ਔਰਤ ਜਾਤੀ ਹਿੱਸੇ ਆਏ ਵੱਖ-ਵੱਖ ਤਿਉਹਾਰਾਂ ’ਚ ਸ਼ਰੀਕ ਹੋ ਕੇ ਖੁਸ਼ੀ ਮਿਲਦੀ ਹੈ- ਵਿਧਾਇਕ ਹਾਕਮ ਸਿੰਘ
ਲੋਹਟਬੱਦੀ, 10 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)- ਪਿੰਡ ਬੜੂੰਦੀ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਪਲੈਕਸ ਅੰਦਰ ਪੰਜਾਬ ਸਰਕਾਰ ਵਲੋਂ ਬਲਾਕ ਪੱਧਰੀ ਤੀਆਂ ਤੀਜ ਸਮਾਗਮ ਕਰਵਾਇਆ ਗਿਆ। ਆਮ ਆਦਮੀ ਪਾਰਟੀ ਦੇ ਬਲਾਕ ਕੋਆਰਡੀਨੇਟਰ ਜਸਵੀਰ ਕੌਰ ਬੜੂੰਦੀ, ਬਲਾਕ ਪ੍ਰਧਾਨ ਮਨਜੀਤ ਕੌਰ ਬੜੂੰਦੀ ਵਲੋਂ ਬੀਬੀਆਂ-ਭੈਣਾਂ ਦੇ ਸਹਿਯੋਗ ਨਾਲ ਉਲੀਕੇ ਇਸ ਤੀਆਂ ਸਮਾਗਮ ’ਚ ਹਲਕਾ ਰਾਏਕੋਟ ਵਿਧਾਇਕ ਠੇਕੇਦਾਰ ਹਾਕਮ ਸਿੰਘ, ਡਾ: ਤੇਜਪਾਲ ਸਿੰਘ ਗਿੱਲ ਚੇਅਰਮੈਨ ਪਨਗ੍ਰੇਨ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ (ਦਿਹਾਤੀ), ਬੀਬੀ ਰਮਨ ਕੌਰ ਸੰਧੂ ਗਰੇਵਾਲ ਪ੍ਰਧਾਨ ਲੁਧਿਆਣਾ ਦਿਹਾਤੀ (ਮਹਿਲਾ), ਮਨਜੀਤ ਸਿੰਘ ਹਲਕਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਰਾਣੀ ਕੌਰ ਭੈਣ ਵਿਧਾਇਕ ਰਾਏਕੋਟ, ਰਿਤਿਕ ਰਾਜ, ਸਾਹਿਲ ਗੋਇਲ ਕੌਂਸਲਰ ਰਾਏਕੋਟ, ਮਨਜਿੰਦਰ ਸਿੰਘ ਕੌਂਸਲਰ ਰਾਏਕੋਟ ਵਿਸ਼ੇਸ਼ ਤੌਰ ’ਤੇ ਪੁੱਜੇ।
ਲੋਹਟਬੱਦੀ, 10 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)- ਪਿੰਡ ਬੜੂੰਦੀ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਪਲੈਕਸ ਅੰਦਰ ਪੰਜਾਬ ਸਰਕਾਰ ਵਲੋਂ ਬਲਾਕ ਪੱਧਰੀ ਤੀਆਂ ਤੀਜ ਸਮਾਗਮ ਕਰਵਾਇਆ ਗਿਆ। ਆਮ ਆਦਮੀ ਪਾਰਟੀ ਦੇ ਬਲਾਕ ਕੋਆਰਡੀਨੇਟਰ ਜਸਵੀਰ ਕੌਰ ਬੜੂੰਦੀ, ਬਲਾਕ ਪ੍ਰਧਾਨ ਮਨਜੀਤ ਕੌਰ ਬੜੂੰਦੀ ਵਲੋਂ ਬੀਬੀਆਂ-ਭੈਣਾਂ ਦੇ ਸਹਿਯੋਗ ਨਾਲ ਉਲੀਕੇ ਇਸ ਤੀਆਂ ਸਮਾਗਮ ’ਚ ਹਲਕਾ ਰਾਏਕੋਟ ਵਿਧਾਇਕ ਠੇਕੇਦਾਰ ਹਾਕਮ ਸਿੰਘ, ਡਾ: ਤੇਜਪਾਲ ਸਿੰਘ ਗਿੱਲ ਚੇਅਰਮੈਨ ਪਨਗ੍ਰੇਨ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ (ਦਿਹਾਤੀ), ਬੀਬੀ ਰਮਨ ਕੌਰ ਸੰਧੂ ਗਰੇਵਾਲ ਪ੍ਰਧਾਨ ਲੁਧਿਆਣਾ ਦਿਹਾਤੀ (ਮਹਿਲਾ), ਮਨਜੀਤ ਸਿੰਘ ਹਲਕਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਰਾਣੀ ਕੌਰ ਭੈਣ ਵਿਧਾਇਕ ਰਾਏਕੋਟ, ਰਿਤਿਕ ਰਾਜ, ਸਾਹਿਲ ਗੋਇਲ ਕੌਂਸਲਰ ਰਾਏਕੋਟ, ਮਨਜਿੰਦਰ ਸਿੰਘ ਕੌਂਸਲਰ ਰਾਏਕੋਟ ਵਿਸ਼ੇਸ਼ ਤੌਰ ’ਤੇ ਪੁੱਜੇ। ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਬੋਲਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਔਰਤ ਜਾਤੀ ਦਾ ਬਣਦਾ ਸਨਮਾਨ ਕੀਤਾ ਜਾਵੇ, ਉਨ੍ਹਾਂ ਕਿਹਾ ਕਿ ਉਹੀ ਪਰਿਵਾਰ ਖੁਸ਼ੀ ਵੱਸਦੇ ਹਨ, ਜਿਨ੍ਹਾਂ ਘਰਾਂ ਦੀਆਂ ਦਹਿਲੀਜ਼ਾਂ ’ਤੇ ਜੱਗ ਜਨਣੀ ਔਰਤ ਦਾ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪਿੰਡ-ਪਿੰਡ ਮਨਾਏ ਜਾ ਰਹੇ ਤੀਆਂ ਤੀਜ ਸਮਾਗਮਾਂ ’ਚ ਸਰੀਕ ਹੋ ਕੇ ਮਨ ਨੂੰ ਖੁਸ਼ੀ ਮਿਲਦੀ ਹੈ। ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਅੱਜ ਸਾਡੀਆਂ ਧੀਆਂ ਧਿਆਣੀਆਂ ਅਲੋਪ ਹੋ ਰਹੇ ਤਿਉਹਾਰਾਂ ਨੂੰ ਮੁੜ ਸੁਰਜੀਤ ਕਰ ਕੇ ਇਸ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲੱਗੀਆਂ ਹਨ, ਅੱਜ ਲੋੜ ਹੈ ਕਿ ਸਾਡੀ ਨਵੀਨ ਯੁੱਗ ਪੀੜ੍ਹੀ ਨੂੰ ਸਾਡੇ ਵਿਰਸੇ ਨਾਲ ਜੋੜਿਆ ਜਾਵੇ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਕਮਲ ਧਾਲੀਵਾਲ ਬੜੂੰਦੀ ਹਲਕਾ ਅਮਰਗੜ੍ਹ ਨੇ ਕਿਹਾ ਕਿ ਤੀਆਂ, ਰੱਖੜੀ, ਸੰਧਾਰੇ ਆਦਿ ਰਸਮਾਂ ਸਾਨੂੰ ਸਾਡੀਆਂ ਭੈਣਾਂ-ਧੀਆਂ ਨਾਲ ਹੋਰ ਪਿਆਰ ਵਧਾ ਕੇ ਚੱਲਣ ਦਾ ਰਾਹ ਦਸੇਰਾ ਹਨ। ਇਸ ਮੌਕੇ ਰਮਨ ਸੰਧੂ ਗਰੇਵਾਲ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ’ਚ ਲੜਕੀਆਂ ’ਚ ਏਕਮ, ਇੰਦਰਪ੍ਰੀਤ ਕੌਰ, ਰਵਨੀਤ ਕੌਰ, ਸਿੰਮੂ ਕੌਰ, ਐਸ਼ਪ੍ਰੀਤ ਕੌਰ, ਰਮਨ ਕੌਰ ਅਤੇ ਰੀਤੂ ਨੇ ਵੱਖ-ਵੱਖ ਗੀਤਾਂ ’ਤੇ ਗਿੱਧਾ ਪਾ ਕੇ ਪੰਡਾਲ ’ਚ ਬੈਠੀਆਂ ਔਰਤਾਂ ਨੂੰ ਨਾਲ ਨੱਚਣ ਲਈ ਮਜ਼ਬੂਰ ਕੀਤਾ। ਪ੍ਰਬੰਧਕਾਂ ’ਚ ਬੀਬੀ ਜਸਵੀਰ ਕੌਰ, ਮਨਜੀਤ ਕੌਰ ਤੋਂ ਇਲਾਵਾ ਸੱਜ ਧੱਜ ਕੇ ਆਈਆਂ ਮੁਟਿਆਰਾਂ ’ਚ ਮਨਦੀਪ ਕੌਰ, ਰਵਨੀਤ ਕੌਰ, ਏਕਮਪ੍ਰੀਤ ਕੌਰ, ਸਿਮਰਨਜੋਤ ਕੌਰ, ਇੰਦਰਪ੍ਰੀਤ ਕੌਰ, ਸ਼ਿਵਰੀਤ ਕੌਰ, ਨਵਰੀਤ ਕੌਰ, ਅਰਸ਼ਪ੍ਰੀਤ ਕੌਰ, ਅਗੰਮ ਕੌਰ, ਨਵਦੀਪ ਕੌਰ ਆਦਿ ਨੇ ਮੰਚ ਤੋਂ ਵਾਰੋ-ਵਾਰੀ ਚੰਗੇ ਅਲਫ਼ਾਜ਼ਾਂ ‘ਚ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਬੰਧਕਾਂ ਨਾਲ ਸਰਪੰਚ ਜਸਵਿੰਦਰ ਸਿੰਘ ਬਿੱਟੂ ਬੜੂੰਦੀ, ਅੰਮ੍ਰਿਤਪਾਲ ਸਿੰਘ ਹੈਪੀ ਬੜੂੰਦੀ ਮੈਂਬਰ ਵਪਾਰ ਵਿੰਗ, ਅਵਤਾਰ ਸਿੰਘ ਪੰਚ, ਭਜਨ ਸਿੰਘ ਕਲੇਰ, ਬਲਵਿੰਦਰ ਸਿੰਘ ਸਿੱਧੂ, ਜਗਤਾਰ ਸਿੰਘ ਬੁਰਸਾ ਆਦਿ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੁਰਮਿੰਦਰ ਸਿੰਘ ਸੁਧਾਰ, ਜਸਪ੍ਰੀਤ ਕੌਰ ਬਲਾਕ ਸੰਮਤੀ ਮੈਂਬਰ, ਗਗਨਦੀਪ ਸਿੰਘ ਸੁਧਾਰ, ਸਾਬਕਾ ਸਰਪੰਚ ਰਜਿੰਦਰ ਸਿੰਘ ਕਾਕਾ, ਸਿੰਦਰਪਾਲ ਕੌਰ ਸੇਖੋਂ, ਸਿੰਦਰ ਕੌਰ, ਹਰਜੀਤ ਕੌਰ ਆਦਿ ਹਾਜ਼ਰ ਸਨ।