12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵਲੋਂ ਡਾ. ਗਰੇਵਾਲ ਮੀਡੀਆ ਸਲਾਹਕਾਰ ਨਿਯੁਕਤ

ਅਜੀਤ ਡੈਸਕ 06-03-2026
ਹੰਬੜਾਂ, 5 ਮਾਰਚ (ਹਰਵਿੰਦਰ ਸਿੰਘ ਮੱਕੜ)-ਐੱਮ.ਐੱਸ.ਐੱਮ.ਈ. ਤਹਿਤ ਰਜਿਸਟਰ ਮਾਨਸਰੋਵਰ ਸਾਹਿਤਕ ਅਕਾਦਮੀ ਵਲੋਂ ਸਮੇਂ-ਸਮੇਂ 'ਤੇ ਵੱਖੋ ਵੱਖਰੀਆਂ ਭਾਰਤੀ ਭਾਸ਼ਾਵਾਂ ਵਿਚ ਸਾਹਿਤਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਰਹੀਆਂ ਹਨ | ਇਹ ਵਿਚਾਰ ਹੰਬੜਾਂ ਵਿਖੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਜਗਰੂਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ (ਪੰਜਾਬ ਯੂਨਿਟ) ਨੇ ਵਿਸਥਾਰ ਕਰਦਿਆਂ ਲੁਧਿਆਣਾ ਜ਼ਿਲ੍ਹੇ ਦਾ ਮੀਡੀਆ ਸਲਾਹਕਾਰ ਉੱਘੇ ਸਾਹਿਤਕਾਰ ਡਾ: ਜਸਵੀਰ ਸਿੰਘ ਗਰੇਵਾਲ ਬਸੰਤ ਨਗਰ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ ਤੇ ਉਹ ਹੁਣ ਸੰਸਥਾ ਨੂੰ ਵਧਾਉਣ-ਫੁੱਲਾਉਣ ਲਈ ਆਪਣੀਆਂ ਸਕਾਰਾਤਮਕ ਸੇਵਾਵਾਂ ਨਿਸ਼ਕਾਮ ਮੁਹੱਈਆ ਕਰਵਾਉਣਗੇ | ਇਸ ਨਿਯੁਕਤੀ ਦੀ ਖੁਸ਼ੀ ਦੇ ਮੌਕੇ 'ਤੇ ਸਾਬਕਾ ਡਿਪਟੀ ਡਾਇਰੈਕਟਰ ਡਾ. ਜਸਵਿੰਦਰ ਪਾਲ ਸਿੰਘ ਗਰੇਵਾਲ, ਡਾ. ਹਰਜੀਤ ਸਿੰਘ ਧਾਲੀਵਾਲ, ਡਾ. ਰਵਿੰਦਰ ਕੌਰ ਧਾਲੀਵਾਲ, ਡਾ. ਅਮਰ ਸਿੰਘ ਸਰਾਂ ਦੀਨਾ ਸਾਹਿਬ, ਹੈਬੀ ਸਰਾਂ ਕੈਨੇਡਾ (ਰੂਹਦਾਰੀਆਂ ਕਿਤਾਬ ਵਾਲੇ), ਸਟੇਟ ਐਵਾਰਡੀ ਸੁਖਦੇਵ ਸਿੰਘ ਸਲੇਮਪੁਰ, ਸਰਪੰਚ ਕਾਮਰੇਡ ਗੁਰਮੇਜ ਸਿੰਘ ਬੈਂਸ, ਠੇਕੇਦਾਰ ਹਰਜੀਤ ਸਿੰਘ ਸਿੰਘ ਸੇਖੋਂ ਸਮੇਤ ਹੋਰਾਂ ਵਲੋਂ ਵੀ ਡਾ. ਜਸਵੀਰ ਸਿੰਘ ਗਰੇਵਾਲ ਨੂੰ ਵਧਾਈਆਂ ਦਿੱਤੀਆਂ ਗਈਆਂ ਤੇ ਮਾਂ ਬੋਲੀ ਦਾ ਝੰਡਾ ਬਰਦਾਰ ਬਣੇ ਰਹਿਣ ਦਾ ਥਾਪੜਾ ਦਿੱਤਾ |
ਪਿਛਲੀ ਖ਼ਬਰ ਪਿੰਡ ਮੱਧੇਪੁਰਾ ਦੇ ਅਧਿਕਾਰ ਖੇਤਰ ਦੀਆਂ ਸਲਤੁਜ ਦਰਿਆ ਵਿਚਲੀਆਂ ਨਾਜਾਇਜ਼ ਖੱਡਾਂ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਅਗਲੀ ਖ਼ਬਰ ਮਾਰਕਿਟ ਕਮੇਟੀ ਸਿੱਧਵਾਂ ਬੇਟ ਵਿਖੇ ਕਰੀਬ 27 ਲੱਖ ਦੀ ਲਾਗਤ ਨਾਲ ਬਣਨ ਵਾਲੇ ਬਾਥਰੂਮਾਂ ਵਾਲੀ ਜਗ੍ਹਾ ਤੋਂ ਦਰੱਖ਼ਤ ਪੁੱਟਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।