01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਵੀ. ਆਈ. ਪੀ. ਕਾਫ਼ਲਿਆਂ ਦੀ ਆਮਦ ਵਧਣ ਕਾਰਨ ਦੁਕਾਨਦਾਰ ਪ੍ਰੇਸ਼ਾਨ

ਗੁਰੂਸਰ ਸੁਧਾਰ, 31 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਸਥਾਨਕ ਕਸਬੇ ਦੇ ਬਿਲਕੁਲ ਨਾਲ ਸਥਿਤ ਹਵਾਈ ਸੈਨਿਕ ਅੱਡਾ ਹਲਵਾਰਾ ਵਿਖੇ ਅੰਤਰਰਾਸ਼ਟਰੀ ਏਅਰਪੋਰਟ ਬਣ ਜਾਣ ਤੋਂ ਬਾਅਦ ਹੀ ਇਥੋਂ ਜਿਥੇ ਨਵੀਂ ਦਿੱਲੀ ਤੋਂ ਹਲਵਾਰਾ ਤੇ ਹਲਵਾਰਾ ਤੋਂ ਨਵੀਂ ਦਿੱਲੀ ਦਰਮਿਆਨ ਏਅਰ ਇੰਡੀਆ ਕੰਪਨੀ ਵਲੋਂ ਯਾਤਰੀਆਂ ਨੂੰ ਹਵਾਈ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ, ਉਥੇ ਇਸ ਏਅਰਪੋਰਟ ’ਤੇ ਕੇਂਦਰੀ ਤੇ ਸੂਬਾਈ ਸਿਆਸੀ ਆਗੂਆਂ ਸਮੇਤ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਪੰਜਾਬ ਆਦਿ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਦੀ ਆਮਦ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਸਾਰੇ ਵੀ.

ਸੰਕੇਤਕ ਏ.ਆਈ ਤਸਵੀਰ। 01-09-2026
ਗੁਰੂਸਰ ਸੁਧਾਰ, 31 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਸਥਾਨਕ ਕਸਬੇ ਦੇ ਬਿਲਕੁਲ ਨਾਲ ਸਥਿਤ ਹਵਾਈ ਸੈਨਿਕ ਅੱਡਾ ਹਲਵਾਰਾ ਵਿਖੇ ਅੰਤਰਰਾਸ਼ਟਰੀ ਏਅਰਪੋਰਟ ਬਣ ਜਾਣ ਤੋਂ ਬਾਅਦ ਹੀ ਇਥੋਂ ਜਿਥੇ ਨਵੀਂ ਦਿੱਲੀ ਤੋਂ ਹਲਵਾਰਾ ਤੇ ਹਲਵਾਰਾ ਤੋਂ ਨਵੀਂ ਦਿੱਲੀ ਦਰਮਿਆਨ ਏਅਰ ਇੰਡੀਆ ਕੰਪਨੀ ਵਲੋਂ ਯਾਤਰੀਆਂ ਨੂੰ ਹਵਾਈ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ, ਉਥੇ ਇਸ ਏਅਰਪੋਰਟ ’ਤੇ ਕੇਂਦਰੀ ਤੇ ਸੂਬਾਈ ਸਿਆਸੀ ਆਗੂਆਂ ਸਮੇਤ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਪੰਜਾਬ ਆਦਿ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਦੀ ਆਮਦ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਸਾਰੇ ਵੀ.ਆਈ.ਪੀ. ਹਵਾਈ ਜਹਾਜ਼ ਰਾਹੀਂ ਹਲਵਾਰਾ ਹਵਾਈ ਅੱਡੇ ’ਤੇ ਪੁੱਜਣ ਉਪਰੰਤ ਸੜਕੀ ਰਸਤੇ ਰਾਹੀਂ ਆਪਣੇ ਮੰਜ਼ਿਲ ਵੱਲ ਜਾਂਦੇ ਹਨ ਅਤੇ ਵਾਪਸੀ ਸਮੇਂ ਵੀ ਇਹੋ ਰੂਟ ਵਰਤਿਆ ਜਾਂਦਾ ਹੈ। ਬੀਤੇ ਕੱਲ੍ਹ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਦੌਰੇ ਕਾਰਨ ਗੁਰੂਸਰ ਸੁਧਾਰ ਬਾਜ਼ਾਰ ਅਤੇ ਲੁਧਿਆਣਾ ਬਠਿੰਡਾ ਰਾਜਮਾਰਗ ਉੱਪਰ ਮੁੱਲਾਂਪੁਰ ਤੱਕ ਗਵਰਨਰ ਦੇ ਕਾਫ਼ਲੇ ਨੂੰ ਸੁਰੱਖਿਅਤ ਤੇ ਨਿਰਵਘਨ ਰਾਸਤਾ ਦੇਣ ਲਈ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਇਸ ਮੌਕੇ ਬਾਜ਼ਾਰ ਵਿਚ ਰੇਹੜੀ, ਫੜ੍ਹੀ ਵਾਲਿਆਂ ਨੂੰ ਰਾਜਮਾਰਗ ਤੋਂ ਪਿੱਛੇ ਹਟਵਾਂ ਕੀਤਾ ਗਿਆ ਤੇ ਦੁਕਾਨਦਾਰਾਂ ਦਾ ਸਮਾਨ ਵੀ ਦਾਇਰੇ ਵਿਚ ਕਰਵਾਇਆ। ਆਏ ਦਿਨ ਵਾਰ-ਵਾਰ ਲੱਗਣ ਵਾਲੀ ਮੁਲਾਜ਼ਮਾਂ ਦੀ ਵੀ.ਆਈ.ਪੀ. ਡਿਊਟੀ ਨੂੰ ਲੈ ਕੇ ਸਥਾਨਕ ਦੁਕਾਨਦਾਰਾਂ ਅਤੇ ਰੇੜੀ-ਫੜ੍ਹੀ ਵਾਲਿਆਂ ਵਿਚ ਰੋਸ ਦੀ ਸਥਿਤੀ ਹੋਰ ਤੇਜ਼ੀ ਫੜ੍ਹ ਰਹੀ ਹੈ।ਦੁਕਾਨਦਾਰਾਂ ਅਤੇ ਰੇੜੀ-ਫੜ੍ਹੀ ਵਾਲਿਆਂ ਦਾ ਕਹਿਣਾ ਹੈ ਕਿ ਇਸ ਕਾਰਨ ਉਨ੍ਹਾਂ ਦੇ ਕਾਰੋਬਾਰ ’ਤੇ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਿ ਵੀ.ਆਈ.ਪੀ. ਸੁਰੱਖਿਆ ਦੇ ਦੌਰਾਨ ਆਮ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਬੇਲੋੜੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਪੁਲਿਸ, ਪ੍ਰਸ਼ਾਸਨ ਉਨ੍ਹਾਂ ਨੂੰ ਰਾਹਤ ਦੇਵੇ। ਸੁਰੱਖਿਅਤ ਲਾਂਘਾਂ ਪ੍ਰਦਾਨ ਕਰਵਾਉਣਾ ਪੁਲਿਸ ਦੀ ਡਿਊਟੀ- ਥਾਣਾ ਮੁਖੀ - ਥਾਣਾ ਸੁਧਾਰ ਮੁਖੀ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੇ ਗ੍ਰਹਿ ਵਿਭਾਗ, ਉੱਚ ਪੁਲਿਸ ਅਧਿਕਾਰੀਆਂ, ਜ਼ਿਲ੍ਹਾ ਪੁਲਿਸ ਲੁਧਿਆਣਾ ਦਿਹਾਤੀ ਦੇ ਮੁਖੀ ਡਾ. ਅੰਕੁਰ ਗੁਪਤਾ ਗੁਪਤਾ ਅਤੇ ਡੀ.ਐੱਸ.ਪੀ. ਦਾਖਾ ਕਰਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੋਟੋਕੋਲ ਮੁਤਾਬਕ ਵੀ.ਆਈ . ਪੀ. ਸੁਰੱਖਿਆ ਦੇ ਕੀਤੇ ਜਾਂਦੇ ਪ੍ਰਬੰਧਾਂ ਦੌਰਾਨ ਸਥਾਨਕ ਪੁਲਿਸ ਤੋਂ ਇਲਾਵਾ ਲੋੜ ਅਨੁਸਾਰ ਲੁਧਿਆਣਾ ਦਿਹਾਤੀ ਪੁਲਿਸ ਦੇ ਹੋਰ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਂਦੇ ਹਨ। ਪੁਲਿਸ ਦਾ ਮੁੱਖ ਉਦੇਸ਼ ਕਾਫ਼ਲੇ ਦੇ ਰਸਤੇ ਵਿਚ ਕਿਸੇ ਕਿਸਮ ਦੀ ਰੁਕਾਵਟ ਨਾ ਆਉਣ ਦੇਣਾ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨਾ ਹੁੰਦਾ ਹੈ। ਏਰੀਆ ਵਿਚ ਵੀ.ਆਈ.ਪੀ. ਆਵਾਜਾਈ ਵਧਣ ਨੂੰ ਜਿਥੇ ਇਲਾਕਾ ਨਿਵਾਸੀ ਵੱਡਾ ਮਾਣ ਮਹਿਸੂਸ ਕਰਦੇ ਨੇ ਉਥੇ ਸਥਾਨਕ ਲੋਕਾਂ ਦੀ ਮੰਗ ਹੈ ਕਿ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਬਾਜ਼ਾਰ ਦੀ ਆਮ ਆਵਾਜਾਈ, ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਦੇ ਰੋਜ਼ਗਾਰ ਦਾ ਵੀ ਧਿਆਨ ਰੱਖਿਆ ਜਾਵੇ ਤਾਂ ਜੋ ਵੀ.ਆਈ.ਪੀ. ਸੁਰੱਖਿਆ ਅਤੇ ਆਮ ਲੋਕਾਂ ਦੀ ਸਹੂਲਤ ਵਿਚਕਾਰ ਸੰਤੁਲਨ ਬਣਿਆ ਰਹੇ।
ਪਿਛਲੀ ਖ਼ਬਰ 6 ਸਤੰਬਰ ਦੀ ਸੂਬਾ ਪੱਧਰੀ ਵਿਸ਼ਾਲ ਕਨਵੈਨਸ਼ਨ ਲਈ ਹਮਖਿਆਲੀ ਜਥੇਬੰਦੀਆਂ ਨੂੰ ਸ਼ਮੂਲੀਅਤ ਕਰਨ ਦਾ ਸੱਦਾ ‘ ਆਪ’ ਸਰਕਾਰ ਨੂੰ ਮਨ... ਅਗਲੀ ਖ਼ਬਰ ਅਗਵਾੜ ਖਵਾਜਾ ਬਾਜੂ ਵਿਖੇ ਮਹਿੰਗਾਈ ਖ਼ਿਲਾਫ਼ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।