02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜੀ.ਟੀ.ਬੀ. ਕਾਲਜ ਦਾਖਾ ਵਿਦਿਆਰਥਣ ਪ੍ਰਭਲੀਨ ਕੌਰ ਨੇ ਯੂਨੀਵਰਿਸਟੀ ਪ੍ਰੀਖਿਆਵਾਂ 'ਚ 23ਵਾਂ ਰੈਂਕ ਲਿਆ

ਅਜੀਤ ਡੈਸਕ 22-05-2026
ਮੁੱਲਾਂਪੁਰ-ਦਾਖਾ, 21 ਮਈ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਦੇ ਕਾਮਰਸ ਵਿਭਾਗ ਵਿਦਿਆਰਥੀਆਂ ਦਾ ਯੂਨੀਵਰਸਿਟੀ ਪ੍ਰੀਖਿਆ ਨਤੀਜਾ ਸ਼ਾਨਦਾਰ ਰਿਹਾ | ਬੀ.ਕਾਮ ਦੂਸਰਾ ਸਮੈਸਟਰ ਵਿਦਿਆਰਥਣ ਪ੍ਰਭਲੀਨ ਕੌਰ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਸੂਬੇ ਭਰ ਵਿਚ 23ਵਾਂ ਰੈਂਕ ਹਾਸਲ ਕਰਕੇ ਜੀ.ਟੀ.ਬੀ. ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਸ਼ਾਨਦਾਰ ਪ੍ਰਾਪਤੀ 'ਤੇ ਕਾਲਜ ਪਿ੍ੰਸੀਪਲ ਡਾ: ਸੰਦੀਪ ਸਿੰਘ ਕਟਾਰੀਆ ਵਲੋਂ ਪ੍ਰਭਲੀਨ ਕੌਰ ਦਾ ਮੂੰਹ ਮਿੱਠਾ ਕਰਵਾਉਂਦਿਆਂ ਵਧਾਈ ਦਿੱਤੀ | ਪਿ੍ੰਸੀਪਲ ਡਾ: ਕਟਾਰੀਆ ਨੇ ਕਿਹਾ ਕਿ ਪ੍ਰਭਲੀਨ ਕੌਰ ਦੀ ਇਹ ਪ੍ਰਾਪਤੀ ਦੂਸਰੇ ਵਿਦਿਆਰਥੀਆਂ ਲਈ ਪ੍ਰੇਰਣਾ ਬਣੇਗੀ | ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਵਲੋਂ ਵੀ ਇਸ ਪ੍ਰਾਪਤੀ 'ਤੇ ਵਿਦਿਆਰਥਣ ਪ੍ਰਭਲੀਨ ਕੌਰ ਅਤੇ ਕਾਮਰਸ ਵਿਭਾਗ ਮੁਖੀ ਡਾ. ਪ੍ਰਵੀਨ ਲਤਾ ਨੂੰ ਵਧਾਈ ਦਿੱਤੀ | ਪ੍ਰੋ. ਹਰਪ੍ਰੀਤ ਕੌਰ, ਡਾ. ਪਰਮਿੰਦਰ ਕੌਰ, ਪ੍ਰੋ: ਸੁਖਜਿੰਦਰ ਸਿੰਘ, ਪ੍ਰੋ: ਜੋਤੀ ਸੂਦ, ਪ੍ਰੋ. ਮਨੂ, ਪ੍ਰੋ: ਗਗਨਦੀਪ ਕੌੜਾ, ਪ੍ਰੋ: ਅਮਨਪ੍ਰੀਤ ਕੌਰ, ਪ੍ਰੋ. ਰਾਮ ਲੁਭਾਇਆ, ਪ੍ਰੋ. ਪਿ੍ਆ, ਪ੍ਰੋ. ਰਮਨਦੀਪ ਸ਼ਰਮਾ ਵਲੋਂ ਪ੍ਰਭਲੀਨ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਜਗਰਾਉਂ 'ਚ ਕੰਨਾਂ ਦਾ ਫ੍ਰੀ ਟੈਸਟ ਅਤੇ 50 ਫ਼ੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ ਅਗਲੀ ਖ਼ਬਰ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਉਲ 'ਤੇ ਸਿਆਸੀ ਦਬਾਅ ਹੇਠ ਬੇ-ਬੁਨਿਆਦ ਤੇ ਝੂਠਾ ਪਰਚਾ ਕੀਤਾ ਗਿਆ-ਛੱਜਾਵਾਲ, ਰੂਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।