ਲੱਖਾਂ ਦੀ ਠੱਗੀ ਕਰਨ ਦੇ ਦੋਸ਼ ’ਚ 2 ਮਾਮਲੇ ਦਰਜ
ਹੁਸ਼ਿਆਰਪੁਰ, 2 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਦੋ ਮਾਮਲੇ ਦਰਜ਼ ਕੀਤੇ ਹਨ ਅਤੇ 1 ਮਾਮਲੇ ’ਚ 2 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਹਾਜੀਪੁਰ ਅਧੀਨ ਆਉਂਦੇ ਪਿੰਡ ਕਾਜੀਪੁਰ ਦੇ ਵਾਸੀ ਸੁਰਿੰਦਰ ਕੁਮਾਰ ਨੇ ਸਾਈਬਰ ਪੁਲਿਸ ਨੂੰ ਦੱਸਿਆ ਕਿ ਉਸਦੇ ਨਾਲ ਆਰਟੀਫਿਸ਼ਲ ਫਲਾਵਰ ਭੇਜਣ ’ਤੇ ਨਾਂਅ ’ਤੇ 1 ਲੱਖ 90 ਹਜ਼ਾਰ 493 ਰੁਪਏ ਦੀ ਆਨਲਾਈਨ ਠੱਗੀ ਕੀਤੀ ਹੈ।
ਅਜੀਤ ਡੈਸਕ
03-11-2026