21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਹੰਬੜਾਂ 'ਚ ਕਰਵਾਏ ਅਧਿਆਤਮਿਕ ਸਮਾਰੋਹ 'ਚ ਬੀਨਾ ਪਾਂਡੇ ਦੇ ਭਜਨਾਂ 'ਤੇ ਝੂਮੇ ਸ਼ਰਧਾਲੂ • ਆਗੂ ਵਿਰਕ, ਸਾ. ਸਰਪੰਚ ਕਲੇਰ, ਸਾਬਕਾ ਸਰਪੰਚ ਜੱਗਾ ਨੇ ਕੀਤੀ ਜੋਤ ਜਗਾ ਕੇ ਪ੍ਰੋਗਰਾਮ ਦੀ ਆਰੰਭਤਾ

ਅਜੀਤ ਡੈਸਕ 18-02-2026
ਹੰਬੜਾਂ, 17 ਫਰਵਰੀ (ਮੇਜਰ ਹੰਬੜਾਂ)-ਪਿੰਡ ਹੰਬੜਾ ਵਿਚ ਮਾਂ ਦੁਰਗਾ ਪੂਜਾ ਅਤੇ ਛੱਠ ਪੂਜਾ ਸੇਵਾ ਸਮਿਤੀ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਪੰਡਿਤ ਅਰੁਣ ਸ਼ਾਸਤਰੀ ਵੱਲੋਂ ਪੂਰੇ ਵਿਧੀ-ਵਿਧਾਨ ਨਾਲ ਕਰਵਾਈ ਗਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਮੋਹਨ ਸਿੰਘ ਵਿਰਕ, ਸਾਬਕਾ ਸਰਪੰਚ ਬਲਬੀਰ ਸਿੰਘ ਕਲੇਰ ਅਤੇ ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ ਵੱਲੋਂ ਜੋਤ ਜਗਾ ਕੇ ਪ੍ਰੋਗਰਾਮ ਦਾ ਆਰੰਭਤਾ ਕੀਤੀ ਗਈ | ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਭਰਕੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਅਰਾਧਨਾ ਕੀਤੀ | ਪੂਰਾ ਪਿੰਡ ਭਗਤੀਮਈ ਮਾਹੌਲ ਵਿਚ ਰੰਗਿਆ ਨਜ਼ਰ ਆਇਆ ਅਤੇ ''ਹਰ ਹਰ ਮਹਾਦੇਵ'' ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉਠਿਆ | ਸਮਾਗਮ ਦੀ ਮੁੱਖ ਆਕਰਸ਼ਣ ਪ੍ਰਸਿੱਧ ਭਜਨ ਗਾਇਕਾ ਬੀਨਾ ਪਾਂਡੇ ਰਹੀ | ਉਨ੍ਹਾਂ ਨੇ ਆਪਣੀ ਮਧੁਰ ਆਵਾਜ਼ ਵਿੱਚ ਸ਼ਿਵ-ਪਾਰਵਤੀ ਦੇ ਸੁਰੀਲੇ ਭਜਨ ਗਾ ਕੇ ਸੰਗਤ ਨੂੰ ਭਾਵੁਕ ਕਰ ਦਿੱਤਾ | ''ਭੋਲੇਨਾਥ ਤੋਂ ਨਿਰਾਲਾ ਕੋਈ ਹੋਰ ਨਹੀਂ'' ਅਤੇ ''ਸ਼ਿਵ ਸ਼ੰਕਰ ਨੂੰ ਜਿਸਨੇ ਪੂਜਾ'' ਵਰਗੇ ਭਜਨਾਂ ਨਾਲ ਉਨ੍ਹਾਂ ਨੇ ਰਸਮਈ ਮਾਹੌਲ ਬਣਾ ਦਿੱਤਾ | ਉਨ੍ਹਾਂ ਦੀ ਟੀਮ ਦੇ ਸਾਥੀ ਕਲਾਕਾਰਾਂ ਨੇ ਵੀ ਸੁਰਾਂ ਦੀ ਸੋਹਣੀ ਸੰਗਤ ਨਾਲ ਭਗਤੀ ਰਸ ਦੀ ਧਾਰ ਵਗਾਈ, ਜਿਸ ਨਾਲ ਹਾਜ਼ਰ ਸ਼ਰਧਾਲੂ ਝੂਮਣ 'ਤੇ ਮਜਬੂਰ ਹੋ ਗਏ | ਸੰਸਥਾ ਦੇ ਪ੍ਰਧਾਨ ਜੋਗਿੰਦਰ ਯਾਦਵ ਨੇ ਦੱਸਿਆ ਕਿ ਸਮਾਗਮ ਆਤਮਿਕ ਸ਼ਾਂਤੀ ਦਾ ਪ੍ਰਤੀਕ ਰਿਹਾ | ਉਨ੍ਹਾਂ ਕਿਹਾ ਕਿ ਸਮਿਤੀ ਦਾ ਮਕਸਦ ਸਮਾਜ ਵਿੱਚ ਧਾਰਮਿਕ ਅਤੇ ਸਾਂਸਕਿ੍ਤਿਕ ਮੁੱਲਾਂ ਨੂੰ ਮਜ਼ਬੂਤ ਕਰਨਾ ਹੈ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਪਰੰਪਰਾਵਾਂ ਨਾਲ ਜੋੜਨਾ ਹੈ | ਇਸ ਮੌਕੇ ਸੰਗਤ ਲਈ ਪੂਰੀ-ਸਬਜ਼ੀ ਅਤੇ ਹਲਵੇ ਦਾ ਵਿਸ਼ਾਲ ਲੰਗਰ ਵੀ ਲਗਾਇਆ ਗਿਆ | ਸੇਵਾ ਕਾਰਜ ਵਿੱਚ ਸਮਿਤੀ ਮੈਂਬਰ ਪੂਰੇ ਉਤਸ਼ਾਹ ਨਾਲ ਜੁਟੇ ਰਹੇ |ਇਸ ਅਵਸਰ 'ਤੇ ਰਾਮ ਇਕਬਾਲ ਠਾਕੁਰ, ਮੁਕੇਸ਼ ਠਾਕੁਰ, ਬੈਜਨਾਥ ਗੁਪਤਾ, ਰਾਜੇਸ਼ ਪ੍ਰਸਾਦ, ਗੁਰਪ੍ਰੀਤ ਸਿੰਘ ਪੀਤਾ, ਸੁਨੀਲ ਯਾਦਵ, ਪੰਕਜ ਸ਼ਰਮਾ, ਰਵੀ ਕੁਮਾਰ ਬਿੱਟੂ, ਸ਼ੰਭੂ ਯਾਦਵ, ਮਨੀਸ਼ ਯਾਦਵ,
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਜੈਨ ਨੇ ਜ਼ਿਲ੍ਹਾ ਲੁਧਿਆਣਾ ਵਿਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰਾਂ... ਅਗਲੀ ਖ਼ਬਰ ਭਾਕਿਯੂ (ਸਿੱਧੂਪੁਰ) ਵਲੋਂ ਅਮਰੀਕਾ-ਭਾਰਤ ਵਪਾਰਕ ਸਮਝੌਤੇ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।