ਸੇਫ਼ਟੀ ਨਿਯਮਾਂ ਨੂੰ ਅਣਗੌਲਿਆ ਕਰਕੇ ਸਟੇਟ ਹਾਈਵੇਜ਼ 24 ’ਤੇ ਕੰਮ ਕਰਦੇ ਮਨਰੇਗਾ ਦੀ ਜ਼ਿੰਦਗੀ ਦਾ ਰਖਵਾਲਾ ਕੌਣ?-ਧੀਮਾਨ
ਚੱਬੇਵਾਲ, 24 ਅਕਤੂਬਰ (ਰਾਜੀਵ ਭਾਰਦਵਾਜ)-ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਪਿੰਡ ਚੱਬੇਵਾਲ ਸਟੇਟ ਹਾਈਵੇਜ਼ 24 ਦੇ ਕਿਨਾਰੇ ਬਿਨਾਂ ਸੁਰੱਖਿਆ ਇੰਤਜ਼ਾਮਾਂ ਤੋਂ ਮਗਨਰੇਗਾ ਵਰਕਰਾਂ ਤੋਂ ਕੰਮ ਕਰਵਾਉਣਾ ਫਿਰ ਹਾਦਸੇ ਨੂੰ ਜਨਮ ਦੇਣ ਵਰਗੇ ਹਾਲਾਤ ਪੈਦਾ ਕਰਨਾ ਬਹੁਤ ਹੀ ਨਿੰਦਣਯੋਗ ਹੈ। ਇਹ ਪ੍ਰਗਟਾਵਾ ਮਗਨਰੇਗਾ ਲੇਬਰ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਸਕੱਤਰ ਦਵਿੰਦਰ ਸਿੰਘ ਥਿੰਦ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕੀਤਾ।
ਕ
ਕਸਬਾ ਚੱਬੇਵਾਲ ’ਚ ਨਿਯਮਾਂ ਨੂੰ ਅਣਦੇਖਿਆ ਕਰਕੇ ਮੁੱਖ ਮਾਰਗ ’ਤੇ ਕੰਮ ਕਰ ਰਹੇ ਮਨਰੇਗਾ ਵਰਕਰ।
25-10-2026
ਚੱਬੇਵਾਲ, 24 ਅਕਤੂਬਰ (ਰਾਜੀਵ ਭਾਰਦਵਾਜ)-ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਪਿੰਡ ਚੱਬੇਵਾਲ ਸਟੇਟ ਹਾਈਵੇਜ਼ 24 ਦੇ ਕਿਨਾਰੇ ਬਿਨਾਂ ਸੁਰੱਖਿਆ ਇੰਤਜ਼ਾਮਾਂ ਤੋਂ ਮਗਨਰੇਗਾ ਵਰਕਰਾਂ ਤੋਂ ਕੰਮ ਕਰਵਾਉਣਾ ਫਿਰ ਹਾਦਸੇ ਨੂੰ ਜਨਮ ਦੇਣ ਵਰਗੇ ਹਾਲਾਤ ਪੈਦਾ ਕਰਨਾ ਬਹੁਤ ਹੀ ਨਿੰਦਣਯੋਗ ਹੈ। ਇਹ ਪ੍ਰਗਟਾਵਾ ਮਗਨਰੇਗਾ ਲੇਬਰ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਸਕੱਤਰ ਦਵਿੰਦਰ ਸਿੰਘ ਥਿੰਦ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕੀਤਾ। ਉਨ੍ਹਾਂ ਦਸਿਆ ਕਿ ਬੀ. ਡੀ. ਪੀ. ਓ. ਬਲਾਕ- 2 ਦੇ ਦਫ਼ਤਰ ਵਿਚੋਂ 2 ਮਸਟਰੋਲ ਵਰਕ ਕੋਡ ਨੰਬਰ 2607007033/ਡੀ.ਪੀ/ਵੀ.ਬੀ/178720 ਤਹਿਤ ਮਸਟਰੋਲ ਨੰਬਰ 1560 ਤੇ ਕੁੱਲ ਵਰਕਰ 6 ਤੇ ਦੂਸਰਾ ਮਸਟਰੋਲ ਨੰਬਰ 1561 ਕੁਲ ਵਰਕਰ 4 ਦਾ ਮਸਟਰੋਲ ਹੁਸ਼ਿਆਰਪੁਰ ਰੋਪੜ ਰੋਡ ਪਲਾਂਟੇਸ਼ਨ ਹੁਸ਼ਿਆਰਪੁਰ ਦੇ ਕੰਮ ਲਈ ਜਾਰੀ ਹੋਇਆ, ਜਿਸ ’ਚ ਸੜਕ ਕਿਨਾਰੇ ਬੂਟੇ ਲਗਾਉਣੇ ਸਨ। ਸੜਕ ਕਿਨਾਰੇ ਬਿਨਾਂ ਸੁਰੱਖਿਅਤਾ ਤੋਂ ਸੰਤੋਸ਼ ਕੁਮਾਰੀ ਜਾਬ ਕਾਰਡ ਨੰਬਰ 68, ਜਸਵੀਰ ਕੌਰ (23), ਮਨਜੀਤ ਕੌਰ ਜਾਬ ਕਾਰਡ ਨੰਬਰ 44, ਕੁਲਵੰਤ ਕੌਰ ਜਾਬ ਕਾਰਡ ਨੰਬਰ 27, ਪਰਮਜੀਤ ਕੌਰ ਜਾਬ ਕਾਰਡ ਨੰਬਰ 25, ਨਿਰਮਲ ਕੌਰ ਜਾਬ ਕਾਰਡ ਨੰਬਰ 37, ਹਰਜਿੰਦਰ ਕੌਰ ਜਾਬ ਕਾਰਡ ਨੰਬਰ 36, ਮਨਜੀਤ ਕੌਰ ਜਾਬ ਕਾਰਡ ਨੰਬਰ 54 ਅਤੇ ਗਿਆਨ ਕੌਰ ਜਾਬ ਕਾਰਡ ਨੰਬਰ 07 ਅਤੇ ਪ੍ਰੀਤਮ ਕੌਰ ਜਾਬ ਕਾਰਡ ਨੰਬਰ 82 ਮੌਕੇ ‘ਤੇ ਹਾਜ਼ਰ ਸਨ, ਪਰ ਉਥੇ ਬੂਟੇ ਲਗਾਉਣ ਦੀ ਥਾਂ ਸੜਕ ਦੇ ਆਲੇ ਦੁਆਲੇ ਪੈਦਾ ਹੋਇਆ ਸਰਕੰਡਾ ਸਾਫ਼ ਕਰਵਾਇਆ ਜਾ ਰਿਹਾ ਸੀ। ਇਨ੍ਹਾਂ ਅਣਗਹਿਲੀਆਂ ਲਈ ਗ੍ਰਾਮ ਰੁਜ਼ਗਾਰ ਸੇਵਕ, ਸਹਾਇਕ ਪ੍ਰਾਜੈਕਟ ਅਫ਼ਸਰ ਬਲਾਕਾਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿ ਜਿਸ ਕੰਮ ਲਈ ਮਸਟਰੋਲ ਜਾਰੀ ਹੁੰਦਾ ਹੈ ਉਹੀ ਕੰਮ ਕੀਤਾ ਜਾਣਾ ਲਾਜ਼ਮੀ ਹੈ। ਇਸ ਸਿਸਟਮ ’ਚ ਵਧੀਕ ਮਨਰੇਗਾ ਪ੍ਰਾਜੈਕਟ ਕੋਆਰਡੀਨੇਟਰ ਤੇ ਜ਼ਿਲ੍ਹਾ ਪ੍ਰਾਜੈਕਟ ਕੋਆਰਡੀਨੇਟਰ ਕਮ ਡਿਪਟੀ ਕਮਿਸ਼ਨਰ ਆਦਿ ਸਾਰਾ ਮਾਮਲਾ ਧਿਆਨ ਹੇਠ ਲਿਆਂਦਾ ਜਾਵੇਗਾ। ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਬਲਾਕ ਲਹਿਰਾਗਾਗਾ ਦੀ ਘਟਨਾ ਨੂੰ ਮੁੱਖ ਰਖ ਕੇ ਪੰਜਾਬ ਸਰਕਾਰ ਨੂੰ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਕਿਸੇ ਕੰਮ ਦਾ ਮਸਟਰੋਲ ਜਾਰੀ ਕਰਨ ਤੋਂ ਪਹਿਲਾਂ ਸਾਰੀ ਤਰ੍ਹਾਂ ਦੇ ਸੇਫ਼ਟੀ ਨਿਯਮਾਂ ਨੂੰ ਪਹਿਲ ਦੇਣੀ ਲਾਜ਼ਮੀ ਕਰ ਦਿੱਤੀ ਜਾਣੀ ਚਾਹੀਦੀ ਹੈ। ਮਸਟਰੋਲ ਨੰਬਰ 1560,1561 ਤਹਿਤ ਜਿਨ੍ਹਾਂ ਨੇ ਵੀ ਕੰਮ ਕਰਨ ਦੀ ਕਿਸਮ ਬਦਲੀ ਕੀਤੀ ਅਤੇ ਜਿਨ੍ਹਾਂ ਨੇ ਪੂਰੀ ਤਰ੍ਹਾਂ ਨਿਗਰਾਨੀ ਨਹੀਂ ਕੀਤੀ ਉਨ੍ਹਾਂ ਦੇ ਵਿਰੁੱਧ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੀ ਸ਼ਿਕਾਇਤ ਧੀਮਾਨ ਨੇ ਮਗਨਰੇਗਾ ਲੋਕਪਾਲ ਨੂੰ ਕੀਤੀ ਤਾਂ ਕਿ ਗਲਤ ਕੰਮ ਕਰਨ ਵਾਲਿਆਂ ’ਤੇ ਤੁਰੰਤ ਕਾਰਵਾਈ ਹੋ ਸਕੇ।