18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪਿੰਡ ਸਹਿਬਾਜ਼ਪੁਰਾ ਵਿਖੇ ਨੌਜਵਾਨ ਵਲੋਂ ਖ਼ੁਦਕੁਸ਼ੀ

ਅਜੀਤ ਡੈਸਕ 14-04-2026
ਰਾਏਕੋਟ, 13 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪਿੰਡ ਸਹਿਬਾਜ਼ਪੁਰਾ ਵਿਖੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ | ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਜਲਾਲਦੀਵਾਲ ਦੇ ਇੰਚਾਰਜ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਸਹਿਬਾਜ਼ਪੁਰਾ ਦੇ ਮੋਹਤਵਰਾਂ ਨੇ ਇਤਲਾਹ ਦਿੱਤੀ ਕਿ ਰਾਏਕੋਟ ਰੋਡ 'ਤੇ ਸਥਿਤ ਦੈੜਾਂ ਨਜ਼ਦੀਕ ਮੋਟਰ ਵਾਲੇ ਕੋਠੇ ਕੋਲ ਇਕ ਨੌਜਵਾਨ ਵਲੋਂ ਗਲ ਵਿਚ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੋਈ ਹੈ | ਜਿਸ 'ਤੇ ਉਹ ਤੁਰੰਤ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਉੱਪਰ ਪੁੱਜੇ | ਮਿ੍ਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲਿਆ ਅਤੇ ਪੜਤਾਲ ਦੌਰਾਨ ਮਿ੍ਤਕ ਨੌਜਵਾਨ ਦੀ ਸਨਾਖ਼ਤ ਸੋਹਣ ਲਾਲ (40) ਪੁੱਤਰ ਗੁਲਾਬ ਚੰਦ ਵਾਸੀ ਖੋਸਿਆਂ ਮੁਹੱਲਾ ਰਾਏਕੋਟ ਵਜੋਂ ਹੋਈ | ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸਿਵਲ ਏਅਰਪੋਰਟ ਹਲਵਾਰਾ 'ਤੇ ਇਲਾਕੇ ਦੇ ਨੌਜਵਾਨਾਂ ਨੂੰ ਪਹਿਲ ਦੇ ਆਧਾਰ 'ਤੇ ਰੋਜ਼ਗਾਰ ਦਿੱਤਾ ਜਾਵੇ-ਖ਼ਾਲਸਾ ਅਗਲੀ ਖ਼ਬਰ ਅਮਰੀਕਾ-ਇਜ਼ਰਾਈਲ ਵਲੋਂ ਈਰਾਨ ਖ਼ਿਲਾਫ਼ ਥੋਪੀ ਨਿਹੱਕੀ ਜੰਗ ਦੀ ਮਾਰ ਭਾਰਤ ਦੇ ਮਜ਼ਦੂਰਾਂ 'ਤੇ ਪੈ ਰਹੀ ਹੈ- ਦੱਤ, ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।