19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਫੂਡ ਗਰੇਨ ਐਂਡ ਅਲਾਈਡ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਬਿੱਲਾ ਪ੍ਰਧਾਨ ਬਣੇ

ਅਜੀਤ ਡੈਸਕ 31-03-2026
ਜਗਰਾਉਂ, 30 ਮਾਰਚ (ਗੁਰਦੀਪ ਸਿੰਘ ਮਲਕ)-ਫੂਡ ਗਰੇਨ ਐਂਡ ਅਲਾਈਡ ਵਰਕਰ ਯੂਨੀਅਨ ਪੰਜਾਬ ਦੀ ਸਾਲਾਨਾ ਕਾਨਫਰੰਸ ਇਜਲਾਸ ਸਿਟੀ ਪਾਰਕ ਪੈਲੇਸ ਵਿਚ ਹੋਇਆ, ਜਿਸ ਵਿਚ ਵੱਖ-ਵੱਖ ਯੂਨੀਅਨ ਵਿਚੋਂ ਵਰਕਰ ਪਹੁੰਣ ਜਿਸ ਵਿਚ ਸਾਲ ਭਰ ਦਾ ਲੇਖੇ-ਜੋਖੇ ਤੋਂ ਇਲਾਵਾ ਪੰਜਾਬ ਲਈ ਕਮੇਟੀ ਦੀ ਚੋਣ ਹੋਈ, ਜਿਸ ਵਿਚ ਅਵਤਾਰ ਸਿੰਘ ਬਿੱਲਾ 10ਵੀਂ ਵਾਰ ਪੰਜਾਬ ਦੇ ਪ੍ਰਧਾਨ ਚੁਣੇ ਗਏ | ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਕੋਟਕਪੂਰਾ ਸੀਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਵਾਈਸ ਪ੍ਰਧਾਨ ਅਨਵਰ ਮਸੀਹ ਮੀਤ ਪ੍ਰਧਾਨ ਅਬਦੁਲ ਸਤਾਰ ਮੀਤ ਪ੍ਰਧਾਨ ਫਿਰੋਜ਼ ਮੁਹੰਮਦ ਮੀਤ ਪ੍ਰਧਾਨ ਬਾਬੂ ਖੁਸ਼ੀ ਮੁਹੰਮਦ ਜਰਨਲ ਸੈਕਟਰੀ ਬਲਵੀਰ ਲਹਿਰਾ ਜੁਆਇਟ ਸੈਕਟਰੀ ਬਿੱਕਰ ਸਿੰਘ ਅਸਿਸੈਂਟ ਸੈਕਟਰੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਮੇਟੀ ਮੈਂਬਰ ਚੁਣੇ ਗਏ, ਜਿਸ ਕਾਰਨ ਪੰਜਾਬ ਦੀਆ ਫੂਡ ਗ੍ਰੇਨ ਐਂਡ ਅਲਾਈਡ ਵਰਕਰ ਯੂਨੀਅਨ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਕਮੇਟੀ ਵਲੋਂ ਵਰਕਰਾਂ ਨੂੰ ਭਰੋਸਾ ਦਿੱਤਾ ਗਿਆ | ਸਰਕਾਰ 'ਤੇ ਮਹਿਕਮੇ ਨਾਲ ਰਹਿੰਦੇ ਕੰਮਾਂ ਸਬੰਧੀ ਲੜਾਈ ਜਾਰੀ ਰਹੇਗੀ, ਜਿਵੇਂ ਰੇਟਾਂ ਵਿਚ ਵਾਧਾ ਕਰਨਾ ਠੇਕੇਦਾਰੀ ਸਮਾਪਤ ਕਰਕੇ ਵਰਕਰਾਂ ਨੂੰ ਸਿੱਧਾ ਭੁਗਤਾਨ ਕਰਵਾਉਂਦਾ ਬਣਦੇ ਈ.ਐੱਸ.ਆਈ ਅਤੇ ਈ.ਪੀ.ਐੱਫ਼ ਸਹੂਲਤਾਂ ਸਬੰਧੀ ਲੜਾਈ ਜਾਰੀ ਰਹੇਗੀ ਅਤੇ ਉੱਪਰ ਵਾਲੇ ਆਗੁੂਕਰਾਂ ਤੋਂ ਇਲਾਵਾ 51 ਮੈਂਬਰ ਕਮੇਟੀ ਪੰਜਾਬ ਲਈ ਚੁਣੇ ਗਏ ਜਿਨ੍ਹਾਂ ਦਾ ਪ੍ਰਧਾਨ ਅਵਤਾਰ ਸਿੰਘ ਬਿੱਲਾ ਤੇ ਬਾਬੂ ਖੁਸ਼ੀ ਮੁਹੰਮਦ ਵਲੋਂ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਚੇਅਰਮੈਨ ਗੋਰਸੀਆਂ ਨੂੰ ਸਿੱਧਵਾਂ ਬੇਟ ਹਲਕੇ ਦਾ ਜ਼ੋਨ ਇੰਚਾਰਜ ਬਣਾਉਣ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ-... ਅਗਲੀ ਖ਼ਬਰ ਪਿੰਡ ਭੱਠਾਧੂਹਾ ਵਿਖੇ ਡਾ. ਕੰਗ ਤੇ ਚੇਅਰਮੈਨ ਸੇਖੋਂ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।