ਸਿਆਣ ਗੋਤ ਦੀਆਂ ਸਤੀਆਂ ਦਾ ਮੇਲਾ ਪਹਿਲੀ ਨੂੰ
ਮਜਾਰੀ/ਸਾਹਿਬਾ, 24 ਅਕਤੂਬਰ (ਚਾਹਲ)-ਸਿਆਣ ਗੋਤ ਦੀਆਂ ਸਤੀਆਂ ਦੇ ਅਸਥਾਨ ’ਤੇ ਸਾਲਾਨਾ ਮੇਲਾ ਇਕ ਨਵੰਬਰ ਨੂੰ ਪਿੰਡ ਰੈਲਮਾਜਰਾ ਨੇੜੇ ਰੋਪੜ ਵਿਖੇ ਸਿਆਣ ਭਾਈਚਾਰੇ ਵਲੋਂ ਲਗਾਇਆ ਜਾ ਰਿਹਾ ਹੈ। ਇਸ ਬਾਰੇ ਜਗਦੀਸ਼ ਸਿੰਘ ਸਿਆਣ ਪਿੰਡ ਜੈਨਪੁਰ ਨੇ ਦੱਸਿਆ ਕਿ ਇਸ ਦਿਨ ਸਵੇਰੇ 9 ਵਜੇ ਦਰਬਾਰ ’ਤੇ ਝੰਡੇ ਚੜ੍ਹਾਉਣ ਤੇ ਪੂਜਾ ਅਰਚਨਾ ਕੀਤੀ ਜਾਵੇਗੀ ਉਪਰੰਤ ਧਾਰਮਿਕ ਸਟੇਜ ਦਾ ਆਗਾਜ਼ ਹੋਵੇਗਾ।
ਅਜੀਤ ਡੈਸਕ
25-10-2026