ਗੁਰੂਸਰ ਸੁਧਾਰ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)-ਦੀ ਸੁਧਾਰ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਭਾ ਲਿਮਟਿਡ ਵਲੋਂ ਕਰਵਾਏ ਗਏ ਮੁਨਾਫ਼ਾ ਵੰਡ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਅਦਾਰਾ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਵਲੋਂ ਸ਼ਿਰਕਤ ਕੀਤੀ ਗਈ | ਸਭਾ ਦੇ ਪ੍ਰਧਾਨ ਹਰਮੇਲ ਸਿੰਘ ਗਿੱਲ ਨੇ ਸਹਿਕਾਰੀ ਸਭਾ ਦੀਆਂ ਪ੍ਰਾਪਤੀਆਂ, ਲੇਖੇ-ਜੋਖੇ ਤੇ ਸਮੁੱਚੀ ਕਾਰਵਾਈ ਉੱਪਰ ਚਾਨਣਾ ਪਾਇਆ ਗਿਆ | ਉਨ੍ਹਾਂ ਹਾਜ਼ਰ ਮੈਂਬਰਾਂ ਨੂੰ ਸਭਾ ਦੇ ਮੁਨਾਫ਼ਿਆਂ ਦੀ ਜਾਣਕਾਰੀ ਦਿੰਦਿਆਂ ਸਭਾ ਵਿਖੇ ਕਿਸਾਨ ਵੀਰਾਂ ਲਈ ਉਪਲੱਬਧ ਖੇਤੀਬਾੜੀ ਸੰਦਾਂ ਬਾਰੇ ਵੀ ਦੱਸਿਆ | ਮੁੱਖ ਮਹਿਮਾਨ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਸਹਿਕਾਰੀ ਸਭਾ ਸੁਧਾਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਆਪ' ਸਰਕਾਰ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਮੇਸ਼ਾ ਯਤਨਸ਼ੀਲ ਹੈ | ਉਨ੍ਹਾਂ ਸੁਧਾਰ ਸਭਾ ਨੂੰ ਵੀ ਹਰ ਤਰ੍ਹਾਂ ਦੀ ਸੰਭਵ ਮਦਦ ਦਾ ਭਰੋਸਾ ਦਿਵਾਇਆ | ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁੱਲ 5 ਲੱਖ 57 ਹਜ਼ਾਰ ਰੁਪਏ ਦੀ ਰਾਸ਼ੀ ਸਭਾ ਦੇ ਸਮੂਹ ਮੈਂਬਰਾਂ ਦਰਮਿਆਨ ਮੁਨਾਫ਼ੇ ਦੇ ਰੂਪ ਵਿਚ ਵੰਡੀ ਗਈ ਹੈ | ਇਸ ਮੌਕੇ ਸਰਪੰਚ ਇੰਦਰਜੀਤ ਸਿੰਘ ਗਿੱਲ, ਸਰਪੰਚ ਹਰਮੇਲ ਸਿੰਘ ਧਾਲੀਵਾਲ, ਪ੍ਰਧਾਨ ਚਰਨਜੀਤ ਸਿੰਘ ਗਿੱਲ, ਪ੍ਰਧਾਨ ਪਵਨਜੀਤ ਸਿੰਘ ਗਿੱਲ, ਸਾਬਕਾ ਚੇਅਰਮੈਨ ਮਿਹਰ ਸਿੰਘ ਧਾਲੀਵਾਲ, ਪ੍ਰਧਾਨ ਹਰਿੰਦਰਪਾਲ ਸਿੰਘ ਲਾਲੀ, ਦਲਵਿੰਦਰ ਸਿੰਘ ਗਿੱਲ, ਅਵਨਿੰਦਰ ਸਿੰਘ ਕਾਕਾ, ਸਾਬਕਾ ਸਰਪੰਚ ਭਗਵੰਤ ਸਿੰਘ ਧਾਲੀਵਾਲ, ਸਕੱਤਰ ਸੁਰਜੀਤ ਸਿੰਘ, ਸੁਖਜੰਤ ਸਿੰਘ ਗਿੱਲ, ਇਕਬਾਲ ਸਿੰਘ ਗਿੱਲ, ਦਲਵਿੰਦਰ ਸਿੰਘ ਗਿੱਲ, ਨੰਬਰਦਾਰ ਇਕਬਾਲ ਧਾਲੀਵਾਲ, ਕੁਲਦੀਪ ਸਿੰਘ, ਸਿਕੰਦਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਸੋਨੀ, ਜਗਤਾਰ ਸਿੰਘ ਬੱਬੀ, ਜਸਪ੍ਰੀਤ ਜੱਸਾ, ਸੁਖਦੀਪ ਸਿੰਘ (ਦੋਵੇਂ ਸੇਲਜ਼ਮੈਨ) ਆਦਿ ਹਾਜ਼ਰ ਸਨ |