05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ 'ਪਾਣੀ ਬਚਾਓ, ਭਵਿੱਖ ਬਚਾਓ' ਤਹਿਤ ਗਤੀਵਿਧੀਆਂ

ਅਜੀਤ ਡੈਸਕ 08-05-2026
ਗੁਰੂਸਰ ਸੁਧਾਰ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)-ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਧਾਰ ਬਾਜ਼ਾਰ ਦੇ ਮੁਖੀ ਪਿ੍ੰ. ਨਿਰਮਲ ਸਿੰਘ ਸੰਧੂ, ਉੱਪ ਪਿ੍ੰ. ਮਨਜੀਤ ਸਿੰਘ ਮੋਮੀ ਅਤੇ ਸਮੂਹ ਸਟਾਫ਼ ਦੀ ਅਗਵਾਈ ਹੇਠ ਸਮੁੱਚੇ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਨਸ਼ਿਆਂ ਤੋਂ ਦੂਰ ਰਹਿ ਕੇ ਚੰਗਾ ਜੀਵਨ ਬਤੀਤ ਕਰਨ ਤੇ ਹੋਰਨਾਂ ਨੂੰ ਵੀ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਪ੍ਰਣ ਲਿਆ | ਪਿ੍ੰ. ਨਿਰਮਲ ਸਿੰਘ ਸੰਧੂ ਨੇ ਦੱਸਿਆ ਕਿ ਇਹ ਪ੍ਰਣ ਸਕੂਲੀ ਵਿਦਿਆਰਥੀਆਂ ਵਲੋਂ ਹਰ ਰੋਜ਼ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਲਿਆ ਜਾਵੇਗਾ | ਇਸ ਤੋਂ ਬਿਨਾਂ ਬੱਚਿਆਂ ਵਲੋਂ ਇਸ ਮੌਕੇ ਸਲੋਗਨ, ਪੇਂਟਿੰਗ ਬਣਾਉਣ ਮੁਕਾਬਲਿਆਂ ਵਿਚ ਵੀ ਹਿੱਸਾ ਲਿਆ ਗਿਆ | ਵਿਦਿਆਰਥੀਆਂ ਵਲੋਂ ਨਸ਼ਿਆਂ ਵਿਰੁੱਧ ਅਤੇ 'ਪਾਣੀ ਬਚਾਓ, ਭਵਿੱਖ ਬਚਾਓ' ਸਬੰਧੀ ਸਕੂਲ ਤੋਂ ਸੁਧਾਰ ਬਾਜ਼ਾਰ ਵਿਚ ਜਾਗਰੂਕਤਾ ਰੈਲੀ ਵੀ ਕੱਢੀ ਗਈ | ਪਿ੍ੰ: ਨਿਰਮਲ ਸਿੰਘ ਸੰਧੂ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਲੋਕ ਲਹਿਰ ਬਣਾਉਣ ਲਈ ਉਤਸ਼ਾਹਿਤ ਕੀਤਾ |
ਪਿਛਲੀ ਖ਼ਬਰ ਸ਼੍ਰੋਮਣੀ ਪੰਥਕ ਦਲ ਕੁਦਰਤੀ ਕਰੋਪੀ ਨਾਲ ਨਜਿੱਠਣ ਲਈ 'ਐਮਰਜੈਂਸੀ ਫੂਡ ਬੈਂਕ' ਸਥਾਪਿਤ ਕਰੇਗਾ ਅਗਲੀ ਖ਼ਬਰ ਰਿਮਟ ਸਕੂਲ ਆਫ਼ ਲੀਗਲ ਸਟੱਡੀਜ਼ ਵਲੋਂ ਨਾਭਾ ਵਿਖੇ ਕਾਨੂੰਨੀ ਸਹਾਇਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।