23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪਿੰਡ ਸਿੱਧਵਾਂ ਕਲਾਂ ਦਾ ਕਿ੍ਕਟ ਟੂਰਨਾਮੈਂਟ ਨੂਰਪੁਰ ਬੇਟ ਦੀ ਟੀਮ ਨੇ ਜਿੱਤਿਆ

ਅਜੀਤ ਡੈਸਕ 02-01-2026
ਚੌਂਕੀਮਾਨ, 1 ਜਨਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਸਿੱਧਵਾਂ ਕਲਾਂ ਵਿਖੇ ਗ੍ਰਾਮ ਪੰਚਾਇਤ, ਐੱਨ.ਆਰ.ਆਈਜ ਤੇ ਸਮੂਹ ਨਗਰ ਨਿਵਾਸੀਆਂ ਵਲੋਂ 7 ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ 24 ਟੀਮਾਂ ਨੇ ਹਿੱਸਾ ਲਿਆ | ਜਿਸ ਦਾ ਉਦਘਾਟਨ ਸਮਾਜ ਸੇਵੀ ਦਲਜੀਤ ਸਿੰਘ ਮਨੀਲਾ ਤੇ ਅਰਸਵੀਰ ਸਿੰਘ ਮਨੀਲਾ ਵਲੋਂ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਰਛਪਾਲ ਸਿੰਘ ਸਿੱਧਵਾਂ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਨੂਰਪੁਰ ਬੇਟ ਨੇ ਪਹਿਲਾ ਤੇ ਜੋਧਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਟੂਰਨਾਮੈਂਟ ਵਿਚ ਬੈਸਟ ਵੈਟਸਮੈਨ ਧੰਨਾ ਲੁਧਿਆਣਾ ਤੇ ਬੈਸਟ ਬਾਲਰ ਜਸ ਨੂਰਪੁਰ ਬੇਟ ਬਣੇ | ਇਸ ਮੌਕੇ ਅਮਨਦੀਪ ਸਿੰਘ ਅਮਨਾ ਸਵੱਦੀ, ਅਰਸਵੀਰ ਸਿੰਘ ਮਨੀਲਾ, ਜਸਮੇਲ ਸਿੰਘ ਪੁੜੈਣ ਤੇ ਮਨਿੰਦਰ ਸਿੰਘ ਸਿੱਧਵਾਂ ਦੀ ਅਗਵਾਈ ਵਿਚ ਪ੍ਰਬੰਧਕੀ ਕਮੇਟੀ ਵਲੋਂ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ | ਜਿਸ ਨਾਲ ਨੌਜਵਾਨ ਮੋਬਾਇਲਾਂ ਨੂੰ ਛੱਡ ਕੇ ਖੇਡ ਗਰਾਊਾਡਾਂ ਨਾਲ ਜੁੜਨ | ਇਸ ਮੌਕੇ ਗਗਨਦੀਪ ਸਿੰਘ ਕੈਨੇਡਾ, ਅਨਮੋਲ ਸਿੰਘ, ਨਿਰਮਲ ਸਿੰਘ, ਚਰਨਪਾਲ ਸਿੱਧਵਾਂ, ਵਿੱਕੀ ਸਿੱਧਵਾਂ, ਰਾਜਪ੍ਰੀਤ ਸਿੰਘ ਲੀਲਾ, ਅਜੈਪ੍ਰਤਾਪ ਸਿੰਘ ਗਰੇਵਾਲ, ਸੁਖਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਥਾਣਾ ਹਠੂਰ ਵਿਖੇ ਨਵੇਂ ਵਰ੍ਹੇ ਦੀ ਆਮਦ ਮੌਕੇ ਧਾਰਮਿਕ ਸਮਾਗਮ ਅਗਲੀ ਖ਼ਬਰ ਪਿੰਡ ਪੰਡੋਰੀ ਵਿਖੇ ਮੇਜਰ ਸਿੰਘ ਦਿਉਲ ਯੂ.ਐੱਸ.ਏ. ਵਲੋਂ ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।