ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਮੰਨੇ-ਸੰਤ ਅਰਵਿੰਦਰ ਸਿੰਘ ਨਾਨਕਸਰ
ਮੁੱਲਾਂਪੁਰ-ਦਾਖਾ, 11 ਅਗਸਤ (ਨਿਰਮਲ ਸਿੰਘ ਧਾਲੀਵਾਲ)- ਸਾਵਣ ਮਹੀਨੇ ਦੀ ਸ਼ਿਵਰਾਤਰੀ ਨੂੰ ਸਮਰਪਿਤ ਸ੍ਰੀ ਸ਼ਿਵ ਸੇਵਾ ਕਾਵੜ ਸੰਘ ਮੰਡੀ ਮੁੱਲਾਂਪੁਰ ਦੇ ਸ਼ਰਧਾਲੂ ਸੰਜੂ ਅਗਰਵਾਲ, ਦਵਿੰਦਰ ਨਾਗਰ, ਨਿਹਰਪਾਲ ਸਿੰਘ, ਨਵੀਨ ਅਰੋੜਾ, ਮਨੋਜ ਜੈਨ, ਸਿਵਮ ਜੈਨ, ਨੀਰਜ ਕੁਮਾਰ, ਨਿਤਨ ਕੁਮਾਰ, ਰਜਨੀਸ ਸੇਠੀ, ਰੋਹਿਤ ਹੋਰ ਹਰਿਦੁਆਰ ਤੋਂ ਜਲ ਲੈ ਕੇ ਸ਼ਹਿਰ ਦੇ ਨੀਲਕੰਠ ਮਹਾਂਦੇਵ ਸ਼ਿਵ ਮੰਦਰ ਪਹੁੰਚੇ। ਹਫ਼ਤਾ ਪਹਿਲਾਂ ਹਰਿਦੁਆਰ ਪਹੁੰਚੇ ਕਾਵੜ ਸੰਘ ਜੱਥੇ ਵਲੋਂ 8 ਅਗਸਤ ਨੂੰ ਸ੍ਰੀ ਹਰਿਦੁਆਰ ਤੋਂ ਜਲ ਭਰਿਆ ਅਤੇ ਮੁੱਲਾਂਪੁਰ ਲਈ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ।
ਮ
ਮੰਦਰਾਂ ’ਚ ਸਾਉਣ ਮਹੀਨੇ ਦੀ ਸ਼ਿਵਰਾਤਰੀ ਸ਼ਰਧਾ ਨਾਲ ਮਨਾਈ
12-08-2026
ਮੁੱਲਾਂਪੁਰ-ਦਾਖਾ, 11 ਅਗਸਤ (ਨਿਰਮਲ ਸਿੰਘ ਧਾਲੀਵਾਲ)- ਸਾਵਣ ਮਹੀਨੇ ਦੀ ਸ਼ਿਵਰਾਤਰੀ ਨੂੰ ਸਮਰਪਿਤ ਸ੍ਰੀ ਸ਼ਿਵ ਸੇਵਾ ਕਾਵੜ ਸੰਘ ਮੰਡੀ ਮੁੱਲਾਂਪੁਰ ਦੇ ਸ਼ਰਧਾਲੂ ਸੰਜੂ ਅਗਰਵਾਲ, ਦਵਿੰਦਰ ਨਾਗਰ, ਨਿਹਰਪਾਲ ਸਿੰਘ, ਨਵੀਨ ਅਰੋੜਾ, ਮਨੋਜ ਜੈਨ, ਸਿਵਮ ਜੈਨ, ਨੀਰਜ ਕੁਮਾਰ, ਨਿਤਨ ਕੁਮਾਰ, ਰਜਨੀਸ ਸੇਠੀ, ਰੋਹਿਤ ਹੋਰ ਹਰਿਦੁਆਰ ਤੋਂ ਜਲ ਲੈ ਕੇ ਸ਼ਹਿਰ ਦੇ ਨੀਲਕੰਠ ਮਹਾਂਦੇਵ ਸ਼ਿਵ ਮੰਦਰ ਪਹੁੰਚੇ। ਹਫ਼ਤਾ ਪਹਿਲਾਂ ਹਰਿਦੁਆਰ ਪਹੁੰਚੇ ਕਾਵੜ ਸੰਘ ਜੱਥੇ ਵਲੋਂ 8 ਅਗਸਤ ਨੂੰ ਸ੍ਰੀ ਹਰਿਦੁਆਰ ਤੋਂ ਜਲ ਭਰਿਆ ਅਤੇ ਮੁੱਲਾਂਪੁਰ ਲਈ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ। ਮੰਡੀ ਮੁੱਲਾਂਪੁਰ (ਨੀਲਕੰਠ ਮਹਾਂਦੇਵ) ਸ਼ਿਵ ਮੰਦਰ ’ਚ ਜਲ ਲੈ ਕੇ ਪਹੁੰਚੇ ਸੰਜੂ ਅਗਰਵਾਲ, ਮਨੋਜ ਬਾਂਸਲ ਹੋਰਨਾਂ ਕਿਹਾ ਕਿ ਅੱਜ ਦਾ ਦਿਨ ਸਾਵਣ ਮਹੀਨੇ ਦਾ ਪਵਿੱਤਰ ਦਿਨ ਹੈ ਅਤੇ ਇਸ ਦਿਨ ਪੂਰਨ ਸ਼ਰਧਾ‘ਭਾਵਨਾ ਨਾਲ ਸ਼ਿਵਲਿੰਗ ’ਤੇ ਜਲ ਅਰਪਣ ਕਰਕੇ ਸ਼ਿਵ ਭੋਲੇ ਨਾਥ ਕੋਲੋਂ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸ਼ਿਵਰਾਤਰੀ ਨੂੰ ਸ਼ਿਵ ਦੀ ਪੂਜਾ ਕਰਨ ਵਾਲੇ ਸ਼ਰਧਾਲੂਆਂ ’ਤੇ ਮਹਾਦੇਵ ਪ੍ਰਸੰਨ ਹੁੰਦੇ ਹਨ, ਸ਼ਿਵ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਉਨ੍ਹਾਂ ਦੇ ਜੀਵਨ ਵਿਚ ਕਦੇ ਖੁਸਹਾਲੀ ਦੀ ਕੋਈ ਕਮੀ ਨਹੀਂ ਆਉਂਦੀ। ਇਥੇ ਵਰਣਨਯੋਗ ਹੈ ਕਿ ਹਰ ਸਾਲ ਵਾਂਗ ਸਾਵਣ ਦੇ ਮਹੀਨੇ ਸ੍ਰੀ ਸ਼ਿਵ ਸੇਵਾ ਕਾਵੜ ਸੰਘ ਮੰਡੀ ਮੁੱਲਾਂਪੁਰ ਵਲੋਂ ਸ਼ਿਵ ਰਾਤਰੀ ਤੋਂ ਪਹਿਲਾਂ ਪੈਦਲ ਯਾਤਰਾ ਕਰਕੇ ਹਰਿਦੁਆਰ ਤੋਂ ਗੰਗਾ ਜਲ ਲਿਆ ਕੇ ਸ਼ਿਵਰਾਤਰੀ ਵਾਲੇ ਦਿਨ ਸ਼ਿਵਲਿੰਗ ’ਤੇ ਅਰਪਣ ਕੀਤਾ ਗਿਆ। ਅੱਜ ਸ਼ਿਵਰਾਤਰੀ ਦੇ ਦਿਨ ਸ਼ਿਵ ਮੰਦਰ ਸ਼ਹਿਰ ਦੇ ਹੋਰ ਮੰਦਰਾਂ ’ਚ ਸ਼ਰਧਾਲੂਆਂ ਦੀ ਸਵੇਰ ਤੋਂ ਭੀੜ ਜੁੜੀ ਵੇਖਣ ਨੂੰ ਮਿਲੀ।