ਮੁੱਲਾਂਪੁਰ-ਦਾਖਾ, 30 ਮਾਰਚ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਐੱਸ.ਓ.ਆਈ.) ਦੀ ਮੀਟਿੰਗ ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਮੰਡੀ ਮੁੱਲਾਂਪੁਰ ਵਿਖੇ ਹੋਈ | ਇਸ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ, ਐੱਸ.ਓ.ਆਈ ਦੇ ਕੌਮੀ ਪ੍ਰਧਾਨ ਰਣਵੀਰ ਸਿੰਘ ਰਾਣਾ ਢਿੱਲੋਂ, ਐੱਸ.ਓ.ਆਈ ਦੇ ਮਾਲਵਾ ਜ਼ੋਨ ਪ੍ਰਧਾਨ ਅਰਸ਼ਪ੍ਰੀਤ ਸਿੰਘ ਮਾਣਕਵਾਲ, ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ ਕੋਆਰਡੀਨੇਟਰ ਪ੍ਰਭਜੋਤ ਸਿੰਘ ਧਾਲੀਵਾਲ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਦਾ ਏਜੰਡਾ ਪਿੰਡਾਂ ਤੋਂ ਅੱਗੇ ਬੂਥ ਪੱਧਰ ਤੱਕ ਲਿਜਾਣ ਲਈ ਸਰਗਰਮੀ ਵਧਾਉਣ ਦੀ ਮੰਗ ਕਰਦਿਆਂ ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਹਾੜ੍ਹੀ ਫ਼ਸਲ ਕਣਕ ਦੀ ਸੰਭਾਲ ਖ਼ਤਮ ਹੁੰਦਿਆਂ ਹੀ ਚੋਣਾਂ ਵਾਲਾ ਮਾਹੌਲ ਬਣ ਜਾਣਾ, ਹਰ ਇਕ ਨੂੰ ਪਾਰਟੀ ਦੀ ਜਿੱਤ ਲਈ ਬਣਦਾ ਯੋਗਦਾਨ ਪਾਉਣਾ ਚਾਹੀਦਾ, ਇਕ-ਇਕ ਵੋਟ ਪੰਜਾਬ ਦੀ ਬਿਹਤਰੀ ਲਈ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਲਈ ਕਾਫੀ ਹੈ | ਐੱਸ.ਓ.ਆਈ. ਦੇ ਕੌਮੀ ਪ੍ਰਧਾਨ ਰਣਵੀਰ ਸਿੰਘ ਰਾਣਾ ਢਿੱਲੋਂ ਨੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਹੁਣ ਜਾਂ ਪਹਿਲਾਂ ਕਿਸੇ ਵੀ ਚੋਣ ਦੀ ਗੱਲ ਕਰੀਏ ਤਾਂ ਨੌਜਵਾਨ ਵਰਗ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਵੱਡਾ ਯੋਗਦਾਨ ਹੈ | ਰਾਣਾ ਢਿੱਲੋਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਦਿਆਰਥੀਆਂ ਲਈ ਸਕਾਲਰਸ਼ਿਪ ਹੋਰ ਰਿਆਇਤਾਂ ਦਾ ਕੁਫਰ ਤੋਲ ਰਿਹਾ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਿੰਗ ਐੱਸ. ਓ. ਆਈ. ਸਕਾਲਰ ਵਿਦਿਆਰਥੀਆਂ ਦੀ ਸੰਸਥਾ ਹੈ, ਇਸ ਸਮੇਂ ਵੀ ਮਾਲਵਾ 2 ਜ਼ੋਨ ਦੀ ਪ੍ਰਧਾਨ ਵਿਦਿਆਰਥਣ ਪੀ.ਐੱਚ.ਡੀ. ਸਕਾਲਰ ਹੈ | ਵੱਖ-ਵੱਖ ਬਲੱਡ ਬੈਂਕਾਂ ਲਈ ਐੱਸ.ਓ.ਆਈ ਨੇ ਸਭ ਤੋਂ ਵੱਧ ਬਲੱਡ ਇਕੱਠਾ ਕਰਨ ਦਾ ਮਾਣ ਪ੍ਰਾਪਤ ਹੈ, ਨੰਨ੍ਹੀ ਛਾਂ ਸਾਂਸਦ ਹਰਸਿਮਰਤ ਕੌਰ ਬਾਦਲ ਦੀ ਪ੍ਰੇਰਨਾ ਨਾਲ ਐੱਸ. ਓ. ਆਈ. ਨੇ ਹਰਿਆਵਲ ਤਹਿਤ ਰਾਜ ਭਰ 'ਚ ਬੂਟੇ ਲਾਉਣ ਦੀ ਮੁਹਿੰਮ ਵਿੱਢੀ ਹੋਈ ਹੈ | ਉਨ੍ਹਾਂ ਮਾਣ ਨਾਲ ਕਿਹਾ ਕਿ ਪਲਾਂਟੇਸ਼ਨ ਡਰਾਈਵ ਰਿਕਾਰਡ ਵੀ ਐੱਸ.ਓ.ਆਈ. ਦਾ ਹੀ ਹੈ | ਐੱਸ. ਓ. ਆਈ. ਅਤੇ ਯੂਥ ਅਕਾਲੀ ਦਲ ਦੇ ਵਿਸਥਾਰ ਲਈ ਉਕਤ ਲੀਡਰਾਂ ਵਲੋਂ ਜਸਕਰਨ ਸਿੰਘ ਦਿਓਲ ਨਾਲ ਕਈ ਨੁਕਤੇ ਸਾਂਝੇ ਕੀਤੇ ਗਏ | ਮੰਡੀ ਮੁੱਲਾਂਪੁਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਅੰਦਰ ਐੱਸ.ਓ.ਆਈ. ਦੇ ਕੌਮੀ ਪ੍ਰਧਾਨ ਰਾਣਾ ਢਿੱਲੋਂ ਵਲੋਂ ਹਲਕਾ ਇੰਚਾਰਜ ਦਿਓਲ ਦੀ ਸ਼ਿਫਾਰਿਸ਼ 'ਤੇ ਲਖਵਿੰਦਰ ਸਿੰਘ ਰਿੱਕੀ ਭਨੋਹੜ ਨੂੰ ਹਲਕਾ ਦਾਖਾ ਲਈ ਐੱਸ.ਓ.ਆਈ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਅਮਨਦੀਪ ਸਿੰਘ ਸਵੱਦੀ, ਜੋਇਦੀਪ ਸ਼ਰਮਾ ਜ਼ਿਲ੍ਹਾ ਪ੍ਰਧਾਨ ਮੋਗਾ, ਗੁਰਿੰਦਰਜੀਤ ਸਿੰਘ ਰੂਮੀ, ਦੇਵ ਅਸ਼ੀਸ਼ ਮਲਿਕ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਮੋਗਾ, ਮਨਜੋਤ ਸਿੰਘ ਬੱਦੋਵਾਲ, ਇਸ਼ੂ ਬੱਦੋਵਾਲ, ਗੁਰਜੀਤ ਸਿੰਘ, ਹਰਿੰਦਰ ਸਿੰਘ, ਭੁਪਿੰਦਰ ਸਿੰਘ, ਕਮਲਪ੍ਰੀਤ ਸਿੰਘ, ਬਲਰਾਜ ਸਿੰਘ, ਹਰਮੀਤ ਸਿੰਘ, ਹਰਦੀਪ ਸਿੰਘ, ਹਰਪਾਲ ਸਿੰਘ, ਅਕਾਸ਼ਦੀਪ ਸਿੰਘ, ਜਸਕੀਰਤ ਸਿੰਘ, ਰੋਮਨਪ੍ਰੀਤ ਸਿੰਘ, ਗੁਰਜੋਤ ਸਿੰਘ, ਅਨਮੋਲ ਸਿੰਘ, ਜਸ਼ਨਦੀਪ ਸਿੰਘ, ਗੁਰਵੀਰ ਸਿੰਘ ਸਮੇਤ ਵੱਡੀ ਗਿਣਤੀ 'ਚ ਵਿਦਿਆਰਥੀ ਅਤੇ ਨੌਜਵਾਨ ਮੌਜੂਦ ਸਨ |