11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪਿੰਡ ਮੁੱਲਾਂਪੁਰ ਵਿਖੇ ਤੀਆਂ ਤੀਜ ਦਾ ਤਿਉਹਾਰ ਮਨਾਇਆ * ਸਿਮਰ ਢਿੱਲੋਂ ਵਲੋਂ ਮੁੱਖ ਮਹਿਮਾਨ ਮਨੀਸ਼ਾ ਦੇਵਾ, ਡਾ: ਰਣਦੀਪ ਸਿੱਧੂ ਹੋਰਨਾਂ ਦਾ ਸਨਮਾਨ

ਮੁੱਲਾਂਪੁਰ-ਦਾਖਾ, 10 ਅਗਸਤ (ਨਿਰਮਲ ਸਿੰਘ ਧਾਲੀਵਾਲ)- ਪਿੰਡ ਮੁੱਲਾਂਪੁਰ ਵਿਖੇ ਨਸੀਬੋ ਬੁਟੀਕ ਸੰਚਾਲਕ ਸਿਮਰਜੀਤ ਕੌਰ ਢਿੱਲੋਂ ਵਲੋਂ ਆਪਣੀਆਂ ਸਾਥਣਾਂ ਅਤੇ ਪਿੰਡ ਦੀਆਂ ਲੜਕੀਆਂ, ਹੋਰ ਮਹਿਲਾਵਾਂ ਨਾਲ ਰਲ਼ ਕੇ ਤੀਆਂ ਤੀਜ ਤਿਉਹਾਰ ਮਨਾਇਆ। ਪਿੰਡ ਮੁੱਲਾਂਪੁਰ ਵਿਖੇ ਤੀਆਂ ਤੀਜ ਪ੍ਰੋਗਰਾਮ ਦੀਆਂ ਪ੍ਰਬੰਧਕਾਂ ਦੇ ਸੱਦੇ ’ਤੇ ਸਮਾਜ ਸੇਵਿਕਾ ਮਨੀਸ਼ਾ ਦੇਵਾ ਫਿਰੋਜ਼ਪੁਰ ਅਤੇ ‘ਮਾਵਾਂ ਦਾ ਆਸ਼ਰਮ’ ਦੇ ਫਾਊਂਡਰ ਡਾ.

ਅਜੀਤ ਡੈਸਕ 11-08-2026
ਮੁੱਲਾਂਪੁਰ-ਦਾਖਾ, 10 ਅਗਸਤ (ਨਿਰਮਲ ਸਿੰਘ ਧਾਲੀਵਾਲ)- ਪਿੰਡ ਮੁੱਲਾਂਪੁਰ ਵਿਖੇ ਨਸੀਬੋ ਬੁਟੀਕ ਸੰਚਾਲਕ ਸਿਮਰਜੀਤ ਕੌਰ ਢਿੱਲੋਂ ਵਲੋਂ ਆਪਣੀਆਂ ਸਾਥਣਾਂ ਅਤੇ ਪਿੰਡ ਦੀਆਂ ਲੜਕੀਆਂ, ਹੋਰ ਮਹਿਲਾਵਾਂ ਨਾਲ ਰਲ਼ ਕੇ ਤੀਆਂ ਤੀਜ ਤਿਉਹਾਰ ਮਨਾਇਆ। ਪਿੰਡ ਮੁੱਲਾਂਪੁਰ ਵਿਖੇ ਤੀਆਂ ਤੀਜ ਪ੍ਰੋਗਰਾਮ ਦੀਆਂ ਪ੍ਰਬੰਧਕਾਂ ਦੇ ਸੱਦੇ ’ਤੇ ਸਮਾਜ ਸੇਵਿਕਾ ਮਨੀਸ਼ਾ ਦੇਵਾ ਫਿਰੋਜ਼ਪੁਰ ਅਤੇ ‘ਮਾਵਾਂ ਦਾ ਆਸ਼ਰਮ’ ਦੇ ਫਾਊਂਡਰ ਡਾ. ਰਣਦੀਪ ਸਿੱਧੂ ਵਿਸ਼ੇਸ਼ ਸ਼ਮੂਲੀਅਤ ਕੀਤੀ। ਉਨ੍ਹਾਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਸਾਡੇ ਅਮੀਰ ਵਿਰਸੇ ਅਤੇ ਆਪਸੀ ਭਾਈਚਾਰੇ ਨੂੰ ਜਿਉਂਦਾ ਰੱਖਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਤੀਆਂ ਤੀਜ ਮੇਲੇ ਵਿਚ ਵਿਅਕਤੀ ਵਿਸ਼ੇਸ਼ ਵਜੋਂ ਸ਼ਮੂਲੀਅਤ ਵਾਲੀਆਂ ਮਨੀਸ਼ਾ ਦੇਵਾ, ਡਾ: ਰਣਦੀਪ ਸਿੱਧੂ ਵਲੋਂ ਧੀਆਂ-ਭੈਣਾਂ ਨੂੰ ਸੱਭਿਆਚਾਰ ਨਾਲ ਜੁੜੇ ਰਹਿਣ ਅਤੇ ਸਮਾਜ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ। ਗਾਇਕਾ ਮਨਜੀਤ ਮਾਨ, ਸ਼ਕਤੀ ਮਾਣਕ, ਪ੍ਰੀਤ ਨੂਰ ਵਲੋਂ ਪੰਜਾਬੀ ਸੱਭਿਆਚਾਰ ਦਾ ਸ਼ਿਖਰ ਗੀਤ ਅਤੇ ਬੋਲੀਆਂ ਪਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਸਿਮਰਜੀਤ ਕੌਰ ਢਿੱਲੋਂ, ਹੋਰਨਾਂ ਵਲੋਂ ਤੀਆਂ ਦੇ ਤਿਉਹਾਰ ਵਿਚ ਵਿਸ਼ੇਸ਼ ਸ਼ਮੂਲੀਅਤ ਵਾਲੀਆਂ ਸਮਾਜ ਸੇਵੀ ਸ਼ਖ਼ਸੀਅਤਾਂ ਮਨੀਸ਼ਾ ਦੇਵਾ, ਡਾ. ਰਣਦੀਪ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ।
ਪਿਛਲੀ ਖ਼ਬਰ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਪਿੰਡ ਬੱਦੋਵਾਲ ਦੀ ਮੌਜੂਦਾ ਪੰਚਾਇਤ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਕਿਸਾਨ ਆਗੂਆਂ ਨੇ ਵੱਖ-ਵੱਖ ਮੁੱਦਿਆਂ ਸੰਬੰਧੀ ਐੱਸ.ਡੀ.ਐੱਮ ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।