02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨਵੇਂ ਬਣੀ ਪੰਚਾਇਤ ਸੰਮਤੀ ਮੁੱਲਾਂਪੁਰ ਦੇ ਅਹੁਦੇਦਾਰਾਂ ਦੀ ਪਲੇਠੀ ਮੀਟਿੰਗ 'ਚ ਪੁੱਜੇ ਵਿਧਾਇਕ ਇਯਾਲੀ

ਪੰਚਾਇਤ ਸੰਮਤੀ ਦਫ਼ਤਰ ਸਿੱਧਵਾਂ ਬੇਟ ਵਿਖੇ ਪੰਚਾਇਤ ਸੰਮਤੀ ਮੁੱਲਾਂਪੁਰ ਦੀ ਹੋਈ ਪਲੇਠੀ ਮੀਟਿੰਗ 'ਚ ਪੁੱਜੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਬੀ.ਡੀ.ਪੀ.ਓ. ਗੁਰਪ੍ਰੀਤ ਸਿੰਘ, ਚੇਅਰਪਰਸਨ ਬੀਬੀ ਦਲਜੀਤ ਕੌਰ ਪੁਮਾਲ ਅਤੇ ਉੱਪ ਚੇਅਰਪਰਸਨ ਬੀਬੀ ਵੀਰਪਾਲ ਕੌਰ ਦਾਖਾ ਆਦਿ | ਤਸਵੀਰ: ਜਸਵੰਤ ਸਿੰਘ ਸਲੇਮਪੁਰੀ <br/> 22-05-2026
ਸਿੱਧਵਾਂ ਬੇਟ, 21 ਮਈ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੇ ਪੰਚਾਇਤ ਸੰਮਤੀ ਦਫ਼ਤਰ ਵਿਖੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਆਜ਼ਾਦ ਧੜੇ ਨਾਲ ਸਬੰਧਿਤ ਨਵੀਂ ਬਣੀ ਪੰਚਾਇਤ ਸੰਮਤੀ ਮੁੱਲਾਂਪੁਰ ਦੇ ਅਹੁਦੇਦਾਰਾਂ ਦੀ ਹੋਈ ਪਲੇਠੀ ਮੀਟਿੰਗ ਸੰਮਤੀ ਦੀ ਚੇਅਰਪਰਸਨ ਬੀਬੀ ਦਲਜੀਤ ਕੌਰ ਪਮਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੋਂ ਇਲਾਵਾ ਬੀ.ਡੀ.ਪੀ.ਓ. ਗੁਰਪ੍ਰੀਤ ਸਿੰਘ ਵੀ ਉਚੇਚੇ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਚੇਅਰਪਰਸਨ ਬੀਬੀ ਦਲਜੀਤ ਕੌਰ ਪਮਾਲ ਨੇ ਮੀਟਿੰਗ 'ਚ ਪੁੱਜੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਉੱਪ ਚੇਅਰਪਰਸਨ ਬੀਬੀ ਵੀਰਪਾਲ ਕੌਰ ਸੇਖੋਂ ਦਾਖਾ ਅਤੇ ਹੋਰ ਸੰਮਤੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਵਿਧਾਇਕ ਇਯਾਲੀ ਨੇ ਪੰਚਾਇਤ ਸੰਮਤੀ ਰਾਹੀਂ ਪਿੰਡ ਈਸੇਵਾਲ ਨੂੰ ਛੱਪੜ ਦੇ ਨਵੀਂਨੀਕਰਨ ਲਈ 15 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਦਿਆਂ ਆਖਿਆ ਕਿ ਇਸ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ | ਉਨ੍ਹਾਂ ਆਖਿਆ ਕਿ ਸੰਮਤੀ ਵਿਚ ਪੈਂਦੇ ਹਰ ਪਿੰਡ ਦੇ ਵਿਕਾਸ ਕੰਮਾਂ ਲਈ ਬਿਨਾਂ ਕਿਸੇ ਭੇਦਭਾਵ ਤੋਂ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਕਿਉਂਕਿ ਸੰੰਮਤੀ ਕੋਲ ਪੈਸੇ ਦੀ ਕੋਈ ਕਮੀ ਨਹੀਂ | ਇਸ ਮੌਕੇ ਚੇਅਰਪਰਸਨ ਬੀਬੀ ਦਲਜੀਤ ਕੌਰ ਪਮਾਲ ਨੇ ਆਖਿਆ ਕਿ ਅਸੀਂ ਆਪਣੇ ਹਰਮਨ ਪਿਆਰੇ ਨੇਤਾ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਮਾਰਗ ਦਰਸ਼ਨ ਅਤੇ ਉਨ੍ਹਾਂ ਦੀ ਦਿਸ਼ਾ-ਨਿਰਦੇਸ਼ 'ਤੇ ਹਰ ਪਿੰਡ ਦਾ ਸਰਵਪੱਖੀ ਵਿਕਾਸ ਕਰਨ ਲਈ ਕੋਈ ਕਸਰ ਨਹੀਂ ਛੱਡਾਂਗੇ | ਉਨ੍ਹਾਂ ਸੂਬਾ ਸਰਕਾਰ ਕੋਲੋਂ ਵੀ ਪਿੰਡਾਂ ਦੇ ਵਿਕਾਸ ਲਈ ਵੱਡੀ ਗ੍ਰਾਂਟ ਦੀ ਮੰਗ ਕੀਤੀ | ਇਸ ਮੌਕੇ ਉੱਪ ਚੇਅਰਪਰਸਨ ਬੀਬੀ ਵੀਰਪਾਲ ਕੌਰ, ਮਨਦੀਪ ਕੌਰ, ਸੁਰਿੰਦਰ ਕੌਰ, ਅਮਰਜੀਤ ਕੌਰ, ਅਮਨਦੀਪ ਕੌਰ, ਲਖਵੀਰ ਸਿੰਘ, ਅਮਨਦੀਪ ਸਿੰਘ ਜੰਡੀ, ਗੁਰਵਿੰਦਰ ਸਿੰਘ, ਰਾਜਦੀਪ ਸਿੰਘ, ਗੁਰਮੇਲ ਸਿੰਘ, ਪਰਮਜੀਤ ਕੌਰ, ਕਮਲਜੀਤ ਕੌਰ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ, ਹਰਪ੍ਰੀਤ ਕੌਰ, ਹਰਭਜਨ ਕੌਰ (ਸਾਰੇ ਬਲਾਕ ਸੰਮਤੀ ਮੈਂਬਰਾਂ) ਤੋਂ ਇਲਾਵਾ ਦਫ਼ਤਰ ਦੇ ਕਰਮਚਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਦਵਾਈਆਂ ਦੀਆਂ ਬੇਲਗਾਮ ਕੀਮਤਾਂ ਕਾਰਨ ਲੋਕ ਆਨਲਾਈਨ ਪਲੇਟਫਾਰਮਾਂ ਵੱਲ ਮਜ਼ਬੂਰ-ਪੱਬੀਆਂ ਅਗਲੀ ਖ਼ਬਰ ਜਗਰਾਉਂ 'ਚ ਕੰਨਾਂ ਦਾ ਫ੍ਰੀ ਟੈਸਟ ਅਤੇ 50 ਫ਼ੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।