17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸੱਤਿਆ ਭਾਰਤੀ ਸਕੂਲ ਹੰਬੜਾਂ ’ਚ ਤਿਰੰਗਾ ਲਹਿਰਾਇਆ

ਹੰਬੜਾਂ, 16 ਅਗਸਤ (ਮੇਜਰ ਹੰਬੜਾਂ)-ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਹੰਬੜਾਂ ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਆਜ਼ਾਦੀ ਦਿਵਸ ਮਨਾਏ ਜਾਣ ਸਮੇਂ ਸਕੂਲ਼ ਦੇ ਵਿਹੜੇ ’ਚ ਝੰਡਾ ਲਹਿਰਾਉਣ ਦੀ ਰਸਮ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉੱਘੇ ਸਮਾਜ ਸੇਵੀ ਪ੍ਰਧਾਨ ਮਨਜੀਤ ਸਿੰਘ ਹੰਬੜਾਂ,ਸਰਪ੍ਰਸਤ ਤੇਜਾ ਸਿੰਘ ਗਿੱਲ,ਪਿ੍ੰ: ਜਸ਼ਮਨਦੀਪ ਸਿੰਘ ਗਰੇਵਾਲ ਵਲੋਂ ਨਿਭਾਈ ਅਤੇ ਤਿਰੰਗੇ ਨੂੰ ਸਲਾਮੀ ਦਿੱਤੀ।

ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਗੁਰੂ ਰਵਿਦਾਸ ਜੀ ਦੀ ਜਨਮ ਸ਼ਤਾਬਦੀ ਮਨਾਈ ਡਾ. ਸੁਰਿੰਦਰ ਸਿੰਘ ਸ਼ਾਹਪੁਰ ਦੀ ਫਾਇਲ ਫ਼ੋਟੋ। 17-08-2026
ਹੰਬੜਾਂ, 16 ਅਗਸਤ (ਮੇਜਰ ਹੰਬੜਾਂ)-ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਹੰਬੜਾਂ ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਆਜ਼ਾਦੀ ਦਿਵਸ ਮਨਾਏ ਜਾਣ ਸਮੇਂ ਸਕੂਲ਼ ਦੇ ਵਿਹੜੇ ’ਚ ਝੰਡਾ ਲਹਿਰਾਉਣ ਦੀ ਰਸਮ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉੱਘੇ ਸਮਾਜ ਸੇਵੀ ਪ੍ਰਧਾਨ ਮਨਜੀਤ ਸਿੰਘ ਹੰਬੜਾਂ,ਸਰਪ੍ਰਸਤ ਤੇਜਾ ਸਿੰਘ ਗਿੱਲ,ਪਿ੍ੰ: ਜਸ਼ਮਨਦੀਪ ਸਿੰਘ ਗਰੇਵਾਲ ਵਲੋਂ ਨਿਭਾਈ ਅਤੇ ਤਿਰੰਗੇ ਨੂੰ ਸਲਾਮੀ ਦਿੱਤੀ। ਸਮਾਗਮ ਸਮੇਂ ਸਕੂਲੀ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕਰਦਿਆਂ ਦੇਸ਼ ਭਗਤੀ ਦੇ ਗੀਤ ਅਤੇ ਨਸ਼ਿਆਂ ਵਿਰੁੱਧ ਸਕਿੱਟ ਆਦਿ ਦੀ ਪੇਸ਼ਕਾਰੀ ਬਾਖੂਬੀ ਕੀਤੀ ਗਈ। ਪ੍ਰਧਾਨ ਮਨਜੀਤ ਸਿੰਘ ਹੰਬੜਾਂ ਅਤੇ ਸਰਪ੍ਰਸਤ ਤੇਜਾ ਸਿੰਘ ਗਿੱਲ ਨੇ ਦੇਸ਼ ’ਚ ਮਨਾਏ ਗਏ 80ਵੇਂ ਸੁਤੰਤਰਤਾ ਦਿਵਸ਼ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਿਆਂ ਆਖਿਆ ਕਿ ਜੋ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਹ ਸਾਡੇ ਸੂਰਬੀਰ ਜੋਧਿਆਂ ਦੁਆਰਾ ਦਿੱਤੀਆਂ ਕੁਰਬਾਨੀਆਂ ਸਦਕਾ ਹੈ, ਜਿਨ੍ਹਾਂ ਨੇ ਆਪਣਾ ਖ਼ੂਨ ਡੋਲ ਕੇ ਸਾਨੂੰ ਇਹ ਆਜ਼ਾਦੀ ਸਾਨੂੰ ਲੈ ਕੇ ਦਿੱਤੀ। ਸੈਨਿਕ ਅਧਿਕਾਰੀ ਕੈਪਟਨ ਬਲਜੀਤ ਸਿੰਘ ਵਲੀਪੁਰ ਕਲਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਜ਼ਾਦੀ ਵਿਚ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਪ੍ਰਿੰ: ਜਸ਼ਮਨਦੀਪ ਸਿੰਘ ਗਰੇਵਾਲ ਨੇ ਸਮਾਗਮ ਵਿੱਚ ਪੁੱਜੇ ਮੁੱਖ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੇਵਾਦਾਰ ਕੁਲਵੰਤ ਸਿੰਘ ਬਾਠ, ਪ੍ਰਧਾਨ ਗੁਰਪ੍ਰੀਤ ਸਿੰਘ ਪੀਤਾ, ਜਸਵੀਰ ਸਿੰਘ ਨਾਨੂੰ, ਦਵਿੰਦਰ ਸਿੰਘ ਸਿੱਧੂ, ਮੈਡਮ ਰੁਪਿੰਦਰ ਕੌਰ, ਮੈਡਮ ਪ੍ਰੀਤੀ ਪਾਇਲ, ਮੈਡਮ ਰਮਨਦੀਪ ਕੌਰ, ਮੈਡਮ ਆਸ਼ਾ ਦੇਵੀ, ਮੈਡਮ ਅਵਨਿੰਦਰ ਕੌਰ, ਮੈਡਮ ਰੁਪਿੰਦਰ ਕੌਰ, ਮੈਡਮ ਗੁਰਲੀਨ ਕੌਰ, ਮੈਡਮ ਕੁਲਜਿੰਦਰ ਕੌਰ, ਮੈਡਮ ਹਰਪ੍ਰੀਤ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਲਵਪ੍ਰੀਤ ਕੌਰ, ਮੈਡਮ ਸਿਮਰਨਜੀਤ ਕੌਰ ਅਤੇ ਸਮੂਹ ਸਕੂਲ ਸਟਾਫ਼, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਮੌਜੂਦ ਸਨ।
ਪਿਛਲੀ ਖ਼ਬਰ ਭਾਜਪਾ ਨੇ ਕੱਢੀ ਤਿਰੰਗਾ ਯਾਤਰਾ ਅਗਲੀ ਖ਼ਬਰ ਸੇਂਟ ਜੇਵੀਅਰ ਕਾਨਵੈਂਟ ਸਕੂਲ ਕੀੜੀ ਵਿਖੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।