28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕਚਹਿਰੀਆਂ ’ਚ ਸਰਟੀਫਿਕੇਟ ਬਣਾਉਣ ਵਾਲੇ ਵਿਦਿਆਰਥੀ ਹੋ ਰਹੇ ਨੇ ਖੱਜਲ-ਖੁਆਰ - ਕੁਲਵੀਰ ਸਿੰਘ ਡੋਗਰਪੁਰ

ਗੜ੍ਹਸ਼ੰਕਰ, 27 ਅਕਤੂਬਰ (ਧਾਲੀਵਾਲ)- ਕਚਹਿਰੀਆਂ ਤੋਂ ਆਮਦਨ ਦਾ ਸਰਟੀਫਿਕੇਟ, ਰਿਹਾਇਸ਼ੀ, ਜਾਤ ਦਾ ਸਰਟੀਫਿਕੇਟ ਸਮੇਤ ਹੋਰ ਅਨੇਕਾਂ ਕੰਮ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸੁਵਿਧਾ ਕੇਂਦਰ ਵਿਚ ਕੇਸ ਨਾਲ ਸਬੰਧਿਤ ਫਾਈਲ ਜਮ੍ਹਾਂ ਕਰਵਾਉਣ ਤੋਂ ਬਾਅਦ ਦਿੱਤੇ ਸਮੇਂ ‘ਚ ਕੰਮ ਨਾ ਹੋਣ ਤੋਂ ਬਾਅਦ ਦੁੱਗਣੇ ਸਮੇਂ ਤੋਂ ਵੀ ਜ਼ਿਆਦਾ ਵੱਖ-ਵੱਖ ਕੰਮਾਂ ‘ਤੇ ਲਗਾਇਆ ਜਾ ਰਿਹਾ ਹੈ।

ਕਚਹਿਰੀਆਂ ਵਿਚ ਕੰਮ ਨਾ ਹੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਆਗੂ ਕੁਲਵੀਰ ਸਿੰਘ ਡੋਗਰਪੁਰ। ਤਸਵੀਰ : ਧਾਲੀਵਾਲ 28-10-2026
ਗੜ੍ਹਸ਼ੰਕਰ, 27 ਅਕਤੂਬਰ (ਧਾਲੀਵਾਲ)- ਕਚਹਿਰੀਆਂ ਤੋਂ ਆਮਦਨ ਦਾ ਸਰਟੀਫਿਕੇਟ, ਰਿਹਾਇਸ਼ੀ, ਜਾਤ ਦਾ ਸਰਟੀਫਿਕੇਟ ਸਮੇਤ ਹੋਰ ਅਨੇਕਾਂ ਕੰਮ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸੁਵਿਧਾ ਕੇਂਦਰ ਵਿਚ ਕੇਸ ਨਾਲ ਸਬੰਧਿਤ ਫਾਈਲ ਜਮ੍ਹਾਂ ਕਰਵਾਉਣ ਤੋਂ ਬਾਅਦ ਦਿੱਤੇ ਸਮੇਂ ‘ਚ ਕੰਮ ਨਾ ਹੋਣ ਤੋਂ ਬਾਅਦ ਦੁੱਗਣੇ ਸਮੇਂ ਤੋਂ ਵੀ ਜ਼ਿਆਦਾ ਵੱਖ-ਵੱਖ ਕੰਮਾਂ ‘ਤੇ ਲਗਾਇਆ ਜਾ ਰਿਹਾ ਹੈ। ਕਚਹਿਰੀਆਂ ਵਿਚ ਆਪਣੇ ਸਰਟੀਫਿਕੇਟ ਹਾਸਿਲ ਕਰਨ ਲਈ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਲਗਾਤਾਰ ਚੱਕਰ ਕੱਟਣੇ ਪੈ ਰਹੇ ਹਨ। ਇਸ ਸਬੰਧੀ ਕੁਲਵੀਰ ਸਿੰਘ ਡੋਗਰਪੁਰ ਹਲਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਐੱਸ.ਸੀ . ਵਿੰਗ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਆਮਦਨ ਦਾ ਸਰਟੀਫਿਕੇਟ ਲੈਣ ਲਏ 10 ਸਤੰਬਰ 2026 ਨੂੰ ਅਪਲਾਈ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੁੱਝ ਦਿਨਾਂ ਵਿਚ ਹੋਣ ਵਾਲੇ ਕੰਮ ਨੂੰ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਕੰਮ ਹਾਲੇ ਤੱਕ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਜਦੋਂ ਤਹਿਸੀਲ ਦਫ਼ਤਰ ਨਾਲ ਸੰਪਰਕ ਕਰਦੇ ਹਾਂ ਤਾਂ ਉਹ ਪਟਵਾਰੀ ਕੋਲ ਕੇਸ ਭੇਜਣ ਦੀ ਗੱਲ ਕਹਿ ਦਿੰਦੇ ਹਨ ਤੇ ਜਦੋਂ ਪਟਵਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਅਜੇ ਤੱਕ ਫਾਈਲ ਨਹੀਂ ਆਈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾਂ ਵਿਚ ਵਜ਼ੀਫ਼ਾ ਅਪਲਾਈ ਕਰਨ ਲਈ ਸੀਮਿਤ ਮਿਤੀ ਦਿੱਤੀ ਗਈ ਹੁੰਦੀ ਹੈ ਪਰ ਕਚਹਿਰੀਆਂ ਵਿਚ ਸੀਮਤ ਸਮੇਂ ਵਿਚ ਦਸਤਾਵੇਜ਼ ਤਿਆਰ ਨਾ ਹੋਣ ਕਰਕੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰ ਵਿਚ ਕੰਮ ਕਰਵਾਉਣ ਵਾਲੇ ਅਨੇਕਾਂ ਲੋਕ ਖੱਜਲ ਖੁਆਰ ਹੋ ਰਹੇ ਹਨ ਜਿਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕੰਮ ਨਾ ਹੋਣ ਨੂੰ ਲੈ ਕੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਣ ਚਾਹੀਦੀ ਹੈ। ਇਸ ਮਾਮਲੇ ‘ਚ ਜਦੋਂ ਤਹਿਸੀਲਦਾਰ ਲਵਦੀਪ ਸਿੰਘ ਧੂਤ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਛੁੱਟੀਆਂ ਆਉਣ ਕਾਰਨ ਕੰਮ ਪੈਡਿੰਗ ਪਿਆ ਹੈ ਤੇ ਇਸ ਹਫ਼ਤੇ ਵਿਚ ਸਾਰੇ ਪੈਡਿੰਗ ਕੰਮ ਨਿਪਟਾ ਦਿੱਤੇ ਜਾਣਗੇ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਨੰਦਾਚੌਰ ਦੇ ਵਿਦਿਆਰਥੀਆਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਸ੍ਰੀ ਸ਼ਕਤੀ ਮਾਤਾ ਮੰਦਰ ਦਾਤਾਰਪੁਰ ਵਿਖੇ ਧੂਮਧਾਮ ਨਾਲ ਕਰਵਾਈ ਸ੍ਰੀਮਦ ਭਾਗਵਤ ਕਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।