06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

2 ਕਾਰਾਂ ਵਿਚਕਾਰ ਆਹਮੋ-ਸਾਹਮਣੇ ਭਿਆਨਕ ਟੱਕਰ, ਮਾਂ-ਪੁੱਤ ਦੀ ਮੌਤ

ਅਜੀਤ ਡੈਸਕ 08-05-2026
ਰਾਏਕੋਟ, 7 ਮਈ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਪੈਂਦੇ ਪਿੰਡ ਗੋਬਿੰਦਗੜ੍ਹ ਨਜ਼ਦੀਕ 2 ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਦੌਰਾਨ ਮਾਂ-ਪੁੱਤ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ਜਾਣਕਾਰੀ ਅਨੁਸਾਰ ਅੰਮਿ੍ਤਪਾਲ ਸਿੰਘ, ਉਨ੍ਹਾਂ ਦੇ ਪਿਤਾ ਗੁਰਜੰਟ ਸਿੰਘ, ਮਾਤਾ ਜਸਵੀਰ ਕੌਰ ਵਾਸੀ ਅਕਲੀਆਂ (ਮਾਨਸਾ) ਸਮੇਤ ਪਿ੍ਤਪਾਲ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਬੁਰਜ ਕਲਾਰਾਂ ਨਾਲ ਆਪਣੀ ਰਿਟਜ਼ ਕਾਰ ਪੀ.ਬੀ 31 ਯੂ 8087 'ਤੇ ਸਵਾਰ ਹੋ ਕੇ ਰਾਏਕੋਟ ਵੱਲ ਨੂੰ ਆ ਰਿਹਾ ਸੀ, ਜਦੋਂ ਉਹ ਪਿੰਡ ਗੋਬਿੰਦਗੜ੍ਹ ਨਜ਼ਦੀਕ ਪੁੱਜੇ ਤਾਂ ਰਾਏਕੋਟ ਸਾਈਡ ਤੋਂ ਓਵਰਟੇਕ ਕਰ ਰਹੀ ਮਹਿੰਦਰਾ ਐਗਜੈਲੋ ਪੀਬੀ 03 ਏ.ਐੱਫ 5656, ਜਿਸਨੂੰ ਕੁਲਜੀਤ ਸਿੰਘ ਵਾਸੀ ਸਲਾਪਰ (ਹੁਸ਼ਿਆਰਪੁਰ) ਚਲਾ ਰਿਹਾ ਸੀ, ਨਾਲ ਸਿੱਧੀ ਟੱਕਰ ਹੋ ਗਈ | ਇਹ ਟੱਕਰ ਐਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਚੀਥੜੇ ਤੱਕ ਉੱਡ ਗਏ | ਇਸ ਹਾਦਸੇ ਦੌਰਾਨ ਜ਼ਖ਼ਮੀਆਂ ਨੂੰ ਇਲਾਜ ਲਈ ਰਾਏਕੋਟ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਅੰਮਿ੍ਤਪਾਲ ਸਿੰਘ ਅਤੇ ਉਸ ਦੀ ਮਾਤਾ ਜਸਵੀਰ ਕੌਰ ਨੂੰ ਮਿ੍ਤਕ ਐਲਾਨਿਆ ਗਿਆ ਅਤੇ ਗੁਰਜੰਟ ਸਿੰਘ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ | ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਂਕੀ ਜਲਾਲਦੀਵਾਲ ਦੇ ਇੰਚਾਰਜ ਲਖਵੀਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ, ਜਿੰਨ੍ਹਾਂ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਪਿ੍ਤਪਾਲ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਬੁਰਜ ਕਲਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਹਿੰਦਰਾ ਐਗਜੈਲੋ ਕਾਰ ਚਾਲਕ ਕੁਲਜੀਤ ਸਿੰਘ ਵਾਸੀ ਸਲਾਪਰ (ਹੁਸ਼ਿਆਰਪੁਰ) ਖਿਲਾਫ਼ ਧਾਰਾ 181, 106, 125 ਏ, 125 ਬੀ 324 (5) ਬੀ.ਐੱਨ.ਐੱਸ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਸੀਟੂ ਵਲੋਂ ਬੰਬ ਧਮਾਕਿਆਂ ਦੀ ਤਿੱਖੀ ਨਿਖੇਧੀ, ਫ਼ਿਰਕੂ ਮਾਹੌਲ ਖ਼ਰਾਬ ਕਰਨ ਦੀ ਸਾਜਿਸ਼ ਕਰਾਰ-ਕਾਮਰੇਡ ਗੋਰਾ ਅਗਲੀ ਖ਼ਬਰ ਭਾਜਪਾ ਵਲੋਂ ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।