02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਰਪੰਚ ਸੁਖਦੇਵ ਸਿੰਘ ਵਲੀਪੁਰ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਸ਼ਖ਼ਸੀਅਤਾਂ ਝੱਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਸੁਖਦੇਵ ਸਿੰਘ ਝੱਜ ਦੀ ਪੁਰਾਣੀ ਤਸਵੀਰ <br/> 22-05-2026
ਮੁੱਲਾਂਪੁਰ-ਦਾਖਾ, 21 ਮਈ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੀ ਪ੍ਰਬੰਧਕ ਕਮੇਟੀ ਵਿਚ ਟਰੱਸਟੀ ਬਲਵੰਤ ਸਿੰਘ ਝੱਜ, ਹਰਪਾਲ ਸਿੰਘ ਗਹੌਰ ਨੂੰ ਉਦੋਂ ਅਸਹਿ ਸਦਮਾ ਲੱਗਾ, ਜਦ ਬਲਵੰਤ ਸਿੰਘ ਝੱਜ, ਜਗਜੀਵਨ ਸਿੰਘ ਝੱਜ ਦੇ ਸਤਿਕਾਰਤ ਪਿਤਾ, ਅਗਾਂਹਵਧੂ ਕਿਸਾਨ ਵਲੀਪੁਰ ਕਲਾਂ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਝੱਜ ਅਕਾਲ ਚਲਾਣਾ ਕਰ ਗਏ | ਬੇਟ ਇਲਾਕੇ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਕਸਬਾ ਹੰਬੜਾਂ ਸਮੇਤ ਨੇੜਲੇ ਦਰਜਨਾਂ ਪਿੰਡਾਂ 'ਚ ਸੁਹਿਰਦ ਤੇ ਨਿਵੇਕਲੀ ਸ਼ਖ਼ਸੀਅਤ ਵਾਲੇ ਸੁਖਦੇਵ ਸਿੰਘ ਝੱਜ ਦਾ ਸੰਸਕਾਰ ਅੱਜ ਸ਼ੁੱਕਰਵਾਰ ਬਾਅਦ ਦੁਪਹਿਰ 3:30 ਵਜੇ ਸ਼ਮਸ਼ਾਨਘਾਟ ਹੰਬੜਾਂ ਵਿਖੇ ਹੋਵੇਗਾ | ਸੁਖਦੇਵ ਸਿੰਘ ਝੱਜ ਦੇ ਅਕਾਲ ਚਲਾਣਾ 'ਤੇ ਗੁਰੂ ਨਾਨਕ ਵਿੱਦਿਅਕ ਅਦਾਰੇ ਦੇ ਸਮੂਹ ਟਰੱਸਟੀ, ਪਿ੍ੰਸੀਪਲ, ਸਟਾਫ਼, ਜੀ.ਟੀ.ਬੀ ਕਾਲਜ ਦਾਖਾ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਸੁਖਦੇਵ ਸਿੰਘ ਚੱਕ ਕਲਾਂ, ਜਸਕੀਰਤ ਸਿੰਘ ਘੁਮਾਣ, ਆੜ੍ਹਤੀ ਐਸੋਸੀਏਸ਼ਨ ਮੰਡੀ ਮੁੱਲਾਂਪੁਰ ਦੇ ਪ੍ਰਧਾਨ ਰਜਿੰਦਰ ਸਿੰਘ ਮਾਜਰੀ, ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ, ਆੜ੍ਹਤੀ ਕਿ੍ਸ਼ਨ ਧੋਤੀ ਵਾਲਾ, ਆੜ੍ਹਤੀ ਸ਼ਾਮ ਲਾਲ ਗੋਇਲ, ਪ੍ਰਧਾਨ ਅਵਤਾਰ ਸਿੰਘ ਚੱਕ ਕਲਾਂ, ਜਥੇਦਾਰ ਮੱਘਰ ਸਿੰਘ ਬੜੈਚ, ਖੇਤੀਬਾੜੀ ਸਹਿਕਾਰੀ ਸਭਾ ਪੁੜੈਣ ਪ੍ਰਧਾਨ ਬਲਜਿੰਦਰ ਸਿੰਘ ਬਾਸੀ, ਮਨਪ੍ਰੀਤ ਸਿੰਘ ਈਸੇਵਾਲ, ਸੁਖਮਿੰਦਰ ਸਿੰਘ ਬਸੈਮੀ, ਮਨਜੀਤ ਸਿੰਘ ਹੰਬੜਾਂ, ਹਰਜਿੰਦਰ ਸਿੰਘ ਖਹਿਰਾ, ਕਿੰਗਜ਼ ਵਿਲਾ ਵਾਲੇ ਗੁਰਜੀਤ ਸਿੰਘ ਤਾਜਪੁਰ, ਆੜ੍ਹਤੀ ਹਰਜੀਤ ਸਿੰਘ ਕਾਕਾ ਤਾਜਪੁਰ, ਸਰਪੰਚ ਦਾਖਾ ਜਗਜੀਤ ਸਿੰਘ ਭੋਲਾ, ਸਾਬਕਾ ਸਰਪੰਚ ਸਾਧੂ ਸਿੰਘ ਮੁੱਲਾਂਪੁਰ, ਹੋਰਨਾਂ ਵਲੋਂ ਬਲਵੰਤ ਸਿੰਘ ਝੱਜ, ਜਗਜੀਵਨ ਸਿੰਘ ਝੱਜ ਦੇ ਪਿਤਾ ਦੇ ਦਿਹਾਂਤ 'ਤੇ ਦੁੱਖ ਸਾਂਝਾ ਕੀਤਾ |
ਸਿਆਸੀ ਆਗੂਆਂ ਨੇ ਹਮਦਰਦੀ ਪ੍ਰਗਟਾਈ
ਸਾਬਕਾ ਸਾਂਸਦ ਅਮਰੀਕ ਸਿੰਘ ਆਲੀਵਾਲ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ, 'ਆਪ' ਦੇ ਐੱਮ.ਐੱਲ.ਏ ਅਸ਼ੋਕ ਪਰਾਸ਼ਰ, ਹਲਕਾ ਦਾਖਾ ਇੰਚਾਰਜ 'ਆਪ' ਡਾ. ਕੇ.ਐੱਨ.ਐੱਸ ਕੰਗ, ਕਾਂਗਰਸ ਪਾਰਟੀ ਦੇ ਜਨ: ਸਕੱਤਰ ਕੈਪਟਨ ਸੰਦੀਪ ਸੰਧੂ, ਜਸਵੰਤ ਸਿੰਘ ਪੁੜੈਣ, ਕੇਵਲ ਸਿੰਘ ਬਾਦਲ (ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ), ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ, ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖ਼ਾਲਸਾ, ਪ੍ਰਧਾਨ ਤੇਲੂ ਰਾਮ ਬਾਂਸਲ, ਹੋਰਨਾਂ ਵਲੋਂ ਸੁਖਦੇਵ ਸਿਮਘ ਝੱਜ ਦੇ ਅਕਾਲ ਚਲਾਣੇ 'ਤੇ ਵਲੀਪੁਰ ਵਾਲੇ ਝੱਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
ਪਿਛਲੀ ਖ਼ਬਰ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 17ਵੀਂ ਬਰਸੀ ਸੰਬੰਧੀ 5 ਰੋਜ਼ਾ ਸਮਾਗਮ ਸ਼ੁਰੂ ਅਗਲੀ ਖ਼ਬਰ ਦਵਾਈਆਂ ਦੀਆਂ ਬੇਲਗਾਮ ਕੀਮਤਾਂ ਕਾਰਨ ਲੋਕ ਆਨਲਾਈਨ ਪਲੇਟਫਾਰਮਾਂ ਵੱਲ ਮਜ਼ਬੂਰ-ਪੱਬੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।