ਮੁੱਲਾਂਪੁਰ-ਦਾਖਾ, 22 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੇ ਸ੍ਰੀ ਸਤ ਈਸ਼ਵਰ ਸ਼ਿਵ ਮੰਦਰ ਵਿਖੇ ਮਹਿਲਾ ਮੰਡਲ ਦੇ ਸਹਿਯੋਗ ਨਾਲ ਸ੍ਰੀ ਰਾਧਾ ਕਿ੍ਸ਼ਨ ਮੂਰਤੀ ਦਾ 13ਵਾਂ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਉੱਘੇ ਭਜਨ ਗਾਇਕ ਸੰਦੀਪ ਉਧਨਵਾਲ ਵਲੋਂ ਭਜਨ ਗਾਇਨ ਕਰਕੇ ਧਾਰਮਿਕ ਸਮਾਰੋਹ ਨੂੰ ਯਾਦਗਾਰ ਬਣਾਇਆ | ਸ਼ਰਧਾਲੂਆਂ ਨੇ ਭਜਨਾਂ ਦੀ ਸੁਰ 'ਤੇ ਝੂਮ-ਝੂਮ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਕੀਰਤਨ ਸਮਾਗਮ ਤੋਂ ਬਾਅਦ ਛੋਲੇ ਪੂਰੀਆਂ, ਪ੍ਰਸ਼ਾਦ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ | ਇਸ ਮੌਕੇ ਪੰਡਿਤ ਯਾਦੂਨਾਥ ਤਿਵਾੜੀ ਵਲੋਂ 13ਵੇਂ ਮੂਰਤੀ ਸਥਾਪਨਾ ਮੌਕੇ ਪੂਜਾ ਅਰਚਨਾਂ ਬਾਅਦ ਸੰਗਤ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸ਼ਰਧਾਲੂ ਕਿ੍ਸ਼ਨ ਭਗਵਾਨ ਤੋਂ ਪਹਿਲਾਂ ਰਾਧਾ ਦੀ ਪੂਜਾ ਕਰਦੇ ਹਨ, ਕਿਉਂਕਿ ਉਹ ਕਿ੍ਸ਼ਨ ਭਗਵਾਨ ਤੱਕ ਪਹੁੰਚਣ ਦਾ ਮਾਧਿਅਮ ਹਨ, ਜੋ ਸ਼ੁੱਧ ਭਗਤੀ ਦਾ ਰੂਪ ਹੈ | ਪੰਡਿਤ ਜੀ ਨੇ ਕਿਹਾ ਕਿ ਰਾਧਾ ਬਿਨਾਂ ਸ੍ਰੀ ਕਿ੍ਸ਼ਨ ਅਧੂਰੇ ਹਨ, ਉਹ ਭਗਵਾਨ ਕਿ੍ਸ਼ਨ ਦੀ ਸ਼ਕਤੀ ਹਨ | ਮੂਰਤੀ ਸਥਾਪਨਾ ਦਿਵਸ ਮੌਕੇ ਪ੍ਰਧਾਨ ਸਤਿਆ ਚੌਧਰੀ ਸਿੰਗਲਾ, ਸੰਜੂ ਖੁੱਲਰ, ਕਮਲੇਸ਼ ਗਰਗ, ਸਨੇਹ ਲਤਾ ਗੋਇਲ, ਰੀਤੂ ਬਾਂਸਲ, ਰੇਖਾ ਬਾਂਸਲ, ਸਰੋਜ ਬਾਂਸਲ, ਉਰਮਿਲਾ ਗਰੋਵਰ, ਸਰਲਾ ਮੁੰਜਾਲ, ਬਿਮਲਾ ਕਾਂਸਲ, ਪਿੰਕੀ ਚੌਧਰੀ, ਨਰੇਸ਼ ਜਿੰਦਲ, ਅਸ਼ਵਨੀ ਸਿੰਗਲਾ, ਸੰਜੀਵ ਢੰਡ, ਰਾਮ ਚੌਧਰੀ, ਹਰੀਸ਼ ਬਾਂਸਲ, ਰਾਕੇਸ਼ ਸਿੰਗਲਾਂ, ਸੋਨੂੰ ਚੌਧਰੀ, ਹੋਰ ਮੌਜੂਦ ਸਨ |
ਮੰਡੀ ਮੁੱਲਾਂਪੁਰ ਸ਼ਿਵ ਮੰਦਰ ਵਿਖੇ ਸ੍ਰੀ ਰਾਧਾ ਕਿ੍ਸ਼ਨ ਮੂਰਤੀ ਸਥਾਪਨਾ ਦਿਵਸ ਮਨਾਇਆ
ਅਜੀਤ ਡੈਸਕ
23-01-2026