17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਦਾਖਾ ਦੇ ਖੇਤਾਂ 'ਚ ਅੱਗ, 4-5 ਏਕੜ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਸੁਆਹ

ਅਜੀਤ ਡੈਸਕ 14-04-2026
ਮੁੱਲਾਂਪੁਰ-ਦਾਖਾ, 13 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਹਾੜ੍ਹੀ ਦੀ ਫ਼ਸਲ ਕਣਕ ਦੀ ਕਟਾਈ-ਗਹਾਈ ਦਾ ਕੰਮ ਜਿਥੇ ਜ਼ੋਰਾਂ 'ਤੇ ਚੱਲ ਰਿਹਾ, ਉਥੇ ਪਿੰਡ ਦਾਖਾ ਦੇ ਖੇਤਾਂ 'ਚ ਲਹਿਰਾ ਰਹੀ ਸੋਨੇ ਰੰਗੀ ਕਣਕ ਨੂੰ ਅੱਗ ਦੀਆਂ ਲਪਟਾਂ ਆਪਣੇ ਕਲਾਵੇ ਵਿਚ ਲੈਣ ਬਾਅਦ 4-5 ਏਕੜ ਖੇਤ 'ਚ ਕਣਕ ਦੀ ਖੜ੍ਹੀ ਫ਼ਸਲ ਪਲਾਂ 'ਚ ਸੜ ਸਵਾਹ ਹੋ ਗਈ | ਖੇਤ ਮਾਲਕ ਹਰਜਿੰਦਰ ਸਿੰਘ, ਜਗਤਾਰ ਸਿੰਘ ਵਲੋਂ ਹੋਰ ਕਿਸਾਨਾਂ ਦੀ ਮੱਦਦ ਨਾਲ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ | ਵੇਖਦੇ ਹੀ ਵੇਖਦੇ ਕਈ ਟਰੈਕਟਰਾਂ ਨਾਲ ਅੱਗ ਵਾਲੇ ਖੇਤ ਦਾ ਬੰਨਾ ਵਾਹਿਆ ਗਿਆ ਤਾਂ ਜੋ ਅੱਗ ਅੱਗੇ ਨਾ ਵਧ ਸਕੇ | ਅੱਗ ਦੇ ਕਾਰਨਾਂ ਦਾ ਸਪੱਸ਼ਟ ਰੂਪ 'ਚ ਭਾਵੇਂ ਕੋਈ ਪਤਾ ਨਾ ਲੱਗ ਸਕਿਆ, ਪ੍ਰੰਤੂ ਇਕੱਠੇ ਹੋਏ ਲੋਕਾਂ ਦੱਸਿਆ ਕਿ ਬਿਜਲੀ ਦੀਆਂ ਤਾਰਾਂ 'ਚ ਸਪਾਰਕ ਹੋਣ ਨਾਲ ਸੁੱਕੀ ਕਣਕ ਨੂੰ ਅੱਗ ਪਈ | ਐਤਵਾਰ ਦੇ ਦਿਨ ਸਬੰਧਿਤ ਐਕਸੀਅਨ, ਹੋਰ ਅਧਿਕਾਰੀ ਛੁੱਟੀ ਹੋਣ ਕਾਰਨ ਬਿਜਲੀ ਮੰਡਲ ਦਾਖਾ ਤੋਂ ਕੋਈ ਜਾਣਕਾਰੀ ਨਾ ਮਿਲ ਸਕੀ | ਅੱਗ ਦੀ ਘਟਨਾ ਦੇ ਦੂਸਰੇ ਦਿਨ ਵੀ ਮਾਲ ਵਿਭਾਗ ਦਾ ਕੋਈ ਪਟਵਾਰੀ, ਕਾਨੂੰਗੋ ਜਾਂ ਨਾਇਬ ਤਹਿਸੀਲਦਾਰ ਰਿਪੋਰਟ ਲਈ ਸੜ ਚੁੱਕੀ ਕਣਕ ਵਾਲੇ ਖੇਤਾਂ 'ਚ ਨਾ ਪੁੱਜਾ |
ਪਿਛਲੀ ਖ਼ਬਰ ਸ਼ਿਵਾਲਿਕ ਸਕੂਲ ਦੇ ਵਿਦਿਆਰਥੀਆਂ ਨੇ ਅੱਠਵੀਂ ਜਮਾਤ ਦੇ ਨਤੀਜੇ 'ਚ ਪ੍ਰਾਪਤ ਕੀਤੇ ਰਾਜ ਪੱਧਰੀ ਸਥਾਨ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ, ਭਾਦਸੋਂ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹਰਨਾਜ ਕੌਰ ਦਾ ਮੈਰਿਟ ਸੂਚੀ 'ਚ ਨਾਂਅ ਦਰਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।