18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੀਸ ਪਬਲਿਕ ਸਕੂਲ ਭਨੋਹੜ ਵਿਖੇ ਸਮਾਗਮ ਕਰਵਾਇਆ

ਅਜੀਤ ਡੈਸਕ 14-04-2026
ਮੁੱਲਾਂਪੁਰ-ਦਾਖਾ, 13 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੀਸ ਪਬਲਿਕ ਸਕੂਲ (ਨੈਸ਼ਨਲ ਹਾਈਵੇ ਸਾਹਮਣੇ ਵੱਡੀ ਹਵੇਲੀ) ਭਨੋਹੜ ਵਿਖੇ ਪਿ੍ੰਸੀਪਲ ਸ੍ਰੀਮਤੀ ਸੀ.ਕੇ. ਜੀਜਾ ਦੀ ਅਗਵਾਈ ਹੇਠ ਵਿਸਾਖੀ ਅਤੇ ਡਾ: ਬੀ.ਆਰ ਅੰਬੇਦਕਰ ਜੈਯੰਤੀ ਨੂੰ ਸਮਰਪਿਤ ਸਮਾਗਮ ਕਰਵਾਇਆ | ਵਿਦਿਆਰਥੀਆਂ ਵਲੋਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਸ਼ਬਦ ਗਾਇਨ ਉਪਰੰਤ ਸ਼ੁਰੂ ਸਮਾਗਮ ਵਿਚ ਕਈ ਵਿਦਿਆਰਥੀਆਂ ਵਿਸਾਖੀ ਦੇ ਤਿਉਹਾਰ ਅਤੇ ਭਾਰਤੀ ਸੰਵਿਧਾਨ ਦੇ ਰਚਨਹਾਰ ਡਾ: ਬੀ ਆਰ ਅੰਬੇਡਕਰ ਨਾਲ ਜੁੜੀਆਂ ਕਵਿਤਾਵਾਂ-ਲੇਖ ਪੜ੍ਹੇ | ਵਿਦਿਆਰਥੀਆਂ ਵਲੋਂ ਜ਼ਲਿ੍ਹਆਂ ਵਾਲਾ ਬਾਗ ਸਾਕੇ ਦੀ ਯਾਦ ਨੂੰ ਸਮਰਪਿਤ ਦੇਸ਼ ਭਗਤਾਂ ਦੇ ਬਲੀਦਾਨ ਨੂੰ ਸਲਾਮ ਕਰਦੀਆਂ ਕਵਿਤਾ, ਕਹਾਣੀਆਂ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ | ਇਸ ਮੌਕੇ ਉਚੇਚਾ ਪਹੁੰਚੇ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਪ੍ਰੋ: ਐੱਸ.ਸੀ. ਜੈਨ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਨਵੇਂ ਵਰ੍ਹੇ ਦੀ ਆਮਦ ਤੇ ਪਹਿਲਾ ਤਿਉਹਾਰ ਵਿਸਾਖੀ ਕਣਕ ਦੀ ਫ਼ਸਲ ਦੇ ਨੇੜੇ ਹੋਣ ਕਰਕੇ ਜਿਥੇ ਕਿਸਾਨ-ਮਜ਼ਦੂਰ ਲਈ ਖੁਸ਼ੀ ਦਾ ਪ੍ਰਤੀਕ ਹੈ ਉਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸੇ ਦੀ ਸਾਜਨਾ ਸਿੱਖ ਧਰਮ ਨਾਲ ਜੁੜੀ ਇਤਿਹਾਸ ਦੀ ਵਿਲੱਖਣ ਘਟਨਾ ਹੈ | ਪ੍ਰੋ: ਜੈਨ ਵਲੋਂ ਡਾ: ਬੀ.ਆਰ ਅੰਬੇਦਕਰ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤੀ ਸੰਵਿਧਾਨ ਦੇ ਸਿਰਜਨਹਾਰ ਅਤੇ ਪਹਿਲੇ ਕਾਨੂੰਨ ਮੰਤਰੀ ਹਮੇਸ਼ਾ ਲੋਕ ਰਾਸ਼ਟਰ ਨੂੰ ਸਮਰਪਿਤ ਰਹੇ | ਸਕੂਲ ਦੇ ਪ੍ਰਬੰਧਕੀ ਚੇਅਰਮੈਨ ਪ੍ਰੋ: ਐੱਸ.ਸੀ. ਜੈਨ, ਡਾਇਰੈਕਟਰ ਸ੍ਰੀਮਤੀ ਊਸਾ ਐਸ.ਜੈਨ, ਪਿ੍ੰਸੀਪਲ ਸ੍ਰੀਮਤੀ ਸੀ.ਕੇ. ਜੀਜਾ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ |
ਪਿਛਲੀ ਖ਼ਬਰ ਸ. ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਵਿਖੇ 'ਵੈਲਿਊ ਐਜੂਕੇਸ਼ਨ' ਵਿਸ਼ੇ 'ਤੇ ਵਰਕਸ਼ਾਪ ਲਗਾਈ ਅਗਲੀ ਖ਼ਬਰ ਪਿੰਡ ਗੋਬਿੰਦਗੜ੍ਹ ਵਿਖੇ ਮਾਨਵਤਾ ਦੀ ਭਲਾਈ ਲਈ ਪਹਿਲਾ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।