08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਵਾਮੀ ਰੂਪ ਚੰਦ ਜੈਨ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 29-01-2026
ਜਗਰਾਉਂ, 28 ਜਨਵਰੀ (ਵਿਨੋਦ ਕੁਮਾਰ)-ਸਵਾਮੀ ਰੂਪ ਚੰਦ ਜੈਨ ਸੀ: ਸੈਕੰਡਰੀ ਸਕੂਲ ਜਗਰਾਉਂ ਨੇ ਡੀ.ਏ.ਵੀ. ਕਾਲਜ ਵਿਖੇ ਹੋਏ 'ਕਾਰਵਾਂ-ਏ-ਹੁਨਰ' ਦੌਰਾਨ ਵੱਖ-ਵੱਖ ਮੁਕਾਬਲਿਆਂ ਵਿਚ ਪੁਜੀਸ਼ਨਾਂ ਪ੍ਰਾਪਤ ਕਰਕੇ ਸੰਸਥਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਪੋਸਟਰ ਮੇਕਿੰਗ ਵਿਚ ਵਿਦਿਆਰਥਣ ਸਿਮਰਨ ਕੌਰ ਨੇ ਪਹਿਲਾ ਇਨਾਮ, ਨੂਰਪ੍ਰੀਤ ਕੌਰ ਹਿੰਦੀ ਸੁੰਦਰ ਲਿਖਤ ਵਿਚ ਪਹਿਲਾ ਇਨਾਮ, ਵਿਦਿਆਰਥਣ ਜਗਦੀਪ ਕੌਰ ਨੇ ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਵਿਚ ਪਹਿਲਾ ਇਨਾਮ, ਸਲੋਗਨ ਰਾਈਟਿੰਗ ਵਿਚ ਵਿਦਿਆਰਥਣ ਈਸ਼ਾਨਾ ਕੌਰ ਨੇ ਦੂਜਾ ਇਨਾਮ, ਰੰਗੋਲੀ ਵਿਚ ਵਿਦਿਆਰਥਣ ਸਿਮਰਨਜੋਤ ਕੌਰ ਤੇ ਹਰਮਨਪ੍ਰੀਤ ਪਹਿਲਾ ਅਤੇ ਵਿਦਿਆਰਥਣਾਂ ਅਨੂ ਤੇ ਭਾਵਿਕਾ ਨੇ ਰੰਗੋਲੀ ਵਿਚ ਦੂਜਾ ਸਥਾਨ ਹਾਸਲ ਕੀਤਾ | ਸਕੂਲ ਪਹੁੰਚਣ 'ਤੇ ਪਿ੍ੰ. ਰਾਜਪਾਲ ਕੌਰ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਖੁਸ਼ੀ ਮਨਾਈ |
ਪਿਛਲੀ ਖ਼ਬਰ ਲੈਕਚਰਾਰ ਅੰਮਿ੍ਤਪਾਲ ਸਿੰਘ ਹੰਸਰਾ ਦੇ ਪਿਤਾ ਬਲਾਕ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨਹੀਂ ਰਹੇ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਬੱਸੀਆਂ ਵਿਖੇ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।