20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਐੱਮ.ਐੱਸ. ਆਦਰਸ਼ ਸਕੂਲ ਮੁੱਲਾਂਪੁਰ ਦਾ ਅੱਠਵੀਂ ਸ਼੍ਰੇਣੀ ਦਾ ਨਤੀਜਾ ਸ਼ਾਨਦਾਰ

ਅਜੀਤ ਡੈਸਕ 14-04-2026
ਮੁੱਲਾਂਪੁਰ-ਦਾਖਾ, 13 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਅੱਠਵੀਂ ਸ਼੍ਰੇਣੀ ਨਤੀਜੇ ਸਮੇਂ ਐੱਮ.ਐੱਸ ਆਦਰਸ਼ ਪਬਲਿਕ ਸਕੂਲ (ਜਗਰਾਉਂ ਰੋਡ) ਮੁੱਲਾਂਪੁਰ ਦੇ ਕੁੱਲ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ | ਸਕੂਲ ਵਿਦਿਆਰਥੀ ਅਰਮਾਨ ਅਲੀ ਮਲਿਕ 92 ਫ਼ੀਸਦੀ ਅੰਕਾਂ ਨਾਲ ਪਹਿਲਾ, ਚੰਨਪ੍ਰੀਤ ਸਿੰਘ 91.5 ਫ਼ੀਸਦੀ ਨਾਲ ਦੂਸਰਾ, ਤਨਮੈ ਪਾਸਵਾਨ 88.5 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਲਿਆ | ਐੱਮ.ਐੱਸ.ਆਦਰਸ਼ ਪਬਲਿਕ ਸਕੂਲ ਦੇ ਅੱਠਵੀਂ ਸ਼੍ਰੇਣੀ 100 ਫ਼ੀਸਦੀ ਸ਼ਾਨਦਾਰ ਨਤੀਜੇ 'ਤੇ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਹਰਜੀਤ ਸਿੰਘ, ਐੱਮ.ਡੀ ਹਰਜੋਤ ਕੌਰ, ਪਿ੍ੰਸੀਪਲ ਜਸਵਿੰਦਰ ਕੌਰ ਵਲੋਂ ਵਿਦਿਆਰਥੀ, ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਥੇ ਜ਼ਿਕਰਯੋਗ ਹੈ ਕਿ ਐੱਮ.ਐੱਸ ਆਦਰਸ਼ ਸਕੂਲ ਮੁੱਲਾਂਪੁਰ ਦੇ ਵਿਦਿਆਰਥੀ ਜਿਥੇ ਸਿੱਖਿਆ ਬੋਰਡ ਵਲੋਂ ਸਲਾਨਾ ਪ੍ਰੀਖਿਆ ਸਮੇਂ ਮੋਹਰੀ ਬਣਦੇ ਹਨ, ਉਥੇ ਇਸ ਸਕੂਲ ਦੇ ਵਿਦਿਆਰਥੀਆਂ ਦਾ ਖੇਡਾਂ, ਧਾਰਮਿਕ ਪ੍ਰੀਖਿਆ, ਹੋਰ ਗਤੀਵਿਧੀਆਂ 'ਚ ਨਤੀਜਾ ਸ਼ਾਨਦਾਰ ਆਉਂਦਾ ਹੈ |
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ 'ਚ ਵਿਸਾਖੀ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।