18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਜਰਨੈਲ ਸਿੰਘ ਲੋਹਟਬੱਦੀ ਅਕਾਊਟੈਂਟ ਯੂਨੀਅਨ ਦਾਣਾ ਮੰਡੀ ਰਾਏਕੋਟ ਦੇ ਮੁੜ ਪ੍ਰਧਾਨ ਨਿਯੁਕਤ

ਅਜੀਤ ਡੈਸਕ 14-04-2026
ਰਾਏਕੋਟ, 13 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਅਕਾਊਟੈਂਟ ਯੂਨੀਅਨ ਦਾਣਾ ਮੰਡੀ ਰਾਏਕੋਟ ਦੀ ਮੀਟਿੰਗ ਦਾਣਾ ਮੰਡੀ ਰਾਏਕੋਟ ਵਿਖੇ ਹੋਈ | ਜਿਸ ਦੌਰਾਨ ਸਰਬਸੰਮਤੀ ਨਾਲ ਯੂਨੀਅਨ ਦੇ ਅਹੁਦੇਦਾਰਾਂ ਦਾ ਗਠਨ ਕੀਤਾ ਗਿਆ | ਇਸ ਮੌਕੇ ਅਕਾਊਟੈਂਟ ਯੂਨੀਅਨ ਰਾਏਕੋਟ ਦਾ ਨਰਿੰਦਰ ਕੁਮਾਰ ਨੋਨੀ ਨੂੰ ਚੇਅਰਮੈਨ, ਪ੍ਰੀਤਮ ਸਿੰਘ ਕਾਲਾ ਰਾਜਗੜ੍ਹ ਨੂੰ ਵਾਈਸ ਚੇਅਰਮੈਨ, ਜਰਨੈਲ ਸਿੰਘ ਲੋਹਟਬੱਦੀ ਨੂੰ ਪ੍ਰਧਾਨ, ਕੁਲਵੰਤ ਸਿੰਘ ਸ਼ੰਟੀ ਸਿੱਧੂ ਨੂੰ ਮੀਤ ਪ੍ਰਧਾਨ, ਕਮਲ ਗੋਇਲ ਨੀਰਜ ਨੂੰ ਸਕੱਤਰ, ਜਗਸੀਰ ਸਿੰਘ ਗੋਂਦਵਾਲ ਨੂੰ ਸਹਾਇਕ ਸਕੱਤਰ, ਮੋਹਿਤ ਗਰਗ ਨੂੰ ਖਜਾਨਚੀ, ਤਲਵਿੰਦਰ ਸਿੰਘ ਨੂੰ ਸਹਾਇਕ ਖ਼ਜ਼ਾਨਚੀ, ਸੰਜੀਵ ਕੱਕੜ ਨੂੰ ਪ੍ਰੈੱਸ ਸਕੱਤਰ, ਬਲਵੀਰ ਸਿੰਘ ਬੀਰਾ ਨੂੰ ਸਹਾਇਕ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ, ਜਦਕਿ ਜਸਵੀਰ ਸਿੰਘ, ਹਾਕਮ ਸਿੰਘ, ਗੁਰਦੀਪ ਸਿੰਘ ਤੱਤਲਾ, ਜੱਸਾ ਸਿੰਘ ਬੱਸੀਆਂ, ਹਰਸ਼ਦੀਪ ਸਿੰਘ, ਹਰਜੀਤ ਸਿੰਘ, ਪ੍ਰਭਜੀਤ ਸਿੰਘ, ਰਾਜੂ ਸ਼ਰਮਾ, ਅਮਿਤ ਸ਼ਰਮਾ, ਨੰਦੀ ਗੋਇਲ, ਕੁਲਦੀਪ ਗਰਗ, ਕੁਨਾਲ ਗੋਇਲ, ਅਮਨ ਸ਼ਰਮਾ, ਅਮਨਦੀਪ ਸਿੰਘ, ਰਿੰਕੂ, ਜੱਸੀ ਸਿੰਘ ਸਹਿਬਾਜ਼ਪੁਰਾ, ਗੋਪੀ ਪੰਡਿਤ, ਬੱਬੀ ਸਿੰਘ, ਇੰਦਰਜੀਤ ਸਿੰਘ ਗਿੱਲ ਆਦਿ ਨੂੰ ਸਰਬਸੰਮਤੀ ਨਾਲ ਯੂਨੀਅਨ ਦਾ ਮੈਂਬਰ ਨਿਯੁਕਤ ਕੀਤਾ | ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਲੋਹਟਬੱਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੰਡੀ ਵਿਚ ਕੰਮ ਕਰਦੇ ਅਕਾਊਟੈਂਟਾਂ ਨੂੰ ਜੋ ਵੀ ਸਮੱਸਿਆਵਾਂ ਪੇਸ਼ ਆਉਣਗੀਆਂ, ਉਨ੍ਹਾਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ 'ਤੇ ਹੱਲ ਕਰਨ ਲਈ ਤਤਪਰ ਰਹਿਣਗੇ | ਉਨ੍ਹਾਂ ਕਿਹਾ ਕਿ ਸਮੂਹ ਮੈਂਬਰ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ | ਉਨ੍ਹਾਂ ਆਖਿਆ ਕਿ ਜਲਦ ਅਕਾਊਟੈਂਟਾਂ ਦੀਆਂ ਮੰਗਾਂ ਸਬੰਧੀ ਹਲਕਾ ਵਿਧਾਇਕ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾਵੇਗਾ ਤਾਂ ਜੋ ਮੰਗਾਂ ਨੂੰ ਪੂਰਾ ਕਰਵਾਇਆ ਜਾ ਸਕੇ |
ਪਿਛਲੀ ਖ਼ਬਰ ਅਮਰੀਕਾ-ਇਜ਼ਰਾਈਲ ਵਲੋਂ ਈਰਾਨ ਖ਼ਿਲਾਫ਼ ਥੋਪੀ ਨਿਹੱਕੀ ਜੰਗ ਦੀ ਮਾਰ ਭਾਰਤ ਦੇ ਮਜ਼ਦੂਰਾਂ 'ਤੇ ਪੈ ਰਹੀ ਹੈ- ਦੱਤ, ਖੰਨਾ ਅਗਲੀ ਖ਼ਬਰ ਮਾਮਲਾ ਕਣਕ ਦੀ ਸਰਕਾਰੀ ਖ਼ਰੀਦ 'ਚ ਵਿਘਨ ਪੈਣ ਦਾ ਮੰਡੀਆਂ 'ਚ ਕਣਕ ਦੀ ਖ਼ਰੀਦ ਨਾ ਹੋਣ 'ਤੇ ਭੜਕੇ ਮਜ਼ਦੂਰਾਂ ਨੇ ਕੇਂਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।