ਪਿੰਡ ਕਰਟੋਲੀ ਵਿਖੇ ਗਊ ਕਥਾ ਕੱਲ੍ਹ ਤੋਂ
ਰਾਮਗੜ੍ਹ ਸੀਕਰੀ, 25 ਨਵੰਬਰ (ਕਟੋਚ)- ਬਲਾਕ ਤਲਵਾੜਾ ਦੇ ਪਿੰਡ ਕਰਟੋਲੀ ਵਿਖੇ ਪੰਜ ਰੋਜ਼ਾ ਗਊ ਕਥਾ ਦਾ ਆਯੋਜਨ 27 ਨਵੰਬਰ ਤੋਂ ਸ਼ੁਰੂ ਹੋਵੇਗਾ ਜੋ 1 ਦਸੰਬਰ ਤੱਕ ਚੱਲੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਸ਼ਾ ਸ਼ਰਮਾ ਅਤੇ ਮੈਂਬਰਾਂ ਸੁਨੀਲ ਕੌਸ਼ਲ ਅਤੇ ਸੁਰਜੀਤ ਪਰਮਾਰ ਨੇ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਕਥਾਵਾਚਕ ਸੁਰੇਸ਼ ਨੰਦ ਮਹਾਰਾਜ ਹਿਮਾਚਲ ਪ੍ਰਦੇਸ਼ ਗਊ ਕਥਾ ਦੀ ਮਹਿਮਾ ਦੀ ਵਿਆਖਿਆ ਕਰਨਗੇ।
ਅਜੀਤ ਡੈਸਕ
26-11-2026