20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਯਾਦਗਾਰੀ ਹੋ ਨਿੱਬੜਿਆ ਪਿੰਡ ਚੱਕ ਭਾਈਕਾ ਦਾ ‘ਤੀਆਂ ਦਾ ਮੇਲਾ’

ਰਾਏਕੋਟ, 19 ਅਗਸਤ (ਸੁਸ਼ੀਲ)-ਨੇੜਲੇ ਪਿੰਡ ਚੱਕ ਭਾਈਕਾ ਵਿਖੇ ਸਮਾਜ ਸੇਵੀ ਅਮਨਦੀਪ ਕੌਰ ਵੱਲੋਂ ਹਰ ਸਾਲ ਦੀ ਤਰ੍ਹਾਂ ਸੱਤਵਾਂ ਤੀਆਂ ਦਾ ਮੇਲਾ ਕਰਵਾਇਆ ਗਿਆ। ਇਸ ਤੀਆਂ ਦੇ ਮੇਲੇ ਵਿੱਚ ਪਿੰਡ ਦੀਆਂ ਮੁਟਿਆਰਾਂ ਨੇ ਰੰਗ ਬਿਰੰਗੇ ਪੰਜਾਬੀ ਪਹਿਰਾਵੇ ਪਾ ਕੇ ਬੜੇ ਚਾਵਾਂ ਨਾਲ ਭਾਗ ਲਿਆ।

ਯਾਦਗਾਰੀ ਹੋ ਨਿੱਬੜਿਆ ਪਿੰਡ ਚੱਕ ਭਾਈਕਾ ਦਾ ‘ਤੀਆਂ ਦਾ ਮੇਲਾ’ 20-08-2026
ਰਾਏਕੋਟ, 19 ਅਗਸਤ (ਸੁਸ਼ੀਲ)-ਨੇੜਲੇ ਪਿੰਡ ਚੱਕ ਭਾਈਕਾ ਵਿਖੇ ਸਮਾਜ ਸੇਵੀ ਅਮਨਦੀਪ ਕੌਰ ਵੱਲੋਂ ਹਰ ਸਾਲ ਦੀ ਤਰ੍ਹਾਂ ਸੱਤਵਾਂ ਤੀਆਂ ਦਾ ਮੇਲਾ ਕਰਵਾਇਆ ਗਿਆ। ਇਸ ਤੀਆਂ ਦੇ ਮੇਲੇ ਵਿੱਚ ਪਿੰਡ ਦੀਆਂ ਮੁਟਿਆਰਾਂ ਨੇ ਰੰਗ ਬਿਰੰਗੇ ਪੰਜਾਬੀ ਪਹਿਰਾਵੇ ਪਾ ਕੇ ਬੜੇ ਚਾਵਾਂ ਨਾਲ ਭਾਗ ਲਿਆ। ਮੇਲੇ ਦੌਰਾਨ ਖੂਬਸੂਰਤ ਤ੍ਰਿੰਝਣ ਵੀ ਸਜਾਇਆ ਗਿਆ ਜਿਸ ਵਿੱਚ ਚਰਖੇ, ਪੂਣੀਆਂ, ਮਧਾਣੀਆਂ, ਪੀੜ੍ਹੀਆਂ, ਫੁਲਕਾਰੀਆਂ ਅਤੇ ਪੱਖੀਆਂ ਵਰਗੀਆਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵਸਤਾਂ ਵੇਖਣ ਨੂੰ ਮਿਲੀਆਂ। ਇਸ ਮੌਕੇ ਬਰਨਾਲਾ ਤੋਂ ਵਿਧਾਇਕਾ ਕੁਲਦੀਪ ਸਿੰਘ ਕਾਲਾ ਢਿੱਲੋਂ ਮੁੱਖ ਮਹਿਮਾਨ ਵਜ਼ੋਂ ਹਾਜ਼ਰ ਹੋਏ। ਉਨ੍ਹਾਂ ਤੋਂ ਇਲਾਵਾ ਮੈਡਮ ਨੀਰਜ ਦਾਨੀਆਂ ਬਰਨਾਲਾ, ਐੱਸ.ਆਈ. ਗੁਰਸੇਵਕ ਸਿੰਘ ਥਾਣਾ ਮੁਖੀ ਹਠੂਰ, ਜਗਤਾਰ ਸਿੰਘ ਬੜਿੰਗ ਰਾਏਕੋਟ, ਕੁਲਵੰਤ ਸਿੰਘ ਰਾਏਕੋਟ, ਪਰਮਜੀਤ ਸਿੰਘ ਟੂਸਾ, ਪ੍ਰਵੀਨ ਚੌਹਾਨ ਰੋਪੜ, ਸਰਪੰਚ ਚੇਤਨ ਸਿੰਘ, ਸਰਪੰਚ ਸਰਬਜੀਤ ਸਿੰਘ ਮਹਿਲ ਕਲਾਂ, ਮਾਸਟਰ ਜਗਤਾਰ ਸਿੰਘ ਗੰਢੇਵਾਲ, ਗੁਰਵਿੰਦਰ ਕੌਰ, ਗੁਰਿੰਦਰ ਸਿੰਘ ਫੌਜ਼ੀ, ਬਾਬਾ ਜੰਗ ਸਿੰਘ ਦੀਵਾਨੇ ਵੀ ਉਚੇਚੇ ਤੌਰ ’ਤੇ ਸਮਾਗਮ ਵਿੱਚ ਸ਼ਾਮਿਲ ਹੋਏ ਅਤੇ ਅਮਨਦੀਪ ਕੌਰ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੇਲੇ ਦੌਰਾਨ ਕੁੜੀਆਂ ਨੇ ਬੋਲੀਆਂ ਅਤੇ ਗਿੱਧਾ ਪਾ ਰੌਣਕਾਂ ਲਾਈਆਂ। ਇਸ ਮੌਕੇ ਸਮਾਜਸੇਵੀ ਅਮਨਦੀਪ ਕੌਰ ਵੱਲੋਂ ਮੇਲੇ ’ਚ ਪੁੱਜੀਆਂ ਸ਼ਖ਼ਸਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੇਲੇ ’ਚ ਭਾਗ ਲੈਣ ਵਾਲੀਆਂ ਮੁਟਿਆਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਨਗਰ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨਾਲ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਪਿੰਡ ਚੱਕ ਭਾਈਕਾ ਦਾ ‘ਤੀਆਂ ਦਾ ਮੇਲਾ’ ਜੀ.ਟੀ.ਬੀ. ਕਾਲਜ ਦਾਖਾ ਦੇ ਵਿਦਿਆਰਥੀਆਂ ਨੂੰ ‘ਨਸ਼ਾ ਮੁਕਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।