26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਦਾਖਾ ਹਲਕੇ ਦੀਆਂ ਮੁਸ਼ਕਿਲਾਂ ਦੇ ਪੱਕੇ ਹੱਲ ਤੋਂ ਬੇਖ਼ਬਰ ਨਵੇਂ ਆਗੂਆਂ ਵਲੋਂ ਸਰਗਰਮੀਆਂ ਕੇਵਲ ਵੋਟਾਂ ਲਈ-ਕੋਟਉਮਰਾ, ਗੁੱਜਰਵਾਲ

ਅਜੀਤ ਡੈਸਕ 12-04-2026
ਸਿੱਧਵਾ ਬੇਟ, 11 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਦੀਆਂ ਅਗਲੇ ਸਾਲ ਆਉਣ ਵਾਲੀਆਂ ਵੋਟਾਂ ਲਈ ਸਰਗਰਮ ਹੋਏ ਨਵੇਂ ਆਗੂ ਹਲਕਾ ਦਾਖਾ ਦੇ ਮਸਲਿਆਂ, ਮੰਗਾਂ ਅਤੇ ਨਸ਼ੇ ਦਾ ਗੜ ਬਣੇ ਹਲਕੇ ਨੂੰ ਨਸ਼ਾ ਮੁਕਤ ਕਰਨ ਤੋਂ ਬੇਖ਼ਬਰ ਨਜ਼ਰ ਆ ਰਹੇ ਹਨ | ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਅਤੇ ਜ਼ਿਲਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨਾਂ ਆਖਿਆ ਕਿ ਹਲਕੇ ਵਿਚ ਪਿਛਲੇ ਚਾਰ ਸਾਲ ਗਾਇਬ ਰਹੇ ਸਿਆਸੀ ਪਾਰਟੀਆਂ ਦੇ ਨਵੇਂ ਬਣੇ ਲੀਡਰਾਂ ਵਲੋਂ ਹੁਣ ਪਿੰਡਾਂ ਵਿਚ ਜਾ ਕੇ ਕਦੇ ਚਾਰ-ਫੁੱਟ ਫੁੱਟ ਦੀ ਗਲੀ ਬਣਾਉਣ, ਕਦੇ ਬੂਟੇ ਲਗਾਉਣ, ਕਦੇ ਕੋਈ ਹੋਰ ਸਰਗਰਮੀ ਕੀਤੀ ਜਾ ਰਹੀ ਹੈ | ਕੋਟਉਮਰਾ ਅਤੇ ਗੁੱਜਰਵਾਲ ਨੇ ਆਖਿਆ ਕਿ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਹਲਕੇ ਦੇ ਲੋਕਾਂ ਲਈ ਪੱਕੇ ਰੁਜ਼ਗਾਰ, ਸਿਹਤ ਸਹੂਲਤਾਂ, ਸਿੱਖਿਆ ਦੇ ਪ੍ਰਬੰਧ ਦੇ ਮਸਲਿਆਂ ਨੂੰ ਹੱਲ ਕਰਵਾਉਣ | ਉਨ•ਾਂ ਕਿਹਾ ਕਿ ਹਰ ਸਾਲ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿਚ ਆਉਂਦੇ ਹੜਾਂ ਦੀ ਪੱਕੀ ਰੋਕਥਾਮ, ਦਰਿਆ ਵਿਚ ਪੈਂਦੇ ਦੂਸ਼ਿਤ ਪਾਣੀ ਨੂੰ ਰੋਕਣ ਦੇ ਪ੍ਰਬੰਧ ਕਰਨ | ਦਰਿਆ ਵਿਚ ਹੁੰਦੀ ਨਾਜਾਇਜ਼ ਮਾਈਨਿੰਗ ਰੋਕੀ ਜਾਵੇ | ਉਨਾਂ ਕਿਹਾ ਕਿ ਅਵਾਰਾ ਜਾਨਵਰਾਂ, ਗਾਂਵਾਂ, ਰੋਜਾਂ, ਸੂਰਾਂ, ਕੁੱਤਿਆਂ ਦੇ ਹੱਲ ਕਰਨ ਦਾ ਮਸਲਾ ਚੁੱਕਿਆ ਜਾਵੇ | ਉਨਾਂ ਕਿਹਾ ਕਿ ਨਸ਼ੇ ਦਾ ਗੜ ਬਣ ਚੁੱਕੇ ਹਲਕੇ ਨੂੰ ਨਸ਼ਾ ਮੁਕਤ ਬਣਾਉਣ, ਕਾਲੇ ਪੀਲੀਏ ਦੇ ਸ਼ਿਕਾਰ ਲੋਕਾਂ ਦਾ ਇਲਾਜ ਦਾ ਪ੍ਰਬੰਧ ਕਰਾਉਣ ਲਈ ਅਤੇ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਲਾਮਬੰਦੀ ਕਰਨੀ ਚਾਹੀਦੀ ਹੈ |
ਪਿਛਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਤੇ ਵਿਸਾਖੀ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਸਿੱਧਵਾਂ ਬੇਟ ਦੇ ਠੇਕੇਦਾਰ ਭਰਾਵਾਂ ਵਲੋਂ ਤਿਆਰ ਕੀਤਾ ਸੁਰਜੀਤ ਕਮਿਊਨਟੀ ਹਾਲ ਲੀਲਾਂ ਮੇਘ ਸਿੰਘ ਨੂੰ ਕੀਤਾ ਸਮਰਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।