ਨਿਮਿਸ਼ਾ ਮਹਿਤਾ ਨੇ ਬੀਣੇਵਾਲ ਦੁਸਹਿਰਾ ਗਰਾਊਂਡ ਲਈ ਦਿੱਤੇ ਢਾਈ ਲੱਖ
ਬੀਣੇਵਾਲ, 24 ਅਕਤੂਬਰ (ਬੈਜ ਚੌਧਰੀ)-ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਪਿੰਡ ਬੀਣੇਵਾਲ ਦੇ ਦੁਸਹਿਰਾ ਗਰਾਊਂਡ ਨੂੰ ਵਿਕਸਿਤ ਕਰਨ ਤੇ ਸੋਲਰ ਲਾਈਟਾਂ ਲਗਾਉਣ ਲਈ ਢਾਈ ਲੱਖ ਰੁਪਏ ਦੀ ਗ੍ਰਾਂਟ ਦੁਸਹਿਰਾ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਪਿੰਡ ਦੀ ਪੰਚਾਇਤ ਨੂੰ ਦਿੱਤੀ। ਨਿਮਿਸ਼ਾ ਮਹਿਤਾ ਨੇ ਦੁਸਹਿਰਾ ਸਮਾਗਮ ‘ਚ ਇਕੱਤਰ ਹੋਏ ਲੋਕਾਂ ਨੇ ਵਿਜੇ ਦਸ਼ਮੀ ਤੇ ਦੁਸਹਿਰੇ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੱਲਦਿਆਂ ਪੰਜਾਬ ਵਿਚ ਬੁਰਾਈ ਇੰਨੀ ਵੱਧ ਗਈ ਹੈ ਕਿ ਨਸ਼ੇ ਵਿਰੁੱਧ ਜੰਗ ਲੜਨ ਵਾਲਿਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਤੇ ਨਸ਼ਾ ਵੇਚਣ ਵਾਲੇ ਬੇਖ਼ੌਫ ਘੁੰਮ ਰਹੇ ਹਨ।
ਅਜੀਤ ਡੈਸਕ
25-10-2026