23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨੂਰਪੁਰ ਬੇਟ ਸਹਿਕਾਰੀ ਖੇਤੀਬਾੜੀ ਸਭਾ ਐੱਨ.ਸੀ.ਡੀ.ਸੀ.ਵੀ. ਵਲੋਂ ਪੰਜਾਬ 'ਚ ਮੋਹਰੀ ਸਭਾ ਵਜੋਂ ਉੱਤਮ ਐਵਾਰਡ ਨਾਲ ਸਨਮਾਨਿਤ

ਅਜੀਤ ਡੈਸਕ 02-01-2026
ਐਵਾਰਡ ਸਮੇਤ 35 ਹਜ਼ਾਰ ਦਾ ਸਭਾ ਨੂੰ ਚੈੱਕ ਮਿਲਣਾ ਮਾਣ ਵਾਲੀ ਗੱਲ-ਪ੍ਰਧਾਨ ਗਿੱਲ/ਸਰਪੰਚ ਢੇਸੀ
ਹੰਬੜਾਂ, 1 ਜਨਵਰੀ (ਮੇਜਰ ਹੰਬੜਾਂ)-ਅੰਤਰਰਾਸ਼ਟਰੀ ਪੱਧਰ 'ਤੇ ਸਹਿਕਾਰੀ ਵਿਕਾਸ ਨਿਗਮ, ਖੇਤਰੀ ਡਾਇਰੈਕਟੋਰੇਟ, ਚੰਡੀਗੜ੍ਹ ਨੇ ਹਰਿਆਣਾ ਅਤੇ ਪੰਜਾਬ ਰਾਜਾਂ ਦੇ ਉੱਤਮ ਸਹਿਕਾਰੀ ਅਤੇ ਕਿਸਾਨ ਉਤਪਾਦਕ ਸੰਗਠਨਾਂ ਨੂੰ ਐੱਨ.ਸੀ.ਡੀ.ਸੀ. ਖੇਤਰੀ ਸਹਿਕਾਰੀ ਉੱਤਮਤਾ ਅਤੇ ਯੋਗਤਾ ਪੁਰਸਕਾਰ 2025 ਭੇਟ ਕੀਤੇ ਗਏ, ਜਿਸ ਵਿਚ ਐੱਨ.ਸੀ.ਡੀ.ਸੀ ਖੇਤਰੀ ਡਾਇਰੈਕਟੋਰੇਟ, ਚੰਡੀਗੜ੍ਹ ਦੇ ਵਧੀਕ ਰਜਿਸਟਰਾਰ, ਸਹਿਕਾਰੀ ਸਭਾਵਾਂ ਪੰਜਾਬ, ਹਰਿਆਣਾ ਰਾਜ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਲਿਮਟਿਡ, ਪੰਚਕੂਲਾ ਦੇ ਸੁਰੇਂਦਰ ਰਾਠੀ, ਐੱਨ.ਸੀ.ਡੀ.ਸੀ ਖੇਤਰੀ ਡਾਇਰੈਕਟੋਰੇਟ, ਚੰਡੀਗੜ੍ਹ ਦੇ ਖੇਤਰੀ ਨਿਰਦੇਸ਼ਕ ਲਲਿਤ ਗੋਇਲ ਅਤੇ (ਐੱਨ.ਸੀ.ਡੀ.ਸੀ) ਖੇਤਰੀ ਡਾਇਰੈਕਟੋਰੇਟ, ਚੰਡੀਗੜ੍ਹ ਦੇ ਕਾਨੂੰਨੀ ਸਲਾਹਕਾਰ ਮਨਦੀਪ ਮਲਿਕ ਦੀ ਮੌਜੂਦਗੀ ਵਿਚ ਪੰਜਾਬ ਤੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਟ ਦੀ ਸਹਿਕਾਰੀ ਖੇਤੀਬਾੜੀ ਸਭਾ ਦੇ ਪ੍ਰਧਾਨ ਰਘਵੀਰ ਸਿੰਘ ਗਿੱਲ ਤੇ ਸਭਾ ਦੇ ਸਕੱਤਰ ਬਲਵੀਰ ਸਿੰਘ ਨੂੰ ਅੰਤਰਰਾਸ਼ਟਰੀ ਐਵਾਰਡ ਦਿੰਦਿਆਂ ਸਨਮਾਨਿਤ ਕੀਤਾ ਗਿਆ | ਨੂਰਪੁਰ ਬੇਟ ਦੀ ਸਹਿਕਾਰੀ ਖੇਤੀਬਾੜੀ ਸਭਾ ਨੂੰ ਐਵਾਰਡ ਮਿਲਣ 'ਤੇ ਸਭਾ ਦੇ ਪ੍ਰਧਾਨ ਰਘਵੀਰ ਸਿੰਘ ਗਿੱਲ ਨੇ ਕਿਹਾ ਕਿ ਇਹ ਸਿਹਰਾ ਸਭਾ ਦੀ ਪ੍ਰਬੰਧਕ ਕਮੇਟੀ, ਸਮੂਹ ਮੈਂਬਰਾਂ ਤੇ ਸਭਾ ਦੇ ਸਾਰੇ ਹੀ ਕਰਮਚਾਰੀਆਂ ਦੀ ਸਭਾ ਪ੍ਰਤੀ ਇਮਾਨਦਾਰੀ ਨਾਲ ਕੀਤੇ ਕੰਮਾਂ ਨੂੰ ਜਾਂਦਾ ਹੈ | ਇਸ ਮੌਕੇ ਨੌਜਵਾਨ ਸਰਪੰਚ ਗੁਰਪ੍ਰੀਤ ਸਿੰਘ ਢੇਸੀ ਨੇ ਸਭਾ ਨੂੰ ਵਿਸ਼ੇਸ਼ ਐਵਾਰਡ ਮਿਲਣ ਦੇ ਨਾਲ 35 ਹਜ਼ਾਰ ਰੁਪਏ ਦਾ ਚੈੱਕ ਮਿਲਣ 'ਤੇ ਸਭਾ ਦੇ ਪ੍ਰਧਾਨ ਰਘਵੀਰ ਸਿੰਘ ਗਿੱਲ, ਸਕੱਤਰ ਬਲਵੀਰ ਸਿੰਘ, ਸੇਲਜ਼ਮੈਨ ਹਰਜਿੰਦਰ ਸਿੰਘ, ਕਮੇਟੀ ਮੈਂਬਰ ਸੁਖਵੀਰ ਸਿੰਘ, ਸੇਲਜ਼ਮੈਨ ਗੁਰਮੇਲ ਸਿੰਘ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਲਾਕੇ ਲਈ ਮਾਣ ਵਾਲੀ ਗੱਲ ਹੈ |
ਪਿਛਲੀ ਖ਼ਬਰ ਰੋਟਰੀ ਕਲੱਬ ਰਾਏਕੋਟ ਵਲੋਂ ਹੜ੍ਹ ਪ੍ਰਭਾਵਿਤ ਇਲਾਕੇ ਨਾਲ ਸੰਬੰਧਿਤ ਸਕੂਲ ਦੇ ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆਂ ਅਗਲੀ ਖ਼ਬਰ ਚੱਕ ਕਲਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।