27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕਸਬਾ ਹੰਬੜਾਂ ਦਾ ਦੋ ਰੋਜ਼ਾ 45ਵਾਂ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਅਜੀਤ ਡੈਸਕ 12-04-2026
ਹੰਬੜਾਂ, 11 ਅਪ੍ਰੈਲ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਬੇਟ ਇਲਾਕੇ ਦਾ 45ਵਾਂ ਦੋ ਰੋਜ਼ਾ ਪੇਂਡੂ ਖੇਡ ਮੇਲਾ ਜੋ ਕਿ ਖੇਡ ਕਲੱਬ ਹੰਬੜਾਂ, ਸਮੂਹ ਪਿੰਡ ਵਾਸੀਆਂ, ਨੌਜਵਾਨਾਂ, ਗ੍ਰਾਮ ਪੰਚਾਇਤ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਸਦਕਾ ਖੇਡ ਸਟੇਡੀਅਮ ਹੰਬੜਾਂ ਦੀ ਗਰਾਊਾਡ 'ਚ ਧੂਮਧਾਮ ਨਾਲ ਕਰਵਾਇਆ ਗਿਆ | ਖੇਡ ਮੇਲੇ ਦਾ ਉਦਘਾਟਨ ਸਰਪ੍ਰਸਤ ਤੇਜਾ ਸਿੰਘ ਗਿੱਲ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਜਰਨੈਲ ਸਿੰਘ ਧਾਲੀਵਾਲ, ਕਲੱਬ ਪ੍ਰਧਾਨ ਕਾਰਜ ਸਿੰਘ ਬਾਠ, ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਰਪੰਚ ਚਰਨ ਸਿੰਘ, ਮਨਦੀਪ ਸਿੰਘ ਵਿਰਕ, ਅਵਤਾਰ ਸਿੰਘ ਤਾਰੀ ਚੀਮਾ, ਪੰਚ ਗੁਰਚਰਨ ਸਿੰਘ ਬਾਠ ਵਲੋਂ ਸਾਂਝੇ ਰੂਪ 'ਚ ਕੀਤਾ | ਉਨ੍ਹਾਂ ਕਿਹਾ ਕਿ ਬੇਟ ਇਲਾਕੇ ਦਾ ਪੇਂਡੂ ਖੇਡ ਮੇਲਾ ਅਹਿਮ ਸਥਾਨ ਰੱਖਦਾ ਹੈ, ਜਿਸ ਨੂੰ ਹਰੇਕ ਸਾਲ ਕਰਵਾਏ ਜਾਣ ਦਾ ਉਪਰਾਲਾ ਹੋਵੇਗਾ | ਖੇਡ ਮੇਲੇ 'ਚ ਕਬੱਡੀ 30, 45 ਅਤੇ 57 ਕਿੱਲੋ ਦੇ ਮੁਕਾਬਲੇ ਹੋਏ, ਫੁੱਟਵਾਲ ਇਕ ਪਿੰਡ ਅਤੇ ਪੈਰਾਂ-ਭਾਰ ਬੈਠਣ ਦੇ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ | ਕਬੱਡੀ 65 ਕਿੱਲੋ ਅਤੇ 75 ਕਿੱਲੋ ਦੇ ਸਖ਼ਤ ਮੁਕਾਬਲੇ ਹੋਏ, ਰੱਸਾਕਸੀ ਦੇ ਮੁਕਾਬਲਿਆਂ ਦੇ ਨਾਲ ਫੁੱਟਬਾਲ ਇਕ ਪਿੰਡ ਦੇ ਮੁਕਾਬਲੇ ਅਤੇ ਓਪਨ ਕਬੱਡੀ ਦਾ ਸ਼ੋਅ ਮੈਚ ਦੇਖਣਯੋਗ ਰਿਹਾ ਤੇ ਦਰਸ਼ਕਾਂ ਨੇ ਖੇਡ ਮੇਲੇ ਦਾ ਖੂਬ ਅਨੰਦ ਮਾਣਿਆ | ਖੇਡ ਮੇਲੇ 'ਚ ਕਬੱਡੀ 57 ਕਿੱਲੋ ਹੰਬੜਾਂ ਪਹਿਲਾ ਸਥਾਨ, ਭੜਾਣਾ ਦੂਜੇ ਸਥਾਨ 'ਤੇ ਰਹੀ | ਕਬੱਡੀ 45 ਕਿੱਲੋ ਖਾਨਪੁਰ ਪਹਿਲਾ ਸਥਾਨ, ਖੱਲਣ ਮਾਜਰਾ ਟੀਮ ਦੂਜੇ ਸਥਾਨ 'ਤੇ ਰਹੀ | ਕਬੱਡੀ 30 ਕਿੱਲੋ ਬੋਹਪੁਰ ਪਹਲਾ ਅਤੇ ਛੱਨਾ ਦੂਜੇ ਸਥਾਨ 'ਤੇ ਰਹੀ | ਇੰਨ੍ਹਾਂ ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵਲੋਂ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਪੰਚ ਖੁਸ਼ਪ੍ਰੀਤ ਸਿੰਘ ਖੁਸ਼ ਥਿੰਦ, ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ, ਗੁਰਵੀਰ ਸਿੰਘ ਧਾਲੀਵਾਲ, ਜਗਜੀਵਨ ਸਿੰਘ ਝੱਜ, ਰਮਨਦੀਪ ਸਿੰਘ ਰਿੱਕੀ ਚੌਹਾਨ, ਪੰਚ ਅਵਤਾਰ ਸਿੰਘ ਭੰਦੋਲ, ਆਗੂ ਬਲਵਿੰਦਰ ਸਿੰਘ ਭੈਰੋਮੁੰਨਾਂ, ਉੱਪ ਪ੍ਰਧਾਨ ਕਮਲਦੀਪ ਸਿੰਘ ਬਾਦਲ, ਹਰਮੀਤ ਸਿੰਘ ਰਾਜੂ ਹਾਂਡਾ ਪਲਾਈਵੁੱਡ, ਆੜ੍ਹਤੀ ਜਗਤਾਰ ਸਿੰਘ ਕੈਲੇ, ਮੇਜਰ ਸਿੰਘ ਚੀਮਾ, ਜਸਵੀਰ ਸਿੰਘ ਰਾਣਾ, ਪੰਚ ਸੁਖਜੀਤ ਸਿੰਘ ਬਾਠ, ਪੰਚ ਅਜੀਤ ਸਿੰਘ ਢਿੱਲੋਂ, ਕਪੂਰ ਸਿੰਘ ਘੁੰਮਣ, ਕੁਲਵੰਤ ਸਿੰਘ ਬਾਠ, ਮਹਾਂ ਸਿੰਘ ਬਿੱਟੂ, ਸਾਬਕਾ ਪੰਚ ਜਸਪਾਲ ਸਿੰਘ ਪਾਲਾ, ਗੁਰਮਿੰਦਰ ਸਿੰਘ ਗਿੰਦੀ, ਜਗਦੇਵ ਸਿੰਘ ਸੋਨੀ ਧਾਲੀਵਾਲ, ਅਮਨਦੀਪ ਸਿੰਘ ਅਮਨਾ, ਇੰਦੀ ਧਾਲੀਵਾਲ, ਨਾਨੂੰ ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਪੀਤਾ ਸਮੇਤ ਹੋਰ ਪ੍ਰਬੰਧਕ ਵੀ ਮੌਜੂਦ ਸਨ |
ਪਿਛਲੀ ਖ਼ਬਰ ਆਲ ਇੰਡੀਆ ਕਿਸਾਨ ਸਭਾ ਵਲੋਂ 90ਵਾਂ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।