18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕੇਂਦਰੀ ਰਾਜ ਮੰਤਰੀ ਬਿੱਟੂ ਵਲੋਂ ਕਰਨਵੀਰ ਸਿੰਘ ਸੇਖੋਂ ਨਾਲ ਕੀਤਾ ਦੁੱਖ ਸਾਂਝਾ

ਮੁੱਲਾਂਪੁਰ-ਦਾਖਾ, 17 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਦਾਖਾ ਦੇ ਕਾਲਜ ਰੋਡ ’ਤੇ ਮੱਲ੍ਹੇਵਾਲਾ ਪਰਿਵਾਰ ਮੁਖੀ ਧਨਵੰਤ ਸਿੰਘ ਸੇਖੋਂ ਦੀ ਧਰਮਪਤਨੀ ਅਤੇ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਉੱਪ ਪ੍ਰਧਾਨ ਰਹੇ ਕਰਨਵੀਰ ਸਿੰਘ ਸੇਖੋਂ, ਮਨਵੀਰ ਸਿੰਘ ਸੇਖੋਂ, ਅਮਨਦੀਪ ਕੌਰ ਦੇ ਸਤਿਕਾਰਤ ਮਾਤਾ ਗੁਰਜੀਤ ਕੌਰ ਅਕਾਲ ਚਲਾਣਾ ਕਰ ਗਈ। ਮੱਲ੍ਹੇਵਾਲਾ ਪਰਿਵਾਰ ਦੇ ਕਰੀਬੀ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਉਨ੍ਹਾਂ ਦੇ ਗ੍ਰਹਿ ਪੁੱਜੇ।

ਅਜੀਤ ਡੈਸਕ 18-08-2026
ਮੁੱਲਾਂਪੁਰ-ਦਾਖਾ, 17 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਦਾਖਾ ਦੇ ਕਾਲਜ ਰੋਡ ’ਤੇ ਮੱਲ੍ਹੇਵਾਲਾ ਪਰਿਵਾਰ ਮੁਖੀ ਧਨਵੰਤ ਸਿੰਘ ਸੇਖੋਂ ਦੀ ਧਰਮਪਤਨੀ ਅਤੇ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਉੱਪ ਪ੍ਰਧਾਨ ਰਹੇ ਕਰਨਵੀਰ ਸਿੰਘ ਸੇਖੋਂ, ਮਨਵੀਰ ਸਿੰਘ ਸੇਖੋਂ, ਅਮਨਦੀਪ ਕੌਰ ਦੇ ਸਤਿਕਾਰਤ ਮਾਤਾ ਗੁਰਜੀਤ ਕੌਰ ਅਕਾਲ ਚਲਾਣਾ ਕਰ ਗਈ। ਮੱਲ੍ਹੇਵਾਲਾ ਪਰਿਵਾਰ ਦੇ ਕਰੀਬੀ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਉਨ੍ਹਾਂ ਦੇ ਗ੍ਰਹਿ ਪੁੱਜੇ। ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਸ. ਬਿੱਟੂ ਕਿਹਾ ਕਿ ਬਹੁਤ ਥੋੜ੍ਹੀ ਉਮਰ ’ਚ ਸਾਡੇ ਸਤਿਕਾਰਤ ਗੁਰਜੀਤ ਕੌਰ ਦਾ ਅਕਾਲ ਚਲਾਣਾ ਧਨਵੰਤ ਸਿੰਘ ਸੇਖੋਂ ਪਰਿਵਾਰ ਦੇ ਨਾਲ ਸਾਡੇ ਲਈ ਵੀ ਅਸਹਿ ਹੈ। ਇਸ ਦੁੱਖ ਦੀ ਘੜੀ ਪਿਰਵਾਰ ਨਾਲ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਕੈਪਟਨ ਸੰਦੀਪ ਸੰਧੂ, ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਮੁੱਲਾਂਪੁਰ, ਜਸਕਰਨ ਸਿੰਘ ਦਿਓਲ, ਦਮਨਜੀਤ ਸਿੰਘ ਮੋਹੀ, ਮੇਜਰ ਸਿੰਘ ਭੈਣੀ, ਗੁਰਦੇਵ ਸਿੰਘ ਲਾਪਰਾਂ, ਕ੍ਰਿਸ਼ਨ ਕੁਮਾਰ ਬਾਵਾ, ਅਮਰਜੀਤ ਸਿੰਘ ਟਿੱਕਾ, ਮੇਜਰ ਸਿੰਘ ਦੇਤਵਾਲ, ਮਨਪ੍ਰੀਤ ਸਿੰਘ ਈਸੇਵਾਲ, ਮੁਲਾਜ਼ਮ ਆਗੂ ਗਗਨਦੀਪ ਸਿੰਘ ਹੰਸਰਾ, ਅਰਵਿੰਦ ਸ਼ਰਮਾ ਦਾਖਾ, ਅਮਰਜੀਤ ਸਿੰਘ ਮੁੱਲਾਂਪੁਰ, ਜੱਗਾ ਜਗਵੰਤ ਸਿੰਘ ਈਸੇਵਾਲ, ਲਖਵੀਰ ਸਿੰਘ ਦੇਤਵਾਲ, ਸਰਪੰਚ ਦਾਖਾ ਜਗਜੀਤ ਸਿੰਘ ਭੋਲਾ, ਜਸਵੀਰ ਸਿੰਘ ਦਾਖਾ, ਰਵਿੰਦਰ ਸਿੰਘ ਰਵੀ ਚੀਮਾ, ਜਿੰਮੀ ਸੇਖੋਂ, ਜਬਰਜੰਗ ਸਿੰਘ ਸੇਖੋਂ, ਗੁਰਜੋਤ ਸਿੰਘ ਟਿਵਾਣਾ, ਹਰਜੀਤ ਸਿੰਘ ਧਾਲੀਵਾਲ, ਦੀਦਾਰ ਸਿੰਘ ਮਲਕ, ਸੁਖਦੇਵ ਸਿੰਘ ਚੱਕ, ਜਸਵਿੰਦਰ ਸਿੰਘ ਗਰੇਵਾਲ ਸਰਾਭਾ ਤੇ ਹੋਰਨਾਂ ਦੁੱਖ ਸਾਂਝਾ ਕੀਤਾ। ਕਰਨਵੀਰ ਸਿੰਘ ਸੇਖੋਂ, ਮਨਵੀਰ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਸੋਹੀ ਅਨੁਸਾਰ ਮਾਤਾ ਗੁਰਜੀਤ ਕੌਰ ਨਮਿੱਤ ਆਰੰਭ ਸ੍ਰੀ ਸਹਿਜ ਪਾਠ ਦਾ ਭੋਗ ਐਤਵਾਰ, 23 ਅਗਸਤ ਸਵੇਰ ਸਮੇਂ ਕਾਲਜ ਰੋਡ ਦਾਖਾ ਮੱਲ੍ਹਾ ਨਿਵਾਸ, ਉਪਰੰਤ ਕੀਰਤਨ, ਅੰਤਿਮ ਅਰਦਾਸ, ਸ਼ਰਧਾਂਜ਼ਲੀ ਸਮਾਰੋਹ ਗੁਰਦੁਆਰਾ ਸਿੰਘ ਸਭਾ ਵਿਖੇ ਦੁਪਹਿਰ 12 ਤੋਂ 1:30 ਵਜੇ ਤੱਕ ਹੋਵੇਗਾ।
ਪਿਛਲੀ ਖ਼ਬਰ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਵਲੋਂ ਸਹੌਲੀ ਵਿਖੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੀ ਪ੍ਰਚਾਰ ਵਹੀਰ ਵਲੋਂ ਦੇਹੜਕਾ ਵਿਖੇ 12 ਰੋਜ਼ਾ ਧਾਰਮਿਕ ਪ੍ਰਚਾਰ ਕੈਂਪ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।