10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਅਸੀਂ ਪਾਰਟੀ ਦੇ ਨਾਲ ਹਾਂ, ਮੇਰਾ ਵਿਰੋਧ ਸਿਰਫ਼ ਪ੍ਰਧਾਨ ਨਾਲ ਹੈ-ਕੌਂਸਲਰ ਰਵਿੰਦਰਪਾਲ ਕੌਰ ਮਾਲਵਾ

ਅਜੀਤ ਡੈਸਕ 02-07-2026

ਜਗਰਾਉਂ, (ਸ਼ਮਸ਼ੇਰ ਸਿੰਘ ਗਾਲਿਬ)-ਨਗਰ ਕੌਂਸਲ ਜਗਰਾਉਂ ਦੇ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤੇ ਕੌਂਸਲਰ ਬੀਬੀ ਰਵਿੰਦਰਪਾਲ ਕੌਰ ਮਾਲਵਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਵਲੋਂ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਦੌਰਾਨ ਕੰਵਰਪਾਲ ਸਿੰਘ ਨੂੰ ਇਸ ਕਰਕੇ ਵੋਟ ਨਹੀਂ ਪਾਈ ਕਿਉਂਕਿ ਕੰਵਰਪਾਲ ਸਿੰਘ ਵਲੋਂ ਉਨ੍ਹਾਂ ਦੇ ਖ਼ਿਲਾਫ਼ ਆਪਣੀ ਬੇਟੀ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਅਤੇ ਕੰਵਰਪਾਲ ਸਿੰਘ ਦੋਵੇਂ ‘ਆਪ’ ਦੇ ਉਮੀਦਵਾਰ ਸੀ, ਪਰ ਫਿਰ ਵੀ ਇਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਲੋਂ ਆਪਣੀ ਪਾਰਟੀ ਦੇ ਉਮੀਦਵਾਰ ਦੇ ਵਿਰੋਧ ’ਚ ਆਪਣੀ ਬੇਟੀ ਨੂੰ ਉਮੀਦਵਾਰ ਬਣਾਉਣਾ ਪਾਰਟੀ ਸਿਧਾਂਤਾਂ ਦੇ ਉਲਟ ਹੈ। ਕੌਂਸਲਰ ਰਵਿੰਦਰਪਾਲ ਕੌਰ ਮਾਲਵਾ ਪਤਨੀ ਅਮਰਜੀਤ ਸਿੰਘ ਮਾਲਵਾ ਨੇ ਕਿਹਾ ਕਿ ਉਹ ਪਾਰਟੀ ਦੇ ਨਾਲ ਹਨ ਅਤੇ ਪਾਰਟੀ ਦੀਆਂ ਗਤੀਵਿਧੀਆਂ ’ਚ ਵਧ ਚੜ੍ਹ ਕੇ ਭਾਗ ਲੈਂਦੇ ਰਹਿਣਗੇ।
ਪਿਛਲੀ ਖ਼ਬਰ ਬਿਜਲੀ ਦੇ ਵਧ ਰਹੇ ਕੱਟਾਂ ਨੇ ਜਨਜੀਵਨ ਕੀਤਾ ਪ੍ਰਭਾਵਿਤ -ਭੈਣੀ ਅਗਲੀ ਖ਼ਬਰ ਕੰਵਰਪਾਲ ਸਿੰਘ ਬਣੇ ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।