27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੈਗ਼ੰਬਰ ਹਜ਼ਰਤ ਮੁਹੰਮਦ ਮੁਸਤਫਾ ਸਾਹਿਬ (ਸਲ) ਦੇ ਜਨਮ ਦਿਨ ਮੌਕੇ ਕੱਢੀ ਗਈ ਵਿਸ਼ਾਲ ਯਾਤਰਾ

ਮੁੱਲਾਂਪੁਰ-ਦਾਖਾ, 26 ਅਗਸਤ (ਨਿਰਮਲ ਸਿੰਘ ਧਾਲੀਵਾਲ)- ਇਸਲਾਮ ਧਰਮ ਦੇ ਆਖਰੀ ਪੈਗ਼ੰਬਰ ਮੁਹੰਮਦ ਸਾਹਿਬ ਨੇ ਲੋੜਵੰਦਾਂ ਦੀ ਸੇਵਾ ਦੇ ਨਾਲ ਇਸਲਾਮ ਧਰਮ ਦੇ ਪ੍ਰਚਾਰ-ਪਸਾਰ ਅਤੇ ਬੰਦਗੀ ਨੂੰ ਪਹਿਲ ਦਿੱਤੀ, ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਭਾਈਚਾਰਕ ਸਾਂਝ, ਮਨੁੱਖੀ ਸਮਾਨਤਾ, ਲੋਕਤੰਤਰੀ ਸਿਧਾਂਤਾ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਵਾਲਾ ਮੰਨਿਆ ਜਾਂਦਾ ਹੈ, ਮੁਹੰਮਦ ਸਾਹਿਬ ਲੋਕਤੰਤਰ ਦੀ ਸਿੱਖਿਆ ਦੇ ਨਾਲ ਸੰਸਾਰ ਤਿਆਗੀ ਪੀਰਾਂ, ਫਕੀਰਾਂ ਅਤੇ ਰੱਬ ਦੀ ਇਬਾਦਤ ਕਰਨ ਵਾਲੇ ਲੋਕਾਂ ਨੂੰ ਆਪਾ ਸਮਰਪਿਤ ਕੀਤਾ, ਇਹ ਸਿੱਖਿਆ ਮਿਲਾਦ ਉਨ ਨਬੀ ਮੌਕੇ ਵਿਸ਼ਾਲ ਯਾਤਰਾ ਵਿਚ ਜੁੜੇ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਹੁੰਦਿਆ ਸੁੰਨੀ ਨੂਰੀ ਜਾਮਾਂ ਮਸਜਿਦ ਦਾਖਾ ਦੇ ਮੌਲਵੀ ਇਮਾਮ ਮੁਹੰਮਦ ਮੋਤੀਉਰ ਰਹਿਮਾਨ ਵਲੋਂ ਕੀਤੀ। ਉਨ੍ਹਾਂ ਕਿਹਾ ਕਿ ਮੁਹੰਮਦ ਸਾਹਿਬ ਵਲੋਂ ਬਿਤਾਇਆ ਸਾਦਗੀ ਭਰਪੂਰ ਅਤੇ ਦੀਨ-ਦੁਖੀਆਂ ਦੀ ਸੇਵਾ ਵਾਲਾ ਆਦਰਸ਼ਕ ਜੀਵਨ ਅੱਜ ਵੀ ਲੋਕਾਂ ਲਈ ਪ੍ਰੇਰਨਾਦਾਇਕ ਬਣਿਆ ਹੋਇਆ ਹੈ।

ਅਜੀਤ ਡੈਸਕ 27-08-2026
ਮੁੱਲਾਂਪੁਰ-ਦਾਖਾ, 26 ਅਗਸਤ (ਨਿਰਮਲ ਸਿੰਘ ਧਾਲੀਵਾਲ)- ਇਸਲਾਮ ਧਰਮ ਦੇ ਆਖਰੀ ਪੈਗ਼ੰਬਰ ਮੁਹੰਮਦ ਸਾਹਿਬ ਨੇ ਲੋੜਵੰਦਾਂ ਦੀ ਸੇਵਾ ਦੇ ਨਾਲ ਇਸਲਾਮ ਧਰਮ ਦੇ ਪ੍ਰਚਾਰ-ਪਸਾਰ ਅਤੇ ਬੰਦਗੀ ਨੂੰ ਪਹਿਲ ਦਿੱਤੀ, ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਭਾਈਚਾਰਕ ਸਾਂਝ, ਮਨੁੱਖੀ ਸਮਾਨਤਾ, ਲੋਕਤੰਤਰੀ ਸਿਧਾਂਤਾ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਵਾਲਾ ਮੰਨਿਆ ਜਾਂਦਾ ਹੈ, ਮੁਹੰਮਦ ਸਾਹਿਬ ਲੋਕਤੰਤਰ ਦੀ ਸਿੱਖਿਆ ਦੇ ਨਾਲ ਸੰਸਾਰ ਤਿਆਗੀ ਪੀਰਾਂ, ਫਕੀਰਾਂ ਅਤੇ ਰੱਬ ਦੀ ਇਬਾਦਤ ਕਰਨ ਵਾਲੇ ਲੋਕਾਂ ਨੂੰ ਆਪਾ ਸਮਰਪਿਤ ਕੀਤਾ, ਇਹ ਸਿੱਖਿਆ ਮਿਲਾਦ ਉਨ ਨਬੀ ਮੌਕੇ ਵਿਸ਼ਾਲ ਯਾਤਰਾ ਵਿਚ ਜੁੜੇ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਹੁੰਦਿਆ ਸੁੰਨੀ ਨੂਰੀ ਜਾਮਾਂ ਮਸਜਿਦ ਦਾਖਾ ਦੇ ਮੌਲਵੀ ਇਮਾਮ ਮੁਹੰਮਦ ਮੋਤੀਉਰ ਰਹਿਮਾਨ ਵਲੋਂ ਕੀਤੀ। ਉਨ੍ਹਾਂ ਕਿਹਾ ਕਿ ਮੁਹੰਮਦ ਸਾਹਿਬ ਵਲੋਂ ਬਿਤਾਇਆ ਸਾਦਗੀ ਭਰਪੂਰ ਅਤੇ ਦੀਨ-ਦੁਖੀਆਂ ਦੀ ਸੇਵਾ ਵਾਲਾ ਆਦਰਸ਼ਕ ਜੀਵਨ ਅੱਜ ਵੀ ਲੋਕਾਂ ਲਈ ਪ੍ਰੇਰਨਾਦਾਇਕ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਜ਼ਰਤ ਮੁਹੰਮਦ ਸਲ ਵਲੋਂ ਮਨੁੱਖਤਾ ਵਿਚ ਬਰਾਬਰਤਾ ਦਾ ਉਪਦੇਸ਼ ਦਿੱਤਾ। ਪੈਗ਼ੰਬਰ ਹਜ਼ਰਤ ਮੁਹੰਮਦ ਮੁਸਤਫਾ ਸਾਹਿਬ (ਸਲ) ਦੇ ਜਨਮ ਦਿਨ ਮੌਕੇ ਕੱਢੀ ਗਈ ਵਿਸ਼ਾਲ ਯਾਤਰਾ ਸ਼ਹਿਰ ਦੀਆਂ ਸੜਕਾਂ ਤੋਂ ਹੁੰਦੀ ਹੋਈ ਮੁੜ ਦਾਖਾ ਜਾਮਾ ਮਸਜਿਦ ਪਹੁੰਚੀ। ਯਾਤਰਾ ਦੀ ਸਫ਼ਲਤਾ ਲਈ ਮੁਹੰਮਦ ਜਾਕਿਰ, ਮੋਹੰਮਦ ਆਸਿਫ, ਮੋਹੰਮਦ ਅਲੀ, ਹਬੀਬ ਖਾਨ, ਮੁਹੰਮਦ ਅਸਮੂਦੀਨ, ਮੁਹੰਮਦ ਕੇਸਰ ਆਲਮ, ਮੁਹੰਮਦ ਆਹੀਬ ਖਾਨ, ਮੁਹੰਮਦ ਜਮਸ਼ੇਦ, ਮੁਹੰਮਦ ਅਬੀਦ, ਅਲੀ ਮੁਹੰਮਦ, ਮੁਹੰਮਦ ਫਿਰੋਜ਼, ਸਮੇਤ ਹੋਰਨਾਂ ਵੱਡਾ ਸਹਿਯੋਗ ਦਿੰਦਿਆਂ ਆਪਣੇ ਪੈਗੰਬਰ ਨੂੰ ਸਿਜਦਾ ਕੀਤਾ।
ਪਿਛਲੀ ਖ਼ਬਰ ਪਿੰਡ ਬੱਸੀਆਂ ਵਿਖੇ ਸੱਪ ਦੇ ਡੰਗਣ ਨਾਲ ਭੈਣ ਦੀ ਮੌਤ, ਭਰਾ ਜ਼ੇਰੇ ਇਲਾਜ ਅਗਲੀ ਖ਼ਬਰ ਨਾਨਕਸਰ ਵਿਖੇ ਬਰਸੀ ਸਮਾਗਮ ਜਾਰੀ- ਸ੍ਰੀ ਅਖੰਡ ਪਾਠਾਂ ਦੇ ਮੱਧ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।