18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮੰਡੀ ਮੁੱਲਾਂਪੁਰ ਨਿਊ ਪਬਲਿਕ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ

ਅਜੀਤ ਡੈਸਕ 14-04-2026
ਮੁੱਲਾਂਪੁਰ-ਦਾਖਾ, 13 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸੈਸ਼ਨ ਲਈ ਅੱਠਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਨਤੀਜੇ ਸਮੇਂ ਨਿਊ ਪਬਲਿਕ ਹਾਈ ਸਕੂਲ ਮੰਡੀ ਮੁੱਲਾਂਪੁਰ ਦਾਖਾ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਪਿ੍ੰਸੀਪਲ ਅਮਰਜੀਤ ਕੌਰ 8ਵੀਂ ਸ਼੍ਰੇਣੀ ਦੇ ਸ਼ਾਨਦਾਰ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆ ਕੇਂਦਰ ਵਿਚ ਬੈਠੇ ਕੁੱਲ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ | ਸਕੂਲ ਵਿਦਿਆਰਥਣ ਭਵਨੀਤ ਕੌਰ ਤੇ ਮੁਹੰਮਦ ਤਹਿਸੀਨ ਰਜ਼ਾ 86.16 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚ ਪਹਿਲਾ ਸਥਾਨ ਲਿਆ | ਗੁਨਗੁਨ ਬੇਦੀ ਨੇ 85.33 ਫ਼ੀਸਦੀ ਅੰਕਾਂ ਨਾਲ ਦੂਸਰਾ ਅਤੇ ਜਸਕਰਨ ਸਿੰਘ ਨੇ 85.16 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਵਿਦਿਆਰਥਣ ਜਸਮੀਨ ਕੌਰ 83.16
ਫ਼ੀਸਦੀ, ਕਿਰਨ ਕੁਮਾਰੀ 82.33 ਫ਼ੀਸਦੀ, ਨਿਮਰਤਜੀਤ ਕੌਰ 81.16 ਫ਼ੀਸਦੀ ਅੰਕ ਪ੍ਰਾਪਤ ਕੀਤੇ | ਅੱਠਵੀਂ ਜਮਾਤ ਸ਼ਾਨਦਾਰ ਨਤੀਜੇ 'ਤੇ ਡਾਇਰੈਕਟਰ ਜਗਦੀਸ਼ ਕੌਰ, ਸਕੂਲ ਪ੍ਰਬੰਧਕ ਸੁਖਦੇਵ ਸਿੰਘ ਰਕਬਾ, ਡਾ: ਮਨਵੀਰ ਸਿੰਘ, ਡਾ: ਹਰਪ੍ਰੀਤ ਕੌਰ ਵਲੋਂ ਸਕੂਲ ਸਟਾਫ਼, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ, ਸਕੂਲ ਅਧਿਆਪਕਾ ਨੂੰ ਵਧਾਈ ਦਿੱਤੀ | ਇਥੇ ਵਰਣਨਯੋਗ ਹੈ ਕਿ ਨਿਊ ਪਬਲਿਕ ਹਾਈ ਸਕੂਲ ਮੰਡੀ ਮੁੱਲਾਂਪੁਰ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਖੇਡਾਂ, ਸੱਭਿਆਚਾਰਕ, ਹੋਰ ਗਤੀਵਿਧੀਆਂ ਵਿਚ ਮੋਹਰੀ ਰਹਿੰਦੇ ਹਨ |
ਪਿਛਲੀ ਖ਼ਬਰ ਜੀ.ਟੀ.ਬੀ. ਕਾਲਜ ਦਾਖਾ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸ. ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਵਿਖੇ 'ਵੈਲਿਊ ਐਜੂਕੇਸ਼ਨ' ਵਿਸ਼ੇ 'ਤੇ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।