18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਜੂਨੀਅਰਜ਼ ਲੈਂਡ ਪ੍ਰੀ-ਸਕੂਲ 'ਚ ਦਾਖ਼ਲਾ ਸ਼ੁਰੂ

ਅਜੀਤ ਡੈਸਕ 31-03-2026
ਮੁੱਲਾਂਪੁਰ-ਦਾਖਾ, 30 ਮਾਰਚ (ਨਿਰਮਲ ਸਿੰਘ ਧਾਲੀਵਾਲ)-ਛੋਟੇ ਬੱਚਿਆਂ ਨੂੰ ਮੁੱਢਲੀ ਪੜ੍ਹਾਈ (ਤਾਲੀਮ) ਅਤੇ ਖੇਡਾਂ ਨਾਲ ਜੋੜੀ ਰੱਖਣ ਲਈ ਸ਼ਹਿਰ ਦੀ ਕੈਲਪੁਰ ਰੋਡ 'ਤੇ ਨਾਮਵਰ ਪ੍ਰੀ ਸਕੂਲ ਜੂਨੀਅਰਜ਼ ਲੈਂਡ ਛੋਟੇ ਬੱਚਿਆਂ ਦੇ ਮਾਪਿਆਂ ਦੀ ਪਸੰਦ ਬਣ ਗਿਆ | ਜੂਨੀਅਰ ਲੈਂਡ ਸਕੂਲ ਮੁਖੀ ਮੈਡਮ ਸਿਮਰਨ ਸਿੱਧੂ ਦੱਸਿਆ ਕਿ ਸਾਡੇ ਸਕੂਲ 'ਚ ਛੋਟੇ ਬੱਚਿਆਂ ਨੂੰ ਘਰੋਂ ਲਿਆਉਣ-ਛੱਡਣ ਦੇ ਨਾਲ ਕਲਾਸਾਂ 'ਚ ਬੈਠਣ ਦਾ ਨਿਯਮ ਸਿਖਾਇਆ ਜਾਂਦਾ | ਖੇਡਾਂ ਦੇ ਨਾਲ ਬੱਚਿਆਂ ਨੂੰ ਲੋੜ ਅਨੁਸਾਰ ਭੋਜਨ ਦਿੱਤਾ ਜਾਂਦਾ | ਉਨ੍ਹਾਂ ਦੱਸਿਆ ਕਿ ਪ੍ਰੀ ਸਕੂਲ ਸਿੱਖਿਆ ਛੋਟੇ ਬੱਚਿਆਂ ਲਈ ਇਕ ਪੁਲ ਵਾਂਗ ਕੰਮ ਕਰਦੀ ਹੈ, ਸਾਡੇ ਸਕੂਲ ਅੰਦਰ ਛੋਟੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਲਈ ਤਿਆਰ ਕੀਤਾ ਜਾਂਦਾ ਹੈ | ਇਥੇ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਅੱਗੇ ਜਾ ਕੇ ਬੱਚਿਆਂ ਲਈ ਸਹਾਈ ਬਣਦੀਆਂ ਹਨ | ਫੁੱਲ ਏ.ਸੀ ਅਤਿ ਆਧੁਨਿਕ ਸਹੂਲਤਾਂ ਵਾਲੇ ਜੂਨੀਅਰਜ਼ ਲੈਂਡ ਸਕੂਲ ਦੀਆਂ ਅਧਿਆਪਕਾਂ ਕੋਲ ਐੱਨ.ਟੀ.ਟੀ, ਈ.ਟੀ.ਟੀ, ਬੀ.ਐੱਡ ਪੜ੍ਹਾਈ ਹੋਣ ਕਰਕੇ ਛੋਟੇ ਬੱਚਿਆਂ ਨੂੰ ਬੜੀ ਸ਼ਿੱਦਤ ਨਾਲ ਜਮਾਤਾਂ 'ਚ ਬੈਠਣਾ-ਉੱਠਣਾ ਸਿਖਾਇਆ ਜਾਂਦਾ |
ਪਿਛਲੀ ਖ਼ਬਰ ਦਰਬਾਰ ਸੰਪ੍ਰਦਾਇ ਲੋਪੋਂ ਦੇ ਮਹਾਂਪੁਰਸ਼ ਸੰਤ ਬਾਬਾ ਜਗਜੀਤ ਸਿੰਘ ਲੋਪੋਂ ਵਾਲਿਆਂ ਦੇ 2 ਰੋਜ਼ਾ ਧਾਰਮਿਕ ਦੀਵਾਨ ਸਮਾਪਤ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਹੰਬੜਾਂ ਦੇ ਸ਼ਾਨਦਾਰ ਸਾਲਾਨਾ ਨਤੀਜਿਆਂ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।