24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅਨੰਦ ਈਸ਼ਰ ਪਬਲਿਕ ਸਕੂਲ ਕੋਠੇ ਪੋਨਾ ਦੀ ਵਿਦਿਆਰਥਣ ਮਨਵੀਰ ਕੌਰ ਮੈਰਿਟ ਸੂਚੀ ਵਿਚ ਆਈ

ਅਜੀਤ ਡੈਸਕ 12-04-2026
ਜਗਰਾਉਂ/ਚੌਂਕੀਮਾਨ, 11 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ, ਤੇਜਿੰਦਰ ਸਿੰਘ ਚੱਢਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਇਲਾਕੇ ਦੀ ਨਾਮਵਰ ਸੰਸਥਾ ਅਨੰਦ ਈਸ਼ਰ ਪਬਲਿਕ ਸਕੂਲ ਕੋਠੇ ਪੋਨਾ ਦੀ ਵਿਦਿਆਰਥਣ ਮਨਵੀਰ ਕੌਰ ਨੇ ਮੈਰਿਟ ਸੂਚੀ ਵਿਚ ਆ ਕੇ ਸਕੂਲ ਸਟਾਫ਼ ਵਲੋਂ ਕਰਵਾਈ ਜਾਂਦੀ ਸਖ਼ਤ ਮਿਹਨਤ 'ਤੇ ਮੋਹਰ ਲਗਾ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਜਸਵਿੰਦਰਪਾਲ ਕੌਰ ਤੇ ਵਾਈਸ ਪਿ੍ੰਸੀਪਲ ਮੈਡਮ ਕੰਵਲਦੀਪ ਕੌਰ ਨੇੇ ਖੁਸ਼ੀ ਦਾ ਇਜਹਾਰ ਕਰਦਿਆਂ ਦੱਸਿਆ ਕਿ 8ਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਸਕੂਲ ਦੀ ਵਿਦਿਆਰਥਣ ਮਨਵੀਰ ਕੌਰ ਪੁੱਤਰੀ ਗੁਰਜਿੰਦਰ ਸਿੰਘ ਵਾਸੀ ਅਗਵਾੜ ਲਧਾਈ ਨੇ 585/600 (97.5 ਫ਼ੀਸਦੀ) ਅੰਕ ਲੈ ਕੇ ਮੈਰਿਟ ਸੂਚੀ ਵਿਚ ਨਾਮ ਦਰਜ ਕਰਵਾਇਆ | ਉਨ੍ਹਾਂ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਤੇ ਵਿਦਿਆਰਥਣ ਸਿਮਰਨਜੀਤ ਕੌਰ ਨੇ 547/600, ਹਰਲੀਨ ਕੌਰ ਨੇ 554/600 ਤੇ ਅਰਸਦੀਪ ਕੌਰ ਨੇ 546/600 ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪੁਜੀਸ਼ਨਾਂ ਹਾਸਲ ਕੀਤੀਆਂ | ਇਸ ਮੌਕੇ ਸਰਪੰਚ ਗੁਰਤੇਜ ਸਿੰਘ ਕੋਠੇ ਪੋਨਾ, ਸਾਬਕਾ ਸਰਪੰਚ ਲਛਮਣ ਸਿੰਘ ਕਾਕਾ ਕੋਠੇ ਪੋਨਾ, ਸਾਬਕਾ ਸਰਪੰਚ ਹਰਪਾਲ ਸਿੰਘ ਉੱਪਲ, ਪੰਚ ਗੁਰਪ੍ਰੀਤ ਸਿੰਘ ਉੱਪਲ ਤੇ ਹਰਮਨਦੀਪ ਨੇ ਪਿ੍ੰਸੀਪਲ ਮੈਡਮ ਜਸਵਿੰਦਰਪਾਲ ਕੌਰ, ਵਾਈਸ ਪਿ੍ਮਸੀਪਲ ਮੈਡਮ ਕੰਵਲਦੀਪ ਕੌਰ, ਦਫ਼ਤਰ ਇੰਚਾਰਜ ਸੁਖਵਿੰਦਰ ਸਿੰਘ ਸਮੇਤ ਸਮੁੱਚੇ ਸਕੂਲ ਸਟਾਫ਼ ਦੀ ਸ਼ਲਾਘਾ ਕੀਤੀ ਜੋ ਬੱਚਿਆਂ ਨੂੰ ਹਰ ਖੇਤਰ ਵਿਚ ਸਖ਼ਤ ਮਿਹਨਤ ਕਰਾ ਰਹੇ ਹਨ ਤੇ ਵਿਦਿਆਰਣ ਮਨਵੀਰ ਕੌਰ ਸਮੇਤ ਸਾਰੇ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਹੋਰ ਸਖ਼ਤ ਮਿਹਨਤ ਕਰਕੇ ਮਿੱਥੇ ਟੀਚੇ ਨੂੰ ਪ੍ਰਾਪਤ ਕਰਨ ਲਈ ਕਿਹਾ | ਇਸ ਮੌਕੇ ਸਕੂਲ ਸਟਾਫ਼ ਤੇ ਆਏ ਮਹਿਮਾਨਾਂ ਨੇ ਵਿਦਿਆਰਥਣ ਮਨਵੀਰ ਕੌਰ ਦੀ ਹੌਂਸਲਾ ਅਫ਼ਜਾਈ ਕਰਦਿਆਂ ਸਨਮਾਨ ਵੀ ਕੀਤਾ |
ਪਿਛਲੀ ਖ਼ਬਰ ਦੁਖੀ ਪਰਿਵਾਰਾਂ ਨਾਲ ਸੰਵੇਦਨਾ ਦਾ ਇਜ਼ਹਾਰ ਮਥੁਰਾ ਵਿ੍ੰਦਾਵਨ ਕਿਸ਼ਤੀ ਹਾਦਸੇ ਲਈ ਯੋਗੀ ਸਰਕਾਰ ਜ਼ਿੰਮੇਵਾਰ-ਖੰਨਾ, ਦੇ... ਅਗਲੀ ਖ਼ਬਰ ਮੰਡੀ ਮੁੱਲਾਂਪੁਰ 'ਚ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ 2027 ਵਿਧਾਨ ਸਭਾ ਚੋਣਾਂ ਦਾ ਸੰਕੇਤ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।