ਜਗਰਾਉਂ, 1 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਕਲੇਰਾਂ ਸੰਪਰਦਾਇ ਦੇ ਸੱਚਖੰਡ ਵਾਸੀ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਦੀ ਸਾਲਾਨਾ ਬਰਸੀ 'ਤੇ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ | ਬਰਸੀ ਸਮਾਗਮਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 171 ਪਾਠਾਂ ਦੀਆਂ ਲੜੀਆਂ ਦੇ ਭੋਗ ਪਾਏ ਗਏ, ਅੱਜ ਸੰਪੂਰਨਤਾ ਸਮਾਗਮ ਮੌਕੇ 26 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਅਗਵਾਈ ਹੇਠ ਕਰਵਾਏ ਗਏ ਧਾਰਮਿਕ ਸਮਾਗਮਾਂ ਦੌਰਾਨ ਪੰਥ ਦੇ ਪ੍ਰਸਿੱਧ ਕਵੀਸ਼ਰ, ਢਾਡੀ ਅਤੇ ਕੀਰਤਨੀ ਜਥਿਆਂ ਨੇ ਗੁੁਰੂ ਮਹਿਮਾ ਦਾ ਗੁਣਗਾਨ ਕੀਤਾ | ਬਰਸੀ ਸਮਾਗਮ ਦੌਰਾਨ ਨਾਨਕਸਰ ਦੇ ਹੈੱਡ ਰਾਗੀ ਭਾਈ ਗੁੁਰਮੇਲ ਸਿੰਘ, ਭਾਈ ਸਤਨਾਮ ਸਿੰਘ ਨਾਨਕਸਰ, ਭਾਈ ਮਨਜੀਤ ਸਿੰਘ, ਭਾਈ ਹਰਭਜਨ ਸਿੰਘ, ਭਾਈ ਦਰਬਾਰਾ ਸਿੰਘ ਚੰਨਣਵਾਲ, ਮਹੰਤ ਕੁਲਦੀਪ ਸਿੰਘ ਨਾਨਕਸਰ, ਬਾਬਾ ਬੱਗਾ ਸਿੰਘ ਵਿਰਕ, ਕਵੀਸ਼ਰ ਅਜਮੇਰ ਸਿੰਘ ਕਾਲਸਾਂ ਅਤੇ ਕਵੀਸ਼ਰ ਦਰਸ਼ਨ ਸਿੰਘ ਭੂਰਾ ਨੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ | ਜਿੰਨ੍ਹਾਂ ਸੱਚਖੰਡ ਵਾਸੀ ਸੰਤ ਬਾਬਾ ਨਰਾਇਣ ਸਿੰਘ ਵਲੋਂ ਸ੍ਰੀ ਗੁੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੁੰਦਿਆਂ ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਨਿਭਾਈਆਂ ਸੇਵਾਵਾਂ ਸਮੇਤ ਵੱਖ-ਵੱਖ ਕਾਰਜਾਂ ਦਾ ਖਾਸ ਜ਼ਿਕਰ ਕੀਤਾ | ਇਸ ਮੌਕੇ ਪ੍ਰਵਚਨ ਕਰਦਿਆਂ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕਿਹਾ ਕਿ ਸੱਚਖੰਡ ਵਾਸੀ ਸੰਤ ਬਾਬਾ ਨਰਾਇਣ ਸਿੰਘ ਜਿੰਨ੍ਹਾਂ ਨਾਮ-ਸਿਮਰਨ 'ਤੇ ਪਹਿਰਾ ਦਿੰਦਿਆਂ ਵੱਡੀਆਂ ਧਾਰਮਿਕ ਸੇਵਾਵਾਂ ਨਿਭਾਈਆਂ | ਉਨ੍ਹਾਂ ਆਪਣੇ ਮੁਰਸ਼ਦ ਸੱਚਖੰਡਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਸੇਵਾ ਵਿਚ ਸਾਢੇ ਸੱਤ ਸਾਲ ਗਾਗਰ ਦੀ ਸੇਵਾ ਨਿਭਾਈ | ਉਨ੍ਹਾਂ ਸੰਤ ਬਾਬਾ ਨਰਾਇਣ ਸਿੰਘ ਵਲੋਂ ਆਪਣੇ ਮੁੁਰਸ਼ਦ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਤਪ ਅਸਥਾਨ ਨਾਨਕਸਰ ਝੋਰੜਾਂ ਵਿਖੇ 13 ਮੰਜਿਲਾਂ ਗੁੁਰਦੁੁਆਰਾ ਸਾਹਿਬ ਵਿਖੇ ਸੇਵਾਵਾਂ ਦੇ ਯਾਦਗਾਰੀ ਪਲਾਂ ਦੀ ਵੀ ਸਾਂਝ ਪਾਈ | ਇਸ ਮੌਕੇ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਬਾਬਾ ਮੇਹਰ ਸਿੰਘ ਨਾਨਕਸਰ, ਹਰਚੰਦ ਸਿੰਘ, ਬਾਬਾ ਨਵਤੇਜ ਸਿੰਘ ਲੋਪੋ ਵਾਲੇ ਆਦਿ ਹਾਜ਼ਰ ਸਨ | ਸਮਾਗਮ ਵਿਚ ਆਈਆਂ ਸ਼ਖ਼ਸੀਅਤਾਂ ਨੂੰ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਸਨਮਾਨਿਤ ਕੀਤਾ | ਇਸ ਮੌੇਕੇ ਅਵਤਾਰ ਸਿੰਘ ਮਾਣੂੰਕੇ, ਲਛਮਣ ਸਿੰਘ ਦੇਹੜਕਾ, ਕੁਲਵੰਤ ਸਿੰਘ ਦੇਹੜਕਾ, ਚਮਕੌਰ ਸਿੰਘ ਮਾਣੂੰਕੇ, ਸੁਰਜਨ ਸਿੰਘ, ਤਰਸੇਮ ਸਿੰਘ ਬੀਹਲਾ, ਬਲਵਿੰਦਰ ਸਿੰਘ, ਮੇਜਰ ਸਿੰਘ, ਜੋਤਪਾਲ ਸਿੰਘ ਕੈਨੇਡਾ, ਮਨਜੀਤ ਸਿੰਘ ਕੈਨੇਡਾ, ਮਨਜੀਤ ਸਿੰਘ ਕੈਨੇਡਾ, ਗੁਰਮੇਲ ਸਿੰਘ ਝੋਰੜਾਂ, ਬਿੰਦਰ ਸਿੰਘ ਝੋਰੜਾਂ ਆਦਿ ਹਾਜ਼ਰ ਸਨ |