22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਇਯਾਲੀ ਦੇ ਪੰਥਕ ਧਿਰਾਂ ਦੇ ਕਨਵੀਨਰ ਬਣਨ ਨਾਲ ਸੂਬੇ 'ਚ ਪੰਥਕ ਲਹਿਰ ਨੂੰ ਹੋਰ ਬਲ ਮਿਲੇਗਾ-ਬਟਾਲਾ/ਬੱਲ ਹੰਬੜਾਂ

ਅਜੀਤ ਡੈਸਕ 21-04-2026

ਹੰਬੜਾਂ, 20 ਅਪ੍ਰੈਲ (ਮੇਜਰ ਹੰਬੜਾਂ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹੋਏ ਗੱਠਜੋੜ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਸਰਬ ਸੰਮਤੀ ਨਾਲ ਪੰਥਕ ਧਿਰਾਂ ਦਾ ਕਨਵੀਨਰ ਲਗਾਏ ਜਾਣ ਨਾਲ ਸੂਬੇ 'ਚ ਪੰਥਕ ਲਹਿਰ ਨੂੰ ਹੋਰ ਬਲ ਮਿਲੇਗਾ ਤੇ ਇਸੇ ਸਾਲ 'ਚ ਆ ਰਹੀਆਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ 'ਚ ਪੰਥਕ ਲਹਿਰ ਨਵਾ ਇਤਿਹਾਸ ਸਿਰਜੇਗੀ | ਇਹ ਪ੍ਰਗਟਾਵਾ ਵਾਰਿਸ ਪੰਜਾਬ ਦੇ ਪਾਰਟੀ ਦੇ ਲੁਧਿਆਣਾ ਜ਼ਿਲ੍ਹੇ ਦੇ ਅਬਜ਼ਰਬਰ ਪਿ੍ਥੀਪਾਲ ਸਿੰਘ ਬਟਾਲਾ, ਪਾਰਟੀ ਦੇ ਕਮੇਟੀ ਮੈਂਬਰ ਮਲਕੀਤ ਸਿੰਘ ਬੱਲ ਅਤੇ ਹਰਜੀਤ ਸਿੰਘ ਰਾਏਕੋਟ ਹਲਕਾ ਮੈਂਬਰ ਨੇ ਸ. ਇਯਾਲੀ ਦੇ ਕਨਵੀਨਰ ਬਣਨ 'ਤੇ ਖੁਸ਼ੀ ਪ੍ਰਗਟ ਕਰਦਿਆਂ ਕੀਤਾ ਤੇ ਕਿਹਾ ਕਿ ਪੰਥਕ ਏਕਤਾ ਪੰਜਾਬ ਤੇ ਪੰਜਾਬੀਆਂ ਲਈ ਬਹੁਤ ਜ਼ਰੂਰੀ ਸੀ | ਉਨ੍ਹਾਂ ਕਿਹਾ ਕਿ ਸ. ਇਯਾਲੀ ਦੇ ਯਤਨਾਂ ਨੂੰ ਬੂਰ ਪਿਆ ਹੈ, ਕਿਉਂਕਿ ਸ. ਇਯਾਲੀ ਸੂਬੇ 'ਚ ਪੰਥਕ ਏਕਤਾ 'ਤੇ ਜ਼ੋਰ ਦਿੰਦੇ ਆ ਰਹੇ ਸਨ ਤੇ ਉਨ੍ਹਾ ਨੇ ਸਿੱਖ ਸਿਧਾਂਤਾਂ ਨੂੰ ਅੱਗੇ ਰੱਖਦੇ ਹੋਏ ਵੱਡੀ ਕੁਰਬਾਨੀ ਦਿੱਤੀ ਹੈ, ਜਿਸ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ | ਬਟਾਲਾ ਅਤੇ ਬੱਲ ਨੇ ਹੋਰ ਕਿਹਾ ਕਿ ਬਾਕੀ ਪੰਥਕ ਸੋਚ ਰੱਖਣ ਵਾਲੀਆਂ ਪਾਰਟੀਆਂ ਵੀ ਪੰਥਕ ਧਿਰ ਦਾ ਹਿੱਸਾ ਬਣਨ 'ਤੇ ਇਕ ਪਲੇਟਫਾਰਮ 'ਤੇ ਇਕੱਠੀਆਂ ਹੋਣ ਤਾਂ ਜੋ ਪੰਜਾਬ ਦੇ ਲੱਟਕਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਇੱਕਜੁਟ ਹੋ ਕੇ ਹੰਭਲਾ ਮਾਰਿਆ ਜਾ ਸਕੇ ਤੇ ਸੂਬੇ 'ਚ ਇਕ ਨਵੀਂ ਲਹਿਰ ਪੈਦਾ ਕੀਤੀ ਜਾ ਸਕੇ |

ਪਿਛਲੀ ਖ਼ਬਰ ਬਿਕਰਮਜੀਤ ਸਿੰਘ ਖ਼ਾਲਸਾ ਦੀ ਪ੍ਰੇਰਨਾ ਨਾਲ ਕਈ ਪਰਿਵਾਰ ਅਕਾਲੀ ਦਲ (ਬ) ਨਾਲ ਜੁੜੇ ਅਗਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ ਭਾਕਿਯੂ ਦੁਆਬਾ ਵਲੋਂ ਪ੍ਰਧਾਨ ਢੱਟ ਦੀ ਅਗਵਾਈ 'ਚ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।