ਪਿੰਡ ਖੱਟੜਾ ਦੇ ਨਗਰ ਨਿਵਾਸੀਆਂ ਵਲੋਂ ਅਹਿਮ ਮੁੱਦਿਆਂ ’ਤੇ ਵਿਸ਼ੇਸ਼ ਇਕੱਤਰਤਾ
ਖੰਨਾ, 26 ਅਗਸਤ (ਲਾਲ)-ਅੱਜ ਪਿੰਡ ਖੱਟੜਾ ਵਿਖੇ ਨਗਰ ਨਿਵਾਸੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿੱਚ ਇਲਾਕੇ ਅਤੇ ਸਮਾਜ ਨਾਲ ਜੁੜੇ ਕਈ ਗੰਭੀਰ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ। ਇਕੱਤਰਤਾ ਦੌਰਾਨ ਸਮੂਹ ਨਗਰ ਨਿਵਾਸੀਆਂ ਨੇ ਸਰਦਾਰ ਜਗਤਾਰ ਸਿੰਘ ਹਵਾਰਾ ਨੂੰ ਉਨ੍ਹਾਂ ਦੀ 80 ਸਾਲ ਤੋਂ ਵੱਧ ਉਮਰ ਦੀ ਬਿਮਾਰ ਮਾਤਾ ਜੀ ਨੂੰ ਮਿਲਣ ਲਈ ਪੈਰੋਲ ਨਾ ਦੇਣ ਦੇ ਸਰਕਾਰੀ ਰਵੱਈਏ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ।
ਖੰਨਾ, 26 ਅਗਸਤ (ਲਾਲ)-ਅੱਜ ਪਿੰਡ ਖੱਟੜਾ ਵਿਖੇ ਨਗਰ ਨਿਵਾਸੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿੱਚ ਇਲਾਕੇ ਅਤੇ ਸਮਾਜ ਨਾਲ ਜੁੜੇ ਕਈ ਗੰਭੀਰ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ। ਇਕੱਤਰਤਾ ਦੌਰਾਨ ਸਮੂਹ ਨਗਰ ਨਿਵਾਸੀਆਂ ਨੇ ਸਰਦਾਰ ਜਗਤਾਰ ਸਿੰਘ ਹਵਾਰਾ ਨੂੰ ਉਨ੍ਹਾਂ ਦੀ 80 ਸਾਲ ਤੋਂ ਵੱਧ ਉਮਰ ਦੀ ਬਿਮਾਰ ਮਾਤਾ ਜੀ ਨੂੰ ਮਿਲਣ ਲਈ ਪੈਰੋਲ ਨਾ ਦੇਣ ਦੇ ਸਰਕਾਰੀ ਰਵੱਈਏ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਦੇ ਨਾਲ ਹੀ ਸਰਕਾਰ ਦੀ ਦੋਹਰੀ ਨੀਤੀ ’ਤੇ ਸਵਾਲ ਚੁੱਕਦਿਆਂ ਕਿਹਾ ਗਿਆ ਕਿ ਦੂਜੇ ਪਾਸੇ ਕਤਲ ਕੇਸਾਂ ਵਿੱਚ ਬੰਦ ਡੇਰਾ ਰਾਮ ਰਹੀਮ ਨੂੰ ਬਾਰ-ਬਾਰ ਅਤੇ ਹੁਣ ਫਿਰ 21 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ।ਇਕੱਠ ਵਿੱਚ ਪਿੰਡ ਵਿੱਚ ਲਗਾਏ ਗਏ ਬੂਟਿਆਂ, ਸੜਕਾਂ ਦੇ ਕਿਨਾਰਿਆਂ ਅਤੇ ਕਿਸਾਨਾਂ ਦੀਆਂ ਫਸਲਾਂ ਵਿੱਚ ਗੁੱਜਰਾਂ ਵੱਲੋਂ ਡੰਗਰ ਚਰਾਉਣ ਦੇ ਚੱਲ ਰਹੇ ਸਿਲਸਿਲੇ ਦੀ ਵੀ ਸਖ਼ਤ ਨਿਖੇਧੀ ਕੀਤੀ ਗਈ। ਸਾਰੇ ਜ਼ਿਮੀਂਦਾਰਾਂ ਨੇ ਇਕਜੁੱਟ ਹੋ ਕੇ ਆਖਿਆ ਕਿ ਪਿੰਡ ਦੀ ਹਰਿਆਵਲ ਲਈ ਲਗਾਏ ਬੂਟਿਆਂ ਅਤੇ ਫਸਲਾਂ ਦਾ ਮੱਝਾਂ ਵੱਲੋਂ ਬਹੁਤ ਬੁਰੀ ਤਰ੍ਹਾਂ ਉਜਾੜਾ ਕੀਤਾ ਜਾਂਦਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ, ਜਿਸ ਦੀ ਬੀਤੇ ਦਿਨੀਂ ਜੇਲ੍ਹ ਵਿੱਚ ਹੋਈ ਮੌਤ ਸਬੰਧੀ ਆਖਿਆ ਕਿ ਉਸ ਨੂੰ ਆਪਣੇ ਕੀਤੇ ਗੁਨਾਹਾਂ ਦੀ ਸਜ਼ਾ ਰੱਬ ਦੀ ਕਚਹਿਰੀ ਵਿੱਚ ਮਿਲੀ ਹੈ। ਮੀਟਿੰਗ ਦੇ ਅੰਤ ਵਿੱਚ ਸਮੂਹ ਪਿੰਡ ਵਾਸੀਆਂ ਨੇ ਆਪਸੀ ਭਾਈਚਾਰੇ, ਅਮਨ-ਸ਼ਾਂਤੀ ਅਤੇ ਮਿਲਵਰਤਨ ਨਾਲ ਰਹਿਣ ਦਾ ਦ੍ਰਿੜ੍ਹ ਅਹਿਦ ਕੀਤਾ । ਇਸ ਮੌਕੇ ਦਲਮੇਘ ਸਿੰਘ ਖੱਟੜਾ, ਸੰਦੀਪ ਸਿੰਘ ਲੰਬਰਦਾਰ, ਅਵਤਾਰ ਸਿੰਘ ਦਾਰੀ,ਜਗਦੇਵ ਸਿੰਘ, ਪਰਗਟ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਸਿੰਘ, ਕੇਸਰ ਸਿੰਘ, ਦਰਸ਼ਨ ਸਿੰਘ, ਸਿਮਰਜੀਤ ਸਿੰਘ,ਦਿਲਵਰ ਸਿੰਘ, ਸੰਤੋਖ ਸਿੰਘ, ਗੁਰਮੀਤ ਸਿੰਘ, ਮੰਜੀਤ ਸਿੰਘ, ਜਗਦੀਸ਼ ਸਿੰਘ, ਰਾਜ ਸਿੰਘ, ਹਰਪਿੰਦਰ ਸਿੰਘ, ਹਰਫੂਲ ਸਿੰਘ, ਲੰਬਰਦਾਰ ਬਲਜੰਦਰ ਸਿੰਘ, ਤਰਸੇਮ ਖਾਨ, ਯੁਵਰਾਜ ਸਿੰਘ, ਰਾਜਨ ਖੱਟੜਾ, ਤਨਵੀਰ ਬੈਨੀਪਾਲ, ਮਹਕ ਖੱਟੜਾ ਆਦਿ ਹਾਜ਼ਰ ਸਨ।