17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ ਤਿੰਨ ਮੈਂਬਰੀ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ

ਹਠੂਰ, 16 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪੁਲਿਸ ਥਾਣਾ ਹਠੂਰ ਵਲੋਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ ਸਰਗਨੇ ਨੂੰ ਗ੍ਰਿਫ਼ਤਾਰ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਦੇਹੜਕਾ, ਡੱਲਾ, ਮਾਣੂੰਕੇ, ਲੱਖਾ, ਚਕਰ, ਹਠੂਰ, ਮੱਲ੍ਹਾ, ਰਸੂਲਪੁਰ ਆਦਿ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ’ਚੋਂ ਲਗਾਤਾਰ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਰਹੀਆਂ ਸਨ, ਜਿਸ ਕਰਕੇ ਕਿਸਾਨ ਬਹੁਤ ਦੁਖੀ ਸਨ।

ਅਜੀਤ ਡੈਸਕ 17-08-2026
ਹਠੂਰ, 16 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪੁਲਿਸ ਥਾਣਾ ਹਠੂਰ ਵਲੋਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ ਸਰਗਨੇ ਨੂੰ ਗ੍ਰਿਫ਼ਤਾਰ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਦੇਹੜਕਾ, ਡੱਲਾ, ਮਾਣੂੰਕੇ, ਲੱਖਾ, ਚਕਰ, ਹਠੂਰ, ਮੱਲ੍ਹਾ, ਰਸੂਲਪੁਰ ਆਦਿ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ’ਚੋਂ ਲਗਾਤਾਰ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਰਹੀਆਂ ਸਨ, ਜਿਸ ਕਰਕੇ ਕਿਸਾਨ ਬਹੁਤ ਦੁਖੀ ਸਨ। ਇਸ ਸਬੰਧੀ ਪ੍ਰੈਸ਼ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਹਠੂਰ ਦੇ ਮੁਖੀ ਐੱਸ. ਆਈ. ਗੁਰਸੇਵਕ ਸਿੰਘ ਨੇ ਦੱਸਿਆ ਕਿ ਪੀੜਤ ਲੋਕਾਂ ਵਲੋਂ ਉਨ੍ਹਾਂ ਨੂੰ ਸ਼ਿਕਾਇਤ ਆਈਆਂ ਸਨ। ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਮਾਣੂੰਕੇ ਵਲੋਂ ਵੀ ਦਰਖਾਸ਼ਤ ਆਈ ਸੀ ਕਿ 9 ਅਗਸਤ ਨੂੰ 8 ਵਜੇ ਰਾਤ ਨੂੰ ਦੋ ਮੋਨੇ ਵਿਅਕਤੀ ਆਏ। ਇਕ ਕੋਲ ਦਾਹ ਸੀ ਜਿਸ ਨੇ ਪਰਮਜੀਤ ਸਿੰਘ ਨੂੰ ਕਾਬੂ ਕਰਕੇ ਉਸ ਦਾ ਬਟੂਆ ਕੱਢ ਲਿਆ, ਜਿਸ ਵਿੱਚ ਉਸਦਾ ਆਧਾਰ ਕਾਰਡ ਤੇ ਕੁੱਝ ਪੈਸੇ ਸਨ। ਇਸ ਉਪਰੰਤ ਉਨ੍ਹਾਂ ਨੇ ਉਸ ਨੂੰ ਕੋਠੇ ’ ਚ ਬੰਦ ਕਰ ਦਿੱਤਾ ਤੇ ਮੋਟਰ ਦੀਆਂ ਤਾਰਾਂ ਕੱਟ ਕੇ ਚੋਰੀ ਕਰਕੇ ਲੈ ਗਏ। ਇਸ ਸਬੰਧੀ ਮੁਕਦਮਾ ਨੰਬਰ 143 ਧਾਰਾ 309(4), 127(2), 303(2), 3(5) ਭਂਸ਼ ਥਾਣਾ ਹਠੂਰ ਦਰਜ ਕਰਕੇ ਤਫਤੀਸ਼ ਕੀਤੀ ਅਤੇ ਦੋਸ਼ੀ ਪਵਨ ਸ਼ਾਹ ਉਰਫ਼ ਪਵਨ ਕੁਮਾਰ ਗੁਪਤਾ ਪੁੱਤਰ ਫੌਜਦਾਰ ਵਾਸੀ ਜੰਡਾਪੁਰ ਥਾਣਾ ਬੀਹਾਪੁਰ ਜ਼ਿਲ੍ਹਾ ਬਾਸਨਪੁਰ ਬਿਹਾਰ ਹਾਲ ਵਾਸੀ ਪਿੰਡ ਜੱਸੀਆਂ ਥਾਣਾ ਹੈਬੋਵਾਲ ਜ਼ਿਲ੍ਹਾ ਲੁਧਿਆਣਾ ਅਤੇ ਅਨੂ ਕੁਮਾਰ ਪੁੱਤਰ ਮਹੇਸ਼ਵਰ ਪ੍ਰਸਾਦ ਵਾਸੀ ਥਾਣਾ ਤਾਜਪੁਰ ਜ਼ਿਲਾ ਸਮਸਤੀਪੁਰ ਬਿਹਾਰ ਹਾਲ ਵਾਸੀ ਪਿੰਡ ਜੱਸੀਆਂ ਥਾਣਾ ਹੈਬੋਵਾਲ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਕੀਤੀ ਪੁੱਛਗਿੱਛ ਤੋਂ ਬਾਅਦ ਮੁਕਦਮਾ ’ਚ ਇੱਕ ਕਬਾੜੀਆ ਦੋਸ਼ੀ ਛੋਟੂ ਰਾਮ ਉਰਫ ਆਨੰਦ ਪ੍ਰਤਾਪ ਸਿੰਘ ਪੁੱਤਰ ਵਿਜੇ ਵਾਸੀ ਪਿੰਡ ਜੱਸੀਆਂ ਥਾਣਾ ਹੈਬੋਵਾਲ, ਲੁਧਿਆਣਾ ਜੋ ਚੋਰੀ ਦਾ ਸਮਾਨ ਖਰੀਦਦਾ ਸੀਨੂੰ ਵੀ ਮੁਕੱਦਮੇ ’ਚ ਸ਼ਾਮਿਲ ਕੀਤਾ ਹੈ। ਇਨ੍ਹਾਂ ਤੋਂ ਚੋਰੀ ਕੀਤੀਆਂ ਬਿਜਲੀ ਦੀਆਂ ਮੋਟਰਾਂ ਦੀਆਂ ਤਾਰਾਂ ਅਤੇ ਮੁਦਈ ਪਰਮਜੀਤ ਸਿੰਘ ਤੋਂ ਖੋਹ ਕੀਤਾ ਉਸਦਾ ਬਟੂਆ ਤੇ ਆਧਾਰ ਕਾਰਡ ਬਰਾਮਦ ਕਰਕੇ ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ।
ਪਿਛਲੀ ਖ਼ਬਰ ਕੈਪਟਨ ਸੰਧੂ ਅਤੇ ਟੋਨੀ ਭੱਠਾਧੂਹਾ ਵਲੋਂ ਸਾਬਕਾ ਸਰਪੰਚ ਰਾਣਕੇ ਦੀ ਪਤਨੀ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਅਗਲੀ ਖ਼ਬਰ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ‘ਤੀਜ ਤਿਰੰਗਾ ਉਤਸਵ’ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।