24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਜ਼ਿਲ੍ਹਾ ਪੱਧਰੀ ਵਾਲੀਬਾਲ ਮੁਕਾਬਲਿਆਂ ਵਿਚ ਸਾਹਨੇਵਾਲ ਜ਼ੋਨ ਵੱਲੋ ਸ਼ਾਨਦਾਰ ਪ੍ਰਦਰਸ਼ਨ

ਮਲੌਦ, 23 ਅਗਸਤ (ਪੱਤਰ ਪ੍ਰੇਰਕ)-ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਸਕੂਲ ਖੇਡਾਂ ਤਹਿਤ ਜ਼ਿਲ੍ਹਾ ਲੁਧਿਆਣਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਿੰਪਲ ਮਦਾਨ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪੱਧਰੀ ਵਾਲੀਬਾਲ ਦੇ ਮੁਕਾਬਲੇ ਸਰਕਾਰੀ ਹਾਈ ਸਕੂਲ ਨਾਨਕਪੁਰ ਜਗੇੜਾ ਦੇ ਖੇਡ ਮੈਦਾਨਾਂ ਵਿੱਚ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਅਤੇ ਕਿਲਾ ਰਾਏਪੁਰ ਜ਼ੋਨ ਦੇ ਸਕੱਤਰ ਬ੍ਰਹਮਜੋਤ ਸਿੰਘ ਜਗੇੜਾ ਦੇ ਉੱਦਮਾਂ ਸਦਕਾ ਇਹ ਮੁਕਾਬਲੇ ਸਫਲਤਾਪੂਰਵਕ ਸੰਪੰਨ ਹੋਏ। ਜਿਲਾ ਸਿੱਖਿਆ ਅਫ਼ਸਰ (ਸ) ਲੁਧਿਆਣਾ ਡਿੰਪਲ ਮਦਾਨ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਜਿਥੇ ਖਿਡਾਰੀਆਂ ਨੂੰ ਸਰੀਰਕ ਬਲ ਬਖਸ਼ਦੀਆਂ ਹਨ ਉਥੇ ਰੂਹ ਨੂੰ ਅਕਹਿ ਖੁਸ਼ੀ ਅਤੇ ਖੇੜਾ ਪ੍ਰਦਾਨ ਕਰਦੀਆਂ ਹਨ।

ਅਜੀਤ ਡੈਸਕ 24-08-2026
ਮਲੌਦ, 23 ਅਗਸਤ (ਪੱਤਰ ਪ੍ਰੇਰਕ)-ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਸਕੂਲ ਖੇਡਾਂ ਤਹਿਤ ਜ਼ਿਲ੍ਹਾ ਲੁਧਿਆਣਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਿੰਪਲ ਮਦਾਨ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪੱਧਰੀ ਵਾਲੀਬਾਲ ਦੇ ਮੁਕਾਬਲੇ ਸਰਕਾਰੀ ਹਾਈ ਸਕੂਲ ਨਾਨਕਪੁਰ ਜਗੇੜਾ ਦੇ ਖੇਡ ਮੈਦਾਨਾਂ ਵਿੱਚ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਅਤੇ ਕਿਲਾ ਰਾਏਪੁਰ ਜ਼ੋਨ ਦੇ ਸਕੱਤਰ ਬ੍ਰਹਮਜੋਤ ਸਿੰਘ ਜਗੇੜਾ ਦੇ ਉੱਦਮਾਂ ਸਦਕਾ ਇਹ ਮੁਕਾਬਲੇ ਸਫਲਤਾਪੂਰਵਕ ਸੰਪੰਨ ਹੋਏ। ਜਿਲਾ ਸਿੱਖਿਆ ਅਫ਼ਸਰ (ਸ) ਲੁਧਿਆਣਾ ਡਿੰਪਲ ਮਦਾਨ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਜਿਥੇ ਖਿਡਾਰੀਆਂ ਨੂੰ ਸਰੀਰਕ ਬਲ ਬਖਸ਼ਦੀਆਂ ਹਨ ਉਥੇ ਰੂਹ ਨੂੰ ਅਕਹਿ ਖੁਸ਼ੀ ਅਤੇ ਖੇੜਾ ਪ੍ਰਦਾਨ ਕਰਦੀਆਂ ਹਨ। ਜਿਲਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਸਲੌਦੀ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੇ ਮੁਕਾਬਲੇ ਲਈ ਜੂਝਣ ਲਈ ਤਿਆਰ ਹੀ ਨਹੀਂ ਕਰਦੀਂਆਂ ਬਲਕਿ ਹਾਰਨ ਦੀ ਸੂਰਤ ਵਿਚ ਉਸ ਹਾਰ ਨੂੰ ਖਿੜੇ ਮੱਥੇ ਸਹਿਣ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਉਚੇਚ ਤੌਰ ਤੇ ਪਹੁੰਚੇ ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਡਿੰਪਲ ਮਦਾਨ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ। ਵਾਲੀਬਾਲ ਮੁਕਾਬਲਿਆਂ ਦੇ ਨਤੀਜੇ ਵਿਚ ਅੰਡਰ 14ਸਾਲ ਲੜਕੇ ਵਿੱਚ ਪਹਿਲਾ ਸਥਾਨ ਪੀ. ਏ. ਯੂ ਜੋਨ, ਦੂਜਾ ਸਥਾਨ ਜਗਰਾਓਂ ਅਤੇ ਤੀਜਾ ਸਥਾਨ ਕਿਲ੍ਹਾ ਰਾਏਪੁਰ ਜ਼ੋਨ ਨੂੰ ਪ੍ਰਾਪਤ ਹੋਇਆ। 17 ਸਾਲ ਤੋਂ ਘੱਟ ਉਮਰ ਦੇ ਲੜਕੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਾਹਨੇਵਾਲ, ਦੂਜਾ ਸਥਾਨ ਪੀ. ਏ. ਯੂ, ਤੀਜਾ ਸਥਾਨ ਰਾੜਾ ਸਾਹਿਬ ਨੂੰ ਮਿਲਿਆ। 19 ਸਾਲ ਤੋਂ ਘੱਟ ਉਮਰ ਲੜਕਿਆਂ ਦੇ ਮੁਕਾਬਲੇ ਵਿੱਚ ਸਾਹਨੇਵਾਲ ਫਸਟ, ਪੀ. ਏ .ਯੂ ਸੈਕਿੰਡ, ਜਗਰਾਓਂ ਥਰਡ ਰਿਹਾ। ਲੜਕੀਆਂ ਦੇ ਮੁਕਾਬਲਿਆਂ ਅਧੀਨ 14 ਸਾਲ ਤੋਂ ਘੱਟ ਉਮਰ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਲੁਧਿਆਣਾ-1, ਦੂਜਾ ਸਥਾਨ ਜਗਰਾਓਂ ਅਤੇ ਤੀਜਾ ਸਥਾਨ ਸਾਹਨੇਵਾਲ ਨੇ ਪ੍ਰਾਪਤ ਕੀਤਾ। 17 ਸਾਲ ਤੋਂ ਘੱਟ ਉਮਰ ਲੜਕੀਆਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਾਹਨੇਵਾਲ, ਦੂਜਾ ਸਥਾਨ ਜਗਰਾਓਂ ਅਤੇ ਤੀਜਾ ਸਥਾਨ ਲੁਧਿਆਣਾ-1 ਨੇ ਆਪਣੀਆਂ ਜਿੱਤਾ ਦਰਜ ਕੀਤੀਆਂ ।19 ਸਾਲ ਤੋਂ ਘੱਟ ਉਮਰ ਲੜਕੀਆਂ ਮੁਕਾਬਲਿਆਂ ਵਿੱਚ ਜਗਰਾਉ ਨੇ ਪਹਿਲਾ, ਲੁਧਿਆਣਾ-1 ਨੇ ਦੂਜਾ ਅਤੇ ਸਾਹਨੇਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ, ਜਿਲ੍ਹਾ ਸਪੋਰਟਸ ਕੋਆਰਡੀਨੇਟਰ ਕੁਲਬੀ ਰ ਸਿੰਘ, ਪ੍ਰਿੰਸੀਪਲ ਗੁਰਜੰਟ ਸਿੰਘ ਕੋਟਾਲਾ, ਪ੍ਰਿੰਸੀਪਲ ਜਗਦੀਸ਼ ਸਿੰਘ ਡੇਹਲੋਂ, ਅਜੀਤਪਾਲ ਸਿੰਘ ਸਟੇਟ ਐਵਾਰਡੀ, ਡਾ. ਰਿਪੁਦਮਨ ਸਿੰਘ ਘੁੰਮਣ, ਹੈਡਮਾਸਟਰ ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਪੱਖੋਵਾਲ ਡੀ. ਪੀ. ਈ, ਰਾਕੇਸ਼ ਕੁਮਾਰ ਲਿਬੜਾ ਡੀ. ਪੀ. ਈ, ਲੈਕਚਰਾਰ ਜਗਦੇਵ ਸਿੰਘ ਭੁੱਟਾ, ਲੈਕਚਰਾਰ ਠਾਕੁਰਪ੍ਰੀਤ ਸਿੰਘ ਬੱਲੋਵਾਲ, ਲੈਕਚਰਾਰ ਬ੍ਰਹਮਜੋਤ ਸਿੰਘ ਜ਼ੋਨ ਸਕੱਤਰ, ਲੈਕਚਰਾਰ ਜੈਦਵਿੰਦਰ ਸਿੰਘ ਕਾਲਖ, ਲੈਕਚਰਾਰ ਨਵਜੋਤ ਸਿੰਘ ਗੁਰਮ, ਕੰਵਲਪ੍ਰੀਤ ਸਿੰਘ, ਰਛਪਾਲ ਸਿੰਘ, ਪਰਮੀ ਤ ਸਿੰਘ ਕਟਾਹਰੀ, ਜਗਦੇਵ ਸਿੰਘ, ਮਨਜਿੰਦਰ ਸਿੰਘ, ਰਾਮ ਸਿੰਘ, ਧਰਮ ਸਿੰਘ, ਲੈਕਚਰਾਰ ਮਨਦੀ ਪ ਕੌਰ, ਪਵਨਜੀਤ ਕੌਰ, ਅ ਨੀਤਾ ਵਰਮਾ, ਸੁਖਵੰਤ ਕੌਰ ਸ਼ਾਮਲ ਹਨ। ਜਗੇੜਾ ਪਿੰਡ ਦੀਆਂ ਸਖਸ਼ੀਅਤਾਂ ਵਿੱਚ ਸਰਪੰਚ ਬਲਦੇਵ ਸਿੰਘ, ਗੁ ਰਵੀਰ ਸਿੰਘ, ਜਸਵੀਰ ਸਿੰਘ ਅਤ ੇ ਜਗਜੀਤ ਸਿੰਘ ਹਾਜ਼ਰ ਰਹੇ।
ਪਿਛਲੀ ਖ਼ਬਰ 240 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ ਪਤਨੀ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲੇ ਪਤੀ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਪੀ. ਐੱਮ. ਸ੍ਰੀ ਸਰਕਾਰੀ ਹਾਈ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।