹ ਗ੍ਰਾਮ ਪੰਚਾਇਤ ਤੇ ਹੋਰ ਸੰਗਤਾਂ ਮੌਜੂਦ ਸਨ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਕੀਤੇ ਲੋਕ ਪੱਖੀ ਕੰਮਾਂ ਤੋਂ ਹਰ ਵਰਗ ਖੁਸ਼ ਹੈ-ਚੇਅਰਮੈਨ ਪਰਮਿੰਦਰ ਸਿੰਘ ਸਿੱਧੂ ਕਿਹਾ, ਲੋਕ ਦੁਬਾਰ... ਅਗਲੀ ਖ਼ਬਰ ਪਿੰਡ ਗਾਲਿਬ ਰਣ ਸਿੰਘ ਵਿਖੇ ਹਰਬੀਰ ਸਿੰਘ ਇਯਾਲੀ ਵਲੋਂ ਭਰਵੀਂ ਇਕੱਤਰਤਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਛਪਾਰ ਮੇਲੇ ’ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।