19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਵਰਿੰਦਾਵਨ ਹਾਦਸੇ ਦਾ ਸ਼ਿਕਾਰ ਨੌਜਵਾਨ ਰਿਸ਼ਭ ਸ਼ਰਮਾ ਦਾ ਜਗਰਾਉਂ 'ਚ ਹੋਇਆ ਸਸਕਾਰ

ਅਜੀਤ ਡੈਸਕ 14-04-2026
ਜਗਰਾਉਂ, 13 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਵਰਿੰਦਾਵਨ ਹਾਦਸੇ ਦਾ ਸ਼ਿਕਾਰ ਹੋਏ ਜਗਰਾਉਂ ਦੇ ਨੌਜਵਾਨ ਰਿਸ਼ਭ ਸ਼ਰਮਾ ਪੋਤਰਾ ਸਾਬਕਾ ਜੇ.ਈ. ਰਮਾਕਾਂਤ ਸ਼ਰਮਾ ਅਤੇ ਪੁੱਤਰ ਉਮੇਸ਼ ਸ਼ਰਮਾ ਦਾ ਅੱਜ ਸ਼ਮਸ਼ਾਨਘਾਟ ਸ਼ੇਰਪੁਰਾ ਰੋਡ ਜਗਰਾਉਂ ਵਿਖੇ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਜਗਰਾਉਂ ਇਲਾਕੇ ਦੇ ਲੋਕਾਂ ਨੇ ਸ਼ਾਮਿਲ ਹੋ ਕੇ ਰਿਸ਼ਭ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅੰਤਿਮ ਵਿਦਾਇਗੀ ਦਿੱਤੀ | ਸਸਕਾਰ ਸਮੇਂ ਹਰ ਅੱਖ ਨਮ ਸੀ ਅਤੇ ਪੁੱਤ ਦੀ ਲਾਸ਼ ਦੇ ਸਾਹਮਣੇ ਖੜੇ੍ਹ ਮਾਪਿਆਂ ਦਾ ਦੁੱਖ ਝੱਲਿਆ ਨਹੀਂ ਸੀ ਜਾ ਰਿਹਾ | ਇਸ ਮੌਕੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਭਾਈ ਗੁਰਚਰਨ ਸਿੰਘ ਗਰੇਵਾਲ ਨੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋ ਕੇ ਨੌਜਵਾਨ ਰਿਸ਼ਭ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਜਗਰਾਉਂ ਲਈ ਵੱਡਾ ਘਾਟਾ ਹੈ ਕਿਉਂਕਿ ਵਰਿੰਦਾਵਨ ਹਾਦਸੇ 'ਚ 6 ਕੀਮਤੀ ਜਾਨਾਂ ਚਲੀਆਂ ਗਈਆਂ, ਜਿਸ ਕਾਰਨ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਡਿੱਗਾ ਹੈ | ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਸਾਨੂੰ ਪਰਿਵਾਰਾਂ ਦਾ ਸਾਥ ਦੇਣਾਂ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਖੜ੍ਹਨਾ ਚਾਹੀਦਾ ਹੈ | ਇਸ ਮੌਕੇ ਪ੍ਰਧਾਨ ਕਨੱ੍ਹਈਆ ਗੁਪਤਾ ਬਾਕਾ, ਕੌਂਸਲਰ ਰਵਿੰਦਰਪਾਲ ਰਾਜੂ, ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ, ਰਾਜੇਸ਼ਇੰਦਰ ਸਿੰਘ ਸਿੱਧੂ, ਪ੍ਰਸ਼ੋਤਮ ਲਾਲ ਖ਼ਲੀਫ਼ਾ, ਸੁਖਵਿੰਦਰ ਸਿੰਘ ਸਿੱਧੂ, ਪਿ੍ੰ: ਵੇਦ ਵਰਤ ਪਲਾਹ, ਡੀ.ਏ.ਵੀ. ਸਕੂਲ ਦਾ ਸਮੂਹ ਸਟਾਫ਼ ਤੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ 'ਚ ਵਿਸਾਖੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।